ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ 2 ਸਿੱਖ ਰੈਜੀਮੈਂਟ ਦੇ ਹਵਲਦਾਰ ਤੇ ਸਿਪਾਹੀ

Thursday, Oct 10, 2019 - 09:08 PM (IST)

ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ 2 ਸਿੱਖ ਰੈਜੀਮੈਂਟ ਦੇ ਹਵਲਦਾਰ ਤੇ ਸਿਪਾਹੀ

ਜਲੰਧਰ, (ਧਵਨ)— ਭਾਰਤੀ ਫੌਜ ਦੀ 2 ਸਿੱਖ ਰੈਜੀਮੈਂਟ ਦੇ ਹਵਲਦਾਰ (ਸੇਵਾਮੁਕਤ) ਹਰਭਜਨ ਸਿੰਘ ਤੇ ਸਿਪਾਹੀ ਜੋਗਿੰਦਰ ਸਿੰਘ ਨੇ ਵੀਰਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਕੈਪਟਨ ਖੁਦ 2 ਸਿੱਖ ਰੈਜੀਮੈਂਟ 'ਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ, ਉਨ੍ਹਾਂ ਦੇ ਪਿਤਾ ਤੇ ਦਾਦਾ ਨੇ ਵੀ ਇਸੇ 2 ਸਿੱਖ ਰੈਜੀਮੈਂਟ 'ਚ ਆਪਣੀਆਂ ਸੇਵਾਵਾਂ ਦਿੱਤੀਆਂ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ 2 ਸਿੱਖ ਰੈਜੀਮੈਂਟ ਦੇ ਹਵਲਦਾਰ ਤੇ ਸਿਪਾਹੀਆਂ ਨਾਲ ਪੁਰਾਣੇ ਸਬੰਧਾਂ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤੀ ਫੌਜ ਦੀ ਇਸ ਰੈਜੀਮੈਂਟ ਨੇ ਭਾਰਤੀ ਇਤਿਹਾਸ 'ਚ ਅਹਿਮ ਛਾਪ ਛੱਡੀ ਹੈ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਇਸ ਰੈਜੀਮੈਂਟ ਨੇ ਦੇਸ਼ ਦੀ ਆਜ਼ਾਦੀ 'ਚ ਵੀ ਅਹਿਮ ਯੋਗਦਾਨ ਪਾਇਆ। ਇਸ ਰੈਜੀਮੈਂਟ ਦੇ ਨਾਲ ਕਿਉਂਕਿ ਉਹ ਖੁਦ, ਉਨ੍ਹਾਂ ਦੇ ਪਿਤਾ ਤੇ ਦਾਦਾ ਜੁੜੇ ਰਹੇ ਹਨ, ਇਸ ਲਈ ਇਸ ਰੈਜੀਮੈਂਟ ਦੇ ਜਵਾਨਾਂ ਨਾਲ ਮਿਲ ਕੇ ਉਨ੍ਹਾਂ ਨੂੰ ਹਮੇਸ਼ਾਂ ਮਾਣ ਮਹਿਸੂਸ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਜਨਤਾ ਤੇ ਫੌਜੀਆਂ 'ਚ ਜੋ ਸਬੰਧ ਹਨ, ਉਹ ਰਾਸ਼ਟਰਵਾਦ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਸੈਨਿਕਾਂ ਨਾਲ ਮਿਲ ਕੇ ਬੇਹੱਦ ਖੁਸ਼ ਹੁੰਦੇ ਹਨ।


author

KamalJeet Singh

Content Editor

Related News