2 ਟਰੈਕਟਰ ਚੋਰ ਪੁਲਸ ਵੱਲੋਂ ਕਾਬੂ

Thursday, Aug 15, 2019 - 12:54 AM (IST)

2 ਟਰੈਕਟਰ ਚੋਰ ਪੁਲਸ ਵੱਲੋਂ ਕਾਬੂ

ਬਲਾਚੌਰ/ਪੋਜੇਵਾਲ ਸਰਾਂ, (ਤਰਸੇਮ ਕਟਾਰੀਆ)- ਪੋਜੇਵਾਲ ਪੁਲਸ ਵੱਲੋਂ ਗੁਪਤ ਸੂਚਨਾ ’ਤੇ ਟਰੈਕਟਰ ਚੋਰਾਂ ਨੂੰ ਕਾਬੂ ਕਰਨ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਜਾਗਰ ਸਿੰਘ ਤੇ ਏ.ਐੱਸ.ਆਈ. ਸਵਰਨ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਨੰਦ ਸਿੰਘ ਪਿੰਡ ਝਾਂਗਡ਼ੀਆ ਦਾ 30-5-2018 ਨੂੰ ਟਰੈਕਟਰ ਚੋਰੀ ਹੋ ਗਿਆ ਸੀ ਤੇ ਹੁਣ ਮੁਖਬਰ ਦੀ ਸੂਚਨਾ ’ਤੇ ਪਤਾ ਲੱਗਾ ਕਿ ਟਰੈਕਟਰ ਸੁਖਵਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਪਿੰਡ ਝਾਂਗਡ਼ੀਆ, ਸੰਦੀਪ ਕੁਮਾਰ ਪੁੱਤਰ ਚਰਨਦਾਸ ਪਿੰਡ ਟੱਪਰੀਆਂ ਖੁਰਦ ਨੇ ਹੀ ਚੋਰੀ ਕੀਤਾ। ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਮੰਨਿਆ ਕਿ ਟਰੈਕਟਰ ਅਸੀਂ ਚੋਰੀ ਕੀਤਾ ਸੀ ਤੇ ਨੰਬਰ ਪਲੇਟਾਂ ਝਾਡ਼ੀਆਂ ’ਚੋਂ ਬਰਾਮਦ ਕਰ ਲਈਆਂ ਗਈਆਂ ਹਨ ਤੇ ਟਰੈਕਟਰ ਮੁਲਜ਼ਮਾਂ ਨੇ ਸ਼ਮਸ਼ੇਰ ਸਿੰਘ, ਰਣਜੀਤ ਸਿੰਘ ਲੁਧਿਆਣਾ ਸ਼ੇਰਪੁਰ ਨੂੰ ਦਿੱਤਾ ਹੋਇਆ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਲਿਆ ਹੈ ਅਤੇ ਤੀਜੇ ਮੁਲਜ਼ਮ ਨੂੰ ਫਡ਼ਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Bharat Thapa

Content Editor

Related News