ਨਸ਼ੇ ਵਾਲੇ 50 ਟੀਕਿਆਂ ਸਣੇ 1 ਗ੍ਰਿਫਤਾਰ

08/02/2019 4:45:54 AM

ਬਹਿਰਾਮ,(ਆਰ. ਡੀ. ਰਾਮਾ)- ਥਾਣਾ ਬਹਿਰਾਮ ਦੀ ਪੁਲਸ ਵੱਲੋਂ ਗਸ਼ਤ ਦੌਰਾਨ 50 ਨਸ਼ੇ ਵਾਲੇ ਟੀਕਿਆਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮੈਡਮ ਨਰੇਸ਼ ਕੁਮਾਰੀ ਨੇ ਦੱਸਿਆ ਕਿ ਪੁਲਸ ਪਾਰਟੀ ਵੱਖ-ਵੱਖ ਪਿੰਡਾਂ ਤੋਂ ਗਸ਼ਤ ਕਰ ਕੇ ਆ ਰਹੀ ਸੀ ਜਦ ਉਹ ਪਿੰਡ ਕਲੇਰਾਂ ਤੋਂ ਬੀਸਲਾ ਸੜਕ ’ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਵਿਅਕਤੀ ਦੀ ਤਲਾਸ਼ੀ ਦੇਣ ’ਤੇ ਉਸ ਕੋਲੋਂ 50 ਨਸ਼ੇ ਵਾਲੇ ਟੀਕੇ ਬਰਾਮਦ ਹੋਏ। ਮੁਲਜ਼ਮ ਦੀ ਪਛਾਣ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਬੀਸਲਾ ਥਾਣਾ ਬਹਿਰਾਮ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਤੌਰ ’ਤੇ ਹੋਈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News