ਭਾਰਤੀ ਅਰਥਵਿਵਸਥਾ 2026-27 ਤੱਕ 7 ਫੀਸਦੀ ਦੀ ਦਰ ਨਾਲ ਵਧੇਗੀ : S&P

Friday, Nov 15, 2024 - 03:23 PM (IST)

ਨਵੀਂ ਦਿੱਲੀ (ਭਾਸ਼ਾ)- ਐੱਸਐਂਡਪੀ ਗਲੋਬਲ ਰੇਟਿੰਗ ਨੇ ਭਾਰਤੀ ਅਰਥਵਿਵਸਥਾ ਦੇ ਮਾਰਚ 2017 ਤੱਕ ਤਿੰਨ ਵਿੱਤੀ ਸਾਲਾਂ ਵਿਚ ਸਾਲਾਨਾ 6.5-7 ਫੀਸਦੀ ਵਿਚਕਾਰ ਵਧਣ ਦਾ ਵੀਰਵਾਰ ਨੂੰ ਅਨੁਮਾਨ ਲਗਾਇਆ। ਇਸ ਦਾ ਮੁੱਖ ਕਾਰਨ ਬੁਨਿਆਦੀ ਢਾਂਚੇ 'ਤੇ ਖਰਚ ਅਤੇ ਨਿੱਜੀ ਖਪਤ 'ਚ ਵਾਧਾ ਹੋਵੇਗਾ। ਆਪਣੀ ਗਲੋਬਲ ਬੈਂਕ ਆਉਟਲੁੱਕ ਰਿਪੋਰਟ 'ਚ S&P ਨੇ ਕਿਹਾ ਕਿ ਚੰਗੇ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਬੈਂਕਾਂ ਦੀ ਸੰਪਤੀ ਦੀ ਗੁਣਵੱਤਾ ਦਾ ਸਮਰਥਨ ਕਰਨਾ ਜਾਰੀ ਰੱਖਣਗੀਆਂ, ਜਦੋਂ ਕਿ ਸਿਹਤਮੰਦ ਕਾਰਪੋਰੇਟ ਕਿਤਾਬਾਂ, ਸਖ਼ਤ 'ਅੰਡਰਰਾਈਟਿੰਗ' ਮਿਆਰ ਅਤੇ ਬਿਹਤਰ ਜ਼ੋਖਮ ਪ੍ਰਬੰਧਨ ਅਭਿਆਸ ਸੰਪਤੀ ਦੀ ਗੁਣਵੱਤਾ ਨੂੰ ਹੋਰ ਸਥਿਰ ਕਰਨਗੇ।

S&P ਨੇ ਕਿਹਾ,"ਭਾਰਤ ਦੇ ਬੁਨਿਆਦੀ ਢਾਂਚੇ ਦੇ ਖਰਚੇ ਅਤੇ ਨਿੱਜੀ ਖਪਤ ਮਜ਼ਬੂਤ ​​ਆਰਥਿਕ ਵਿਕਾਸ ਦਾ ਸਮਰਥਨ ਕਰਨਗੇ। ਅਸੀਂ ਵਿੱਤੀ ਸਾਲ 2025-2027 (31 ਮਾਰਚ ਨੂੰ ਖ਼ਤਮ ਹੋਣ ਵਾਲੇ ਸਾਲ) 'ਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 6.5-7.0 ਪ੍ਰਤੀਸ਼ਤ ਸਾਲਾਨਾ ਵਾਧੇ ਦਾ ਅਨੁਮਾਨ ਲਗਾਇਆ ਹੈ। ਭਾਰਤ ਦੇ ਚੰਗੇ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਬੈਂਕਾਂ ਦੀ ਸੰਪਤੀ ਦੀ ਗੁਣਵੱਤਾ ਦਾ ਸਮਰਥਨ ਕਰਦੀਆਂ ਰਹਿਣਗੀਆਂ।'' ਭਾਰਤੀ ਰਿਜ਼ਰਵ ਬੈਂਕ ਨੇ ਮੌਜੂਦਾ ਵਿੱਤੀ ਸਾਲ 2024-25 ਲਈ ਆਰਥਿਕ ਵਿਕਾਸ ਦਰ 7.2 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ, ਦੋ 2023-24 ਦੇ 8.2 ਫੀਸਦੀ ਤੋਂ ਘੱਟ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News