ਜਬਰੀ ਪੈਸੇ ਮੰਗਣ ਤੇ ਬਰਗਰ ਦੀ ਰੇਹੜੀ ਵਾਲਿਆਂ ’ਤੇ ਗਰਮ ਤੇਲ ਪਾਉਣ ਵਾਲੇ 2 ਹਮਲਾਵਰ ਗ੍ਰਿਫ਼ਤਾਰ

07/02/2023 4:46:49 PM

ਜਲੰਧਰ (ਜ.ਬ)–ਚੁਗਿੱਟੀ ਨਜ਼ਦੀਕ ਬਰਗਰ ਦੀ ਰੇਹੜੀ ਤੋਂ ਜਬਰੀ ਪੈਸੇ ਮੰਗਣ ਨੂੰ ਲੈ ਕੇ ਹੋਏ ਵਿਵਾਦ ਦੇ ਮਾਮਲੇ ਵਿਚ ਥਾਣਾ ਰਾਮਾ ਮੰਡੀ ਦੀ ਪੁਲਸ ਨੇ 3 ਹਮਲਾਵਰਾਂ ’ਤੇ ਕੇਸ ਦਰਜ ਕੀਤਾ ਹੈ, ਜਿਸ ਤਹਿਤ ਪੁਲਸ ਨੇ 2 ਹਮਲਾਵਰਾਂ ਹੀਰਾ ਲਾਲ ਪੁੱਤਰ ਜੀਤ ਰਾਮ ਨਿਵਾਸੀ ਏਕਤਾ ਨਗਰ ਚੁਗਿੱਟੀ ਜਲੰਧਰ, ਸਰਬਜੀਤ ਸਿੰਘ ਉਰਫ਼ ਬੱਲੂ ਉਰਫ਼ ਬੱਬੂ ਪੁੱਤਰ ਸੁਖਦੇਵ ਸਿੰਘ ਨਿਵਾਸੀ ਮੁਹੱਲਾ ਵਾਲਮੀਕਿ ਚੌਗਿੱਟੀ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਥਾਣਾ ਰਾਮਾ ਮੰਡੀ ਦੇ ਇੰਚਾਰਜ ਰਾਜੇਸ਼ ਅਰੋੜਾ ਨੇ ਦੱਸਿਆ ਕਿ ਓਮ ਪ੍ਰਕਾਸ਼ ਪੁੱਤਰ ਰਾਮ ਸਰੂਪ ਨਿਵਾਸੀ ਆਗਰਾ, ਹਾਲ ਨਿਵਾਸੀ ਕਿਰਾਏਦਾਰ ਗੁਰਜਿੰਦਰ ਸਿੰਘ ਜਿਹੜਾ ਚੁਗਿੱਟੀ ਜਲੰਧਰ, ਉਸ ਦਾ ਲੜਕਾ ਕਰਨ ਅਤੇ ਸਾਲਾ ਧਰਮਵੀਰ, ਜਿਸ ’ਤੇ ਹਮਲਾ ਕਰਨ ਤੋਂ ਬਾਅਦ ਤੇਲ ਪਾ ਦਿੱਤਾ ਗਿਆ ਸੀ, ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਸੀ, ਉਸ ਦੀ ਸ਼ਿਕਾਇਤ ’ਤੇ ਏ. ਐੱਸ. ਆਈ. ਅਰੁਣ ਕੁਮਾਰ ਨੇ ਹਸਪਤਾਲ ਪਹੁੰਚ ਕੇ ਲਿਖਤੀ ਬਿਆਨ ਹਾਸਲ ਕੀਤਾ।

ਇਹ ਵੀ ਪੜ੍ਹੋ- ਜਾਡਲਾ ਵਿਖੇ ਵਾਪਰਿਆ ਦਰਦਨਾਕ ਹਾਦਸਾ, ਏ. ਐੱਸ. ਆਈ. ਹੇਜ ਰਾਜ ਦੀ ਨਹਿਰ ’ਚ ਡੁੱਬਣ ਨਾਲ ਮੌਤ

