ਲਾਟਰੀ ਸ਼ਾਪ ਦੀ ਆੜ ''ਚ ਦੜਾ-ਸੱਟਾ ਲਗਵਾ ਰਹੇ 2 ਕਾਬੂ
Wednesday, Sep 18, 2019 - 09:05 PM (IST)

ਜਲੰਧਰ,(ਜ.ਬ.): ਟਰਾਂਸਪੋਰਟ ਨਗਰ ਦੇ ਨਾਲ ਹਰਗੋਬਿੰਦ ਨਗਰ 'ਚ ਲਾਟਰੀ ਸ਼ਾਪ ਦੀ ਆੜ 'ਚ ਦੜਾ-ਸੱਟਾ ਲਗਵਾਉਣ ਵਾਲੇ 2 ਲੋਕਾਂ ਨੂੰ ਫੋਕਲ ਪੁਆਇੰਟ ਦੀ ਪੁਲਸ ਨੇ ਕਾਬੂ ਕੀਤਾ ਹੈ। ਪੁਲਸ ਨੇ ਦੁਕਾਨ 'ਚੋਂ ਕੈਸ਼ ਤੇ ਕੰਪਿਊਟਰ ਵੀ ਬਰਾਮਦ ਕੀਤਾ ਹੈ। ਚੌਂਕੀ ਫੋਕਲ ਪੁਆਇੰਟ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਨੇ ਗੁਪਤ ਸੂਚਨਾ 'ਤੇ ਛਾਪੇਮਾਰੀ ਕਰ ਕੇ ਹਰਜਿੰਦਰ ਵਾਸੀ ਬਸਤੀ ਦਾਨਿਸ਼ਮੰਦਾਂ ਤੇ ਵਿਕਾਸ ਅਰੋੜਾ ਵਾਸੀ ਰਸਤਾ ਮੁਹੱਲਾ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ 2460 ਰੁਪਏ ਤੇ ਕੰਪਿਊਟਰ ਬਰਾਮਦ ਕੀਤਾ ਗਿਆ ਹੈ ਤੇ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ ਹੈ।