ਸੋਸ਼ਲ ਮੀਡੀਆ ''ਤੇ ਪਿਸਤੌਲ ਦੇ ਨਾਲ ਤਸਵੀਰ ਕੀਤੀ ਪੋਸਟ, ਪੁਲਸ ਨੇ ਹਥਿਆਰ ਸਮੇਤ ਕੀਤਾ ਕਾਬੂ

9/6/2020 6:38:56 PM

ਜਲੰਧਰ(ਸੋਨੂੰ)— ਥਾਣਾ ਭਾਰਗਵ ਕੈਂਪ ਅਤੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਦੋ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗਿ੍ਰਫ਼ਤਾਰ ਕੀਤਾ ਹੈ। ਭਾਰਗਵ ਕੈਂਪ ਦੇ ਐੱਸ. ਐੱਚ. ਓ. ਭਗਵਾਨ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਮੁਲਜ਼ਮ 12 ਬੋਰ ਦੀ ਪਿਸਤੌਲ ਦੇ ਨਾਲ ਸੋਸ਼ਲ ਮੀਡੀਆ ’ਤੇ ਕੰਨਪੱਟੀ ਰੱਖ ਕੇ ਫੋਟੋ ਖਿੱਚਵਾ ਕੇ ਤਸਵੀਰ ਪੋਸਟ ਕੀਤੀ ਹੈ। 

ਪੁਲਸ ਨੇ ਸੂਚਨਾ ਦੇ ਆਧਾਰ ’ਤੇ ਦੋਵੇਂ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਤੋਂ ਹਥਿਆਰ ਬਰਾਮਦ ਕੀਤੇ ਹਨ। ਦੋਵੇਂ ਮੁਲਜ਼ਮਾਂ ਦੀ ਪਛਾਣ ਰਮਨ ਕੁਮਾਰ ਅਤੇ ਮਨਦੀਪ ਦੇ ਰੂਪ ’ਚ ਹੋਈ ਹੈ। ਪੁਲਸ ਨੇ ਦੋਹਾਂ ਖ਼ਿਲਾਫ਼ ਆਰਮਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਰਮਨ ਕੋਲੋਂ ਮੋਬਾਇਲ ਫੋਨ ਵੀ ਬਰਾਮਦ ਕੀਤਾ ਹੈ, ਜਿਸ ਨਾਲ ਸੋਸ਼ਲ ਮੀਡੀਆ ’ਤੇ ਤਸਵੀਰ ਪਾਈ ਸੀ। ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ 8 ਤਰੀਕ ਤੱਕ ਪੁਲਸ ਰਿਮਾਂਡ ’ਤੇ ਲਿਆ ਹੈ। 


shivani attri

Content Editor shivani attri