ਅਣਪਛਾਤੇ ਵਾਹਨਾਂ ਦੀ ਟੱਕਰ ਨਾਲ 2 ਨੌਜਵਾਨਾਂ ਦੀ ਮੌਤ

11/09/2018 5:10:29 AM

 ਕਪੂਰਥਲਾ,    (ਭੂਸ਼ਣ)-  ਬੀਤੀ ਰਾਤ ਜ਼ਿਲੇ ਦੇ 2 ਵੱਖ-ਵੱਖ ਥਾਣਾ ਖੇਤਰਾਂ ’ਚ ਅਣਪਛਾਤੇ ਵਾਹਨਾਂ ਦੀ ਟੱਕਰ ਨਾਲ 2 ਨੌਜਵਾਨਾਂ ਦੀ ਮੌਤ ਹੋਣ  ਦਾ  ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ’ਚ ਇਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ।  ਦੋਨੋਂ ਮਾਮਲਿਆਂ ਨੂੰ ਲੈ ਕੇ ਅਣਪਛਾਤੇ ਵਾਹਨ ਡਰਾਈਵਰਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ ।  ਜਾਣਕਾਰੀ  ਅਨੁਸਾਰ ਮੰਗਲ  ਸਿੰਘ ਪੁੱਤਰ ਕਰਨੈਲ ਸਿੰਘ  ਵਾਸੀ ਰਤਡ਼ਾ ਹਾਲ ਨਿਵਾਸੀ ਫੱਤੂਢੀਂਗਾ ਨੇ ਥਾਣਾ ਫੱਤੂਢੀਂਗਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਲਡ਼ਕਾ ਮੁਕੇਸ਼ ਕੁਮਾਰ  (18) 6 ਨਵੰਬਰ ਨੂੰ ਪਿੰਡ ਰਤਡ਼ਾ ’ਚ ਇਕ ਧਾਰਮਿਕ ਸਮਾਗਮ ਵਿਚ ਗਿਆ ਸੀ, ਜਿਸ ਨੂੰ ਉਸ ਨੇ ਫੋਨ ਕਰ ਕੇ ਘਰ ਵਾਪਸ ਆਉਣ ਲਈ ਕਿਹਾ ਤੇ  7 ਨਵੰਬਰ ਨੂੰ ਰਾਤ ਕਰੀਬ 2 ਵਜੇ ਚੌਕ ਖਾਨਪੁਰ ਆ ਕੇ ਆਪਣੇ ਬੇਟੇ ਦਾ ਇੰਤਜ਼ਾਰ ਕਰਨ ਲਗਾ। ਜਿਸ   ਦੌਰਾਨ ਉਸ ਦਾ ਲਡ਼ਕਾ ਮੋਟਰਸਾਈਕਲ ’ਤੇ ਆ ਰਿਹਾ ਸੀ ਅਤੇ ਉਸ  ਦੇ ਪਿੱਛੇ ਵਿੱਕੀ ਨਿਵਾਸੀ ਖਾਨਪੁਰ ਬੈਠਾ ਹੋਇਆ ਸੀ । ਜਿਸ ਦੌਰਾਨ ਜਦੋਂ ਮੁਕੇਸ਼ ਕੁਮਾਰ  ਮੋਟਰਸਾਈਕਲ ’ਤੇ ਚੌਕ ਖਾਨਪੁਰ ਪਹੁੰਚਿਆ ਤਾਂ ਮੂੰਡੀ ਮੋਡ਼ ਤੋਂ ਆ ਰਹੀ ਇਕ ਬਲੈਰੋ ਗੱਡੀ ਜੋ ਕਿ ਕਾਫ਼ੀ ਤੇਜ਼ ਰਫਤਾਰ ਤੋਂ ਆ ਰਹੀ ਸੀ, ਨੇ ਗਲਤ ਸਾਈਡ ’ਚ ਆ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ  ਕਾਰਨ ਉਸ ਦਾ ਪੁੱਤਰ ਮੁਕੇਸ਼ ਕੁਮਾਰ  ਅਤੇ ਵਿੱਕੀ ਗੰਭੀਰ  ਜਖ਼ਮੀ ਹੋ ਗਏ । ਜਿਥੇ ਮੁਕੇਸ਼ ਕੁਮਾਰ  ਨੂੰ ਡਾਕਟਰਾਂ ਨੇ ਮ੍ਰਿਤਕ  ਘੋਸ਼ਿਤ ਕਰ ਦਿੱਤਾ।  ਥਾਣਾ ਫੱਤੂਢੀਂਗਾ ਦੀ ਪੁਲਸ ਨੇ ਅਣਪਛਾਤੇ ਵਾਹਨ ਸਵਾਰ  ਖਿਲਾਫ ਮਾਮਲਾ ਦਰਜ ਕਰ ਲਿਆ ਹੈ ।  
ਉਥੇ ਹੀ ਦੂਜੇ ਪਾਸੇ ਥਾਣਾ ਸੁਭਾਨਪੁਰ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਏ. ਐੱਸ. ਆਈ. ਬਲਕਾਰ ਸਿੰਘ  ਨੇ ਦੱਸਿਆ ਕਿ ਉਹ ਹਾਈਵੇ ਭੁਲੱਥ ’ਤੇ ਡਿਊਟੀ ਕਰਦਾ ਹੈ ਅਤੇ ਜਦੋਂ ਉਹ ਗਸ਼ਤ ਕਰਦੇ ਹੋਏ ਪਿੰਡ ਰਮੀਦੀ  ਦੇ ਨਜ਼ਦੀਕ ਪਹੁੰਚਿਆ ਤਾਂ ਇਕ ਵਿਅਕਤੀ ਜੋ ਕਿ ਦੂਜੇ ਸੂਬੇ ਦਾ ਲੱਗ ਰਿਹਾ ਸੀ ਅਤੇ ਇਸ  ਦੇ ਸਿਰ ’ਤੇ ਕਾਫ਼ੀ ਸੱਟਾ ਲੱਗੀਆਂ ਹੋਈਆਂ ਸਨ, ਨੂੰ ਕੋਈ ਅਣਪਛਾਤਾ ਵਾਹਨ ਟੱਕਰ ਮਾਰ ਗਿਆ ਸੀ । ਜਿਸ ਨੂੰ ਜਦੋਂ 108 ਗੱਡੀ ’ਤੇ ਸਿਵਲ ਹਸਪਤਾਲ ਕਪੂਰਥਲਾ ਲਿਅਾਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ।  ਥਾਣਾ ਸੁਭਾਨਪੁਰ ਦੀ ਪੁਲਸ ਨੇ ਅਣਪਛਾਤੇ ਚਾਲਕ  ਖਿਲਾਫ ਮਾਮਲਾ ਦਰਜ ਕਰ ਲਿਆ ਹੈ ।


Related News