ਪੀੜਤ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਉਹ ਆਪਣੀ ਬਰਗਰ ਦੀ ਰੇਹੜੀ ’ਤੇ ਆਪਣੇ ਲੜਕੇ ਕਰਨ ਅਤੇ ਸਾਲੇ ਧਰਮਵੀਰ ਨਾਲ ਮੌਜੂਦ ਸਨ। ਇਸ ਦੌਰਾਨ ਰੇਹੜੀ ’ਤੇ 2 ਗਾਹਕ ਬਰਗਰ ਖਾ ਰਹੇ ਸਨ। ਇਸ ਦੌਰਾਨ ਰੇਹੜੀ ’ਤੇ ਹੀਰਾ, ਸਰਬਜੀਤ ਅਤੇ ਟੀਟੂ ਆਏ ਅਤੇ ਆਉਂਦੇ ਹੀ ਬਰਗਰ ਖਾ ਰਹੇ ਵਿਅਕਤੀਆਂ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਓਮ ਪ੍ਰਕਾਸ਼ ਤੋਂ ਜਬਰੀ ਪੈਸੇ ਮੰਗਣ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪੈਸੇ ਨਾ ਦਿੱਤੇ ਤਾਂ ਉਸ ਨੇ ਓਮ ਪ੍ਰਕਾਸ਼, ਉਸ ਦੇ ਲੜਕੇ ਕਰਨ ਅਤੇ ਧਰਮਵੀਰ ’ਤੇ ਗਰਮ ਤੇਲ ਪਾ ਦਿੱਤਾ, ਜਿਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਏ. ਐੱਸ. ਆਈ. ਅਰੁਣ ਕੁਮਾਰ ਨੇ ਉਕਤ ਹਮਲਾਵਰਾਂ ’ਤੇ ਧਾਰਾ 326-ਏ, 323 ਅਤੇ 427 ਤਹਿਤ ਮੁਕੱਦਮਾ ਦਰਜ ਕੀਤਾ ਸੀ।

ਪੁਲਸ ਨੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਰੇਡ ਪਾਰਟੀ ਬਣਾਈ ਸੀ, ਜਿਸ ਨੇ 2 ਹਮਲਾਵਰਾਂ ਹੀਰਾ ਲਾਲ ਅਤੇ ਸਰਬਜੀਤ ਸਿੰਘ ਦੇ ਘਰਾਂ ਵਿਚ ਰੇਡ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕਰ ਲਈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੇ ਤੀਜੇ ਸਾਥੀ ਟੀਟੂ ਬਾਰੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਥਾਣਾ ਇੰਚਾਰਜ ਰਾਜੇਸ਼ ਅਰੋੜਾ ਨੇ ਦੱਸਿਆ ਕਿ ਗ੍ਰਿਫ਼ਤਾਰ ਹੀਰਾ ਲਾਲ ’ਤੇ ਥਾਣਾ ਰਾਮਾ ਮੰਡੀ ਵਿਚ ਹੀ 4 ਮੁਕੱਦਮੇ ਦਰਜ ਹਨ, ਜਦੋਂ ਕਿ ਸਰਬਜੀਤ ’ਤੇ ਥਾਣਾ ਨੰਬਰ 8 ਵਿਚ ਐੱਨ. ਡੀ. ਪੀ. ਐੱਸ. ਐਕਟ ਦਾ ਮੁਕੱਦਮਾ ਦਰਜ ਹੋਇਆ ਸੀ, ਜਿਸ ਵਿਚ ਉਹ ਸਜ਼ਾ ਕੱਟ ਚੁੱਕਾ ਹੈ।

ਇਹ ਵੀ ਪੜ੍ਹੋ-ਨਕੋਦਰ 'ਚ ਵੱਡੀ ਵਾਰਦਾਤ, ਝੋਨਾ ਲਾਉਣ ਦੀ ਤਿਆਰੀ ਕਰ ਰਹੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News