ਟਾਂਡਾ 'ਚ ਲੁੱਟ ਕਾਰਨ ਵਾਪਰੇ ਹਾਦਸੇ ਦੇ 2 ਮੁਲਜ਼ਮਾਂ ਨੂੰ ਪੁਲਸ ਨੇ ਕੀਤੀ ਗ੍ਰਿਫ਼ਤਾਰ, ਵੱਡੀ ਮਾਤਰਾ 'ਚ ਬਰਾਮਦ ਹੋਇਆ ਨਸ਼
Tuesday, Mar 07, 2023 - 04:09 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਪਿੰਡ ਪੁਲ ਪੁਖਤਾ ਮਿਆਣੀ ਮੋੜ ਨਜ਼ਦੀਕ ਲੁੱਟ ਤੋਂ ਬਾਅਦ ਵਾਪਰੇ ਹਾਦਸੇ ਵਿਚ ਦੋ ਜੀਆਂ ਦੀ ਮੌਤ ਲਈ ਜ਼ਿੰਮੇਵਾਰ ਮੁਲਜਮਾਂ ਨੂੰ ਟਾਂਡਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋ ਵੱਡੀ ਗਿਣਤੀ ਵਿਚ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ। ਦੱਸ ਦੇਈਏ ਕਿ ਇਸ ਵਾਰਦਾਤ ਵਿਚ ਪਿੰਡ ਪੁਲ ਪੁਖਤਾ ਵਾਸੀ ਔਰਤ ਪ੍ਰਭਜੀਤ ਕੌਰ ਦੇ ਪੁੱਤ ਅਤੇ ਭਾਣਜੀ ਦੀ ਲੁੱਟ ਦੀ ਵਾਰਦਾਤ ਤੋਂ ਬਾਅਦ ਟਰੈਕਟਰ ਦੀ ਲਪੇਟ ਵਿਚ ਆਉਣ ਕਰਨ ਮੌਤ ਹੋ ਗਈ ਸੀ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਿਮਰਜੀਤ ਸਿੰਘ ਉਰਫ ਸਿਮਰ ਪੁੱਤਰ ਲਖਵੰਤ ਸਿੰਘ ਵਾਸੀ ਗੰਧੁਵਾਲ ਅਤੇ ਰਾਜਵੀਰ ਸਿੰਘ ਰਾਜਾ ਪੁੱਤਰ ਬਲਦੇਵ ਸਿੰਘ ਵਾਸੀ ਧੀਰੋਵਾਲ (ਸ੍ਰੀ ਹਰਗੋਬਿੰਦਪੁਰ) ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ- ਭਵਾਨੀਗੜ੍ਹ 'ਚ ਵੱਡੀ ਵਾਰਦਾਤ, 1200 ਰੁਪਏ ਬਦਲੇ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ
ਜਦੋਂ ਮਿਆਣੀ ਗੈਸ ਏਜੇਂਸੀ ਨਜ਼ਦੀਕ ਕੀਤੀ ਗਈ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਉਕਤ ਮੁਲਜ਼ਮਾਂ ਨੇ ਆਪਣਾ ਮੋਟਰਸਾਈਕਲ ਤੇਜ਼ ਕਰ ਲਿਆ। ਇਸ ਦੌਰਾਨ ਉਸਦਾ ਸੰਤੁਲਨ ਵਿਗੜਨ ਨਾਲ ਉਹ ਦਰੱਖਤ ਵਿਚ ਜਾ ਟਕਰਾਏ। ਪੁਲਸ ਟੀਮ ਨੇ ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋ 1014 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਪੁੱਛਗਿੱਛ ਦੌਰਾਨ ਉਨ੍ਹਾਂ ਪਿੰਡ ਪੁਲ ਪੁਖਤਾ ਨਜ਼ਦੀਕ ਲੁੱਟ ਦੀ ਵਾਰਦਾਤ ਕਬੂਲੀ ਹੈ। ਪੁਲਸ ਨੇ ਦੋਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵਿਧਾਨ ਸਭਾ ਇਜਲਾਸ : ਮੂਸੇਵਾਲਾ ਕਤਲ ਕਾਂਡ ਦੀ CBI ਜਾਂਚ 'ਤੇ ਮੰਤਰੀ ਧਾਲੀਵਾਲ ਦਾ ਵੱਡਾ ਬਿਆਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।