ਲੁੱਟਾਂ-ਖੋਹਾਂ ਕਰਨ ਵਾਲੇ 2 ਲੁਟੇਰੇ ਕਾਬੂ

Saturday, Jun 01, 2019 - 06:34 PM (IST)

ਲੁੱਟਾਂ-ਖੋਹਾਂ ਕਰਨ ਵਾਲੇ 2 ਲੁਟੇਰੇ ਕਾਬੂ

ਬਲਾਚੌਰ/ਪੋਜੇਵਾਲ (ਕਟਾਰੀਆ/ਕਿਰਨ)— ਸਮੁੰਦੜਾ ਪੁਲਸ ਨੇ ਇਲਾਕੇ ਅੰਦਰ ਲੁੱਟਾਂ-ਖੋਹਾਂ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਾਚੌਰ-ਗੜ੍ਹਸ਼ੰਕਰ ਮੁੱਖ ਮਾਰਗ ਪਿੰਡ ਧਮਾਈ ਨੇੜੇ ਦਿਨ ਵੇਲੇ ਗੁਰਵਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਧੌਲਾਂ ਥਾਣਾ ਬਲਾਚੌਰ ਜੋ ਸਕੂਟਰੀ 'ਤੇ ਜਾ ਰਹੀ ਸੀ, ਕੋਲੋਂ 2 ਮੋਟਰਸਾਈਕਲ ਸਵਾਰ ਲੁਟੇਰੇ ਪਰਸ ਖੋਹ ਕੇ ਫਰਾਰ ਹੋ ਗਏ। ਜਿਸ 'ਚ 5 ਹਜ਼ਾਰ ਰੁਪਏ ਇਕ ਮੋਬਾਇਲ, ਝਾਂਜਰਾਂ ਦਾ ਜੋੜਾ ਅਤੇ ਜ਼ਰੂਰੀ ਕਾਗਜ਼ਾਤ ਅਤੇ ਏ. ਟੀ. ਐੱਮ. ਸੀ। ਸਮੁੰਦੜਾ ਪੁਲਸ ਚੌਕੀ ਦੇ ਇੰਚਾਰਜ ਨੇ ਦਿਨ-ਰਾਤ ਮਿਹਨਤ ਕਰਕੇ ਪਿੰਡ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਮੋਟਰਸਾਈਕਲ ਦੀ ਪਛਾਣ ਕਰਕੇ ਦੋਵਾਂ ਲੁਟੇਰਿਆਂ ਨੂੰ ਕਾਬੂ ਕੀਤਾ। ਜਿਨ੍ਹਾਂ ਦੀ ਪਛਾਣ ਨਵਜੋਤ ਸਿੰਘ ਪੁੱਤਰ ਸਦਾਗਰ ਸਿੰਘ ਪਿੰਡ ਖੁਸ਼ਹਾਲਪੁਰ ਥਾਣਾ ਮਾਹਿਲਪੁਰ ਅਤੇ ਪਰਮਿੰਦਰ ਉਰਫ ਘੋਨਾ ਪੁੱਤਰ ਮਥਰਾ ਦਾਸ ਪਿੰਡ ਚੱਕ ਮੂਸਾ ਮਾਹਿਲਪੁਰ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਵਰਤਿਆ ਗਿਆ ਬੁਲਟ ਮੋਟਰਸਾਈਕਲ ਤੇ ਸਾਮਾਨ ਬਰਾਮਦ ਕਰ ਲਿਆ ਹੈ। ਪੁਲਸ ਵੱਲੋਂ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਰਿਮਾਂਡ 'ਤੇ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।


author

shivani attri

Content Editor

Related News