ਕਾਨਸ ਫ਼ਿਲਮ ਸਮਾਰੋਹ ਲਈ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼, ‘ਭਾਰਤ ’ਚ ਕਹਾਣੀਆਂ ਦੀ ਕਮੀ ਨਹੀਂ’

Wednesday, May 18, 2022 - 10:30 AM (IST)

ਕਾਨਸ ਫ਼ਿਲਮ ਸਮਾਰੋਹ ਲਈ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼, ‘ਭਾਰਤ ’ਚ ਕਹਾਣੀਆਂ ਦੀ ਕਮੀ ਨਹੀਂ’

ਨਵੀਂ ਦਿੱਲੀ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਫ਼ਿਲਮ ਬਣਾਉਣ ਲਈ ਭਾਰਤ ’ਚ ਕਹਾਣੀਆਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕੌਮਾਂਤਰੀ ਫ਼ਿਲਮ ਨਿਰਮਾਤਾਵਾਂ ਨੂੰ ਕਿਹਾ ਕਿ ਉਹ ਭਾਰਤ ’ਚ ਫ਼ਿਲਮ ਬਣਾਉਣ ਦੀਆਂ ਸੰਭਾਵਨਾਵਾਂ ਦਾ ਲਾਭ ਚੁੱਕਣ।

ਇਕ ਸੰਦੇਸ਼ ’ਚ ਪ੍ਰਧਾਨ ਮੰਤਰੀ ਨੇ ਇਸ ਸਾਲ ਕਾਨਸ ਫ਼ਿਲਮ ਸਮਾਰੋਹ ’ਚ ਭਾਰਤ ਦੀ ‘ਕੰਟਰੀ ਆਫ ਆਨਰ’ ਦੇ ਰੂਪ ’ਚ ਭਾਈਵਾਲੀ ’ਤੇ ਖ਼ੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਇਸ ਆਯੋਜਨ ’ਚ ਭਾਰਤ ਦੀ ਭਾਈਵਾਲੀ ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਕਾਨਸ ਫ਼ਿਲਮ ਮਹਾਉਤਸਵ ਦੀ 75ਵੀਂ ਵਰ੍ਹੇਗੰਢ ਤੇ ਭਾਰਤ ਤੇ ਫਰਾਂਸ ਵਿਚਾਲੇ ਸਿਆਸੀ ਸਬੰਧਾਂ ਦੇ 75ਵੇਂ ਸਾਲ ਦੇ ਸੁਖਦ ਸੰਯੋਗ ਦੇ ਮਹੱਤਵਪੂਰਨ ਮੌਕੇ ਨੂੰ ਦਰਸਾਉਂਦੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਫ਼ਿਲਮ ਨਿਰਮਾਤਾ ਦੇਸ਼ ਹੈ ਤੇ ਇਥੇ ਫ਼ਿਲਮ ਖੇਤਰ ਦਾ ਬਹੁਆਯਾਮੀ ਰੂਪ ਜ਼ਿਕਰਯੋਗ ਹੈ। ਉਨ੍ਹਾਂ ਕਿਹਾ ਕਿ ਫ਼ਿਲਮਾਂ ਦੀ ਅਮੀਰ ਵਿਰਾਸਤ ਤੇ ਸੰਸਕ੍ਰਿਤਕ ਵਿਭਿੰਨਤਾ ਭਾਰਤ ਦੀ ਵਿਸ਼ੇਸ਼ਤਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਇੰਡੀਆ ਪੈਵੇਲੀਅਨ ਭਾਰਤੀ ਸਿਨੇਮਾ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕਰੇਗਾ ਤੇ ਕੌਮਾਂਤਰੀ ਸਾਂਝੇਦਾਰੀ ਤੇ ਸਿੱਖਿਆ ਨੂੰ ਉਤਸ਼ਾਹਿਤ ਕਰੇਗਾ।

ਇਹ ਖ਼ਬਰ ਵੀ ਪੜ੍ਹੋ : ਭਾਰ ਘੱਟ ਕਰਨ ਲਈ 21 ਸਾਲਾ ਅਦਾਕਾਰਾ ਨੇ ਕਰਵਾਈ ਸਰਜਰੀ, ਹੋਈ ਮੌਤ

ਸਤਿਆਜੀਤ ਰੇ ਦੀ ਜਨਮ ਸ਼ਤਾਬਦੀ ਦੇ ਮੌਕੇ ’ਤੇ ਉਨ੍ਹਾਂ ਨੇ ਇਸ ਮਹਾਨ ਫ਼ਿਲਮਕਾਰ ਦੀ ਇਕ ਫ਼ਿਲਮ ਨੂੰ ਕਾਨਸ ਕਲਾਸਿਕ ਸ਼੍ਰੇਣੀ ’ਚ ਦਿਖਾਏ ਜਾਣ ਦੇ ਮਕਸਦ ਨਾਲ ਸੁਰੱਖਿਅਤ ਰੱਖੇ ਜਾਣ ’ਤੇ ਖ਼ੁਸ਼ੀ ਜ਼ਾਹਿਰ ਕੀਤੀ। ਇਸ ਫ਼ਿਲਮ ਸਮਾਰੋਹ ’ਚ ਪਹਿਲੀ ਵਾਰ ਕੀਤੀਆਂ ਜਾ ਰਹੀਆਂ ਕਈ ਪਹਿਲਾਂ ’ਚੋਂ ਇਕ ਦੇ ਤੌਰ ’ਤੇ ਭਾਰਤ ਦੇ ਸਟਾਰਟਅੱਪ ਸਿਨੇ ਜਗਤ ਦੇ ਸਾਹਮਣੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਗੇ।

ਫ਼ਿਲਮਾਂਕਣ ਦੀ ਇਜਾਜ਼ਤ ਲਈ ‘ਸਿੰਗਲ ਵਿੰਡੋ ਕਲੀਅਰੈਂਸ’ ਪ੍ਰਣਾਲੀ ਫ਼ਿਲਮ ਖੇਤਰ ’ਚ ਵਪਾਰ ਦੀ ਸੁਗਮਤਾ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੋਹਰਾਉਂਦਿਆਂ ਮੋਦੀ ਨੇ ਕਿਹਾ ਕਿ ਕੌਮਾਂਤਰੀ ਫ਼ਿਲਮ ਸਹਿ-ਨਿਰਮਾਣ ਨੂੰ ਸੁਵਿਧਾਜਨਕ ਬਣਾਉਣ ਨੂੰ ਲੈ ਕੇ ਦੇਸ਼ ’ਚ ਕਿਤੇ ਵੀ ਫ਼ਿਲਮਾਂਕਣ ਦੀ ਇਜਾਜ਼ਤ ਲਈ ਸਿੰਗਲ ਵਿੰਡੋ ਕਲੀਅਰੈਂਸ ਪ੍ਰਣਾਲੀ ਤੈਅ ਕਰਕੇ ਭਾਰਤ ਪੂਰੀ ਦੁਨੀਆ ਦੇ ਫ਼ਿਲਮ ਨਿਰਮਾਤਾਵਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News