ਹਾਈਟੈੱਕ ਨਾਕੇ ਦੌਰਾਨ 18 ਲੱਖ 70 ਹਜ਼ਾਰ ਰੁਪਏ ਭਾਰਤੀ ਕਰੰਸੀ ਤੇ 900 ਅਮਰੀਕੀ ਡਾਲਰ ਬਰਾਮਦ
Friday, Sep 13, 2024 - 11:43 AM (IST)
ਭੋਗਪੁਰ (ਜ.ਬ.)- ਇੰਸ. ਯਾਦਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਭੋਗਪੁਰ ਦੀ ਟੀਮ ਵੱਲੋਂ ਹਾਈਟੈੱਕ ਨਾਕਾਬੰਦੀ ਅੱਡਾ ਕੁਰੇਸ਼ੀਆ ਤੋਂ ਚੈਕਿੰਗ ਦੌਰਾਨ 18 ਲੱਖ 70 ਹਜ਼ਾਰ ਰੁਪਏ ਭਾਰਤੀ ਕਰੰਸੀ ਅਤੇ 900 ਅਮਰੀਕੀ ਡਾਲਰ ਕਬਜ਼ੇ ’ਚ ਲਏ ਗਏ। ਇਸ ਸਬੰਧੀ ਇੰਸ. ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਨੇ ਦੱਸਿਆ ਕਿ ਰਾਤ ਸਮੇਂ ਉਹ ਸਮੇਤ ਪੁਲਸ ਪਾਰਟੀ ਹਾਈਟੈੱਕ ਨਾਕਾਬੰਦੀ ਅੱਡਾ ਕੁਰੇਸ਼ੀਆ ’ਤੇ ਮੌਜੂਦ ਸਨ ਕਿ ਚੈਕਿੰਗ ਦੌਰਾਨ ਅੰਕੁਸ਼ ਤ੍ਰੇਹਨ ਵਾਸੀ ਰਾਮ ਸ਼ਰਣਮ ਕਾਲੋਨੀ ਪਠਾਨਕੋਟ ਤੇ ਅਭਿਸ਼ੇਕ ਕੁਮਾਰ ਪੁੱਤਰ ਸੋਮ ਲਾਲ ਵਾਸੀ ਗਲੀ ਨੰ. 1 ਸ਼ਰਨਾ ਪਠਾਨਕੋਟ ਦੀ ਗੱਡੀ ਦੀ ਚੈਕਿੰਗ ਦੌਰਾਨ 18 ਲੱਖ 70 ਹਜ਼ਾਰ ਰੁਪਏ ਭਾਰਤੀ ਕਰੰਸੀ ਤੇ 900 ਅਮਰੀਕੀ ਡਾਲਰ ਮਿਲੇ ਹਨ, ਜੋ ਇੰਨੀ ਵੱਡੀ ਰਕਮ ਸਬੰਧੀ ਕੋਈ ਪਰੂਫ ਪੇਸ਼ ਨਹੀਂ ਕਰ ਸਕੇ। ਇਸ ’ਤੇ ਉਕਤ ਰਕਮ ਪੁਲਸ ਨੇ ਕਬਜ਼ੇ ’ਚ ਲੈ ਲਈ ਹੈ ਤੇ ਮੌਕੇ ’ਤੇ ਇਨਕਮ ਟੈਕਸ ਵਿਭਾਗ ਦੀ ਟੀਮ ਨੂੰ ਵੀ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ- PNB ’ਚ ਲਾਕਰ ਲੈਣ ਵਾਲੇ ਸਾਵਧਾਨ! ਕਿਤੇ ਤੁਹਾਡੇ ਖ਼ੂਨ-ਪਸੀਨੇ ਦੀ ਕਮਾਈ ਨਾ ਹੋ ਜਾਵੇ ਸਾਫ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