24 ਘੰਟੇ ਦੇਸ਼ ਲਈ ਜਿਊਂਦੇ ਹਨ ਪ੍ਰਧਾਨ ਮੰਤਰੀ ਮੋਦੀ : ਅਨੁਰਾਗ ਠਾਕੁਰ

10/08/2021 12:53:41 PM

ਨਵੀਂ ਦਿੱਲੀ- ਗੁਜਰਾਤ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਨਰਿੰਦਰ ਮੋਦੀ ਜੀ ਦੇ ਜਨਸੇਵਾ ਦੇ 20 ਸਾਲ ਪੂਰੇ ਕਰਨ ’ਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ 20 ਸਾਲ ਦੇ ਪੀਰੀਅਡਸ ਨੂੰ ਸੁਸ਼ਾਸਨ, ਸੇਵਾ ਅਤੇ ਸਮਰਪਣ ਦੀ ਦ੍ਰਿਸ਼ਟੀ ਨਾਲ ਇਤਿਹਾਸਕ ਦੱਸਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮੋਦੀ ਜੀ ਨੇ 20 ਸਾਲ ਹੀ ਨਹੀਂ ਸਗੋਂ ਹੋਰ ਲੰਬੀ ਪਾਰੀ ਖੇਡ ਕੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 24 ਘੰਟੇ ਦੇਸ਼ ਲਈ ਜਿਊਂਦੇ ਹਨ ਅਤੇ ਉਨ੍ਹਾਂ ਨੇ 20 ਸਾਲ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਵੀ ਇਕ ਮੁੱਖ ਸੇਵਕ ਅਤੇ ਪ੍ਰਧਾਨ ਸੇਵਕ ਦੇ ਰੂਪ ’ਚ ਕੰਮ ਕੀਤਾ ਹੈ। ਉਹ ਮਜ਼ਬੂਤ, ਸੰਵੇਦਨਸ਼ੀਲ, ਵਚਨਬੱਧ ਅਤੇ ਦੂਰਦਰਸ਼ੀ ਹਨ। ਮਿਹਨਤੀ ਵੀ ਹਨ ਅਤੇ ਗਤੀਸ਼ੀਲ ਵੀ। ਮੋਦੀ ਜੀ ਨੇ ਇਨ੍ਹਾਂ 20 ਸਾਲਾਂ ’ਚ ਕੋਈ ਛੁੱਟੀ ਨਹੀਂ ਲਈ ਹੈ, ਨਾ ਵਿਅਕਤੀਗਤ ਜੀਵਨ ’ਚ ਅਤੇ ਨਾ ਹੀ ਰਾਜਨੀਤਕ ਰੂਪ ਨਾਲ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ’ਚ ਪ੍ਰਧਾਨ ਸੇਵਕ ਦੀ ਭਾਵਨਾ ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ’ ਮੂਲਮੰਤਰ ਨਾਲ ਕੰਮ ਕਰਦੇ ਹੋਏ ਉਨ੍ਹਾਂ ਨੇ ਗੁਜਰਾਤ ਅਤੇ ਭਾਰਤ ਨੂੰ ਅੱਗੇ ਵਧਾਇਆ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਅਤੇ ਫਿਰ ਪ੍ਰਧਾਨ ਮੰਤਰੀ ਅਹੁਦੇ ’ਤੇ ਪਹੁੰਚਣ ਦੀ ਕਲਪਨਾ ਵੀ ਨਹੀਂ ਕੀਤੀ ਸੀ: PM ਮੋਦੀ

ਅਨੁਰਾਗ ਨੇ ਕਿਹਾ ਕਿ ਇਹ ਇਤਿਹਾਸਕ 20 ਸਾਲ ਦਾ ਪੀਰੀਅਡਸ ਮੋਦੀ ਜੀ ਦੇ ਜੀਵਨ ਦੀ ਉਪਲੱਬਧੀ ਹੈ, ਉਨ੍ਹਾਂ ਨੇ ਭਾਰਤ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਡਿਜੀਟਲ ਇੰਡੀਅਨ ਦੀ ਗੱਲ ਕਰੀਏ ਤਾਂ ਮਹਾਮਾਰੀ ਦੌਰਾਨ ਬੱਚਿਆਂ ਦੀ ਪੜ੍ਹਾਈ ਹੋਵੇ ਜਾਂ ਜਨਤਾ ਤੱਕ ਸਹੂਲਤਾਂ ਪਹੁੰਚਾਉਣ ਦੀ ਗੱਲ, ਉਸ ’ਚ ਵੀ ਤਕਨੀਕ ਦੀ ਵਰਤੋਂ ਸਭ ਤੋਂ ਵੱਧ ਹੋਈ। ਇਹ ਸ਼ਾਇਦ ਉਨ੍ਹਾਂ ਦੀ ਦੂਰਦ੍ਰਿਸ਼ਟੀ ਹੈ, ਜਿਸ ਨੇ ਦੇਸ਼ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ। ਉਨ੍ਹਾਂ ਨੇ 80 ਕਰੋੜ ਲੋਕਾਂ ਨੂੰ ਮੁਫ਼ਤ ’ਚ ਰਾਸ਼ਨ ਦਿੱਤਾ। ਦੁਨੀਆ ਦਾ ਕੋਈ ਦੇਸ਼ ਅਜਿਹਾ ਨਹੀਂ ਕਰ ਸਕਿਆ। ਕੋਵਿਡ ਐਪ ਅਤੇ ਅਰੋਗਿਆ ਸੇਤੂ ਐਪ ਲਿਆ ਕੇ ਜਾਗਰੂਕਤਾ ਫੈਲਾਈ। ਦੇਸ਼ ’ਚ ਕੋਰੋਨਾ ਵੈਕਸੀਨ ਦੀਆਂ 100 ਕਰੋੜ ਡੋਜ਼ ਹੋਣ ਵਾਲੀਆਂ ਹਨ ਤਾਂ ਕਿਤੇ ਨਾ ਕਿਤੇ ਇਹ ਇਨ੍ਹਾਂ ਦਾ ਦੇਸ਼ ਦੇ ਪ੍ਰਤੀ ਸਮਰਪਣ ਭਾਵ ਹੈ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਮਾਮਲਾ: ਸੁਪਰੀਮ ਕੋਰਟ ਦਾ UP ਸਰਕਾਰ ਨੂੰ ਸਵਾਲ- ‘ਕਿੰਨੇ ਮੁਲਜ਼ਮ ਗਿ੍ਰਫ਼ਤਾਰ ਹੋਏ?’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News