1984 ਦੇ ਕਤਲੇਆਮ ਦੀਆਂ ਖੁਫ਼ੀਆ ਫਾਈਲਾਂ ਜਾਰੀ ਕੀਤੀਆਂ ਜਾਣ: ਵਿਕਰਮਜੀਤ ਸਾਹਨੀ

Friday, Nov 03, 2023 - 03:57 PM (IST)

ਨਵੀਂ ਦਿੱਲੀ: ਗੁਰਦੁਆਰਾ ਰਕਾਬਗੰਜ ਸਾਹਿਬ, ਨਵੀਂ ਦਿੱਲੀ ਵਿਖੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੱਢੇ ਗਏ ਮੋਮਬੱਤੀ ਮਾਰਚ ਦੀ ਅਗਵਾਈ ਕਰਦਿਆਂ, ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਹ ਵਹਿਸ਼ੀਆਨਾ ਅਤੇ ਬੇਰਹਿਮੀ ਦਾ ਪ੍ਰਤੱਖ ਪ੍ਰਦਰਸ਼ਨ ਸੀ ਜੋ ਕਿ ਦਿੱਲੀ ਅਤੇ ਦੇਸ਼ ਦੇ 100 ਤੋਂ ਵੱਧ ਸ਼ਹਿਰਾਂ ਦੀਆਂ ਗਲੀਆਂ ਵਿੱਚ ਨਰ-ਸੰਘਾਰ ਕਰਨ ਵਾਲੇ ਕੁਝ ਵਹਿਸ਼ੀ ਲੋਕਾਂ ਦੁਆਰਾ ਮਿੱਥ ਕੇ ਕੀਤਾ ਗਿਆ ਕਾਰਾ ਸੀ।

ਇਹ ਵੀ ਪੜ੍ਹੋ : ਚੜ੍ਹਦੇ ਸਿਆਲ ਬਠਿੰਡਾ ਸਣੇ ਪੰਜਾਬ ਦੇ ਕਈ ਸ਼ਹਿਰਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ

 ਸਾਹਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਲੱਖਾਂ ਰੁਪਏ ਤੱਕ ਦੇ ਬਿਜਲੀ ਬਿੱਲਾਂ ਦੇ ਬਕਾਏ ਭਰਨ ਲਈ ਕਿਹਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮੁੜ ਵਸੇਬੇ ਲਈ ਅਲਾਟ ਹੋਏ ਫਲੈਟਾਂ ਦੇ ਹੋਮ ਲੋਨ ਦੀ ਅਦਾਇਗੀ ਲਈ ਨੋਟਿਸ ਵੀ ਮਿਲ ਰਹੇ ਹਨ। ਉਹਨਾਂ ਕਿਹਾ ਕਿ  ਦਿੱਲੀ ਅਤੇ ਕੇਂਦਰ ਦੀਆਂ ਦੋਵਾਂ ਸਰਕਾਰਾਂ ਨਾਲ ਬਕਾਇਆ ਬਿਜਲੀ ਬਿੱਲਾਂ ਦੀ ਮੁਆਫ਼ੀ ਅਤੇ ਸਾਰੇ ਦੰਗਾ ਪੀੜਤਾਂ ਦੇ ਹੋਮ ਲੋਨ ਦੀ ਵਿਆਜ਼ ਮੁਆਫ਼ੀ ਲਈ ਗੱਲਬਾਤ ਕਰ ਰਹੇ ਹਨ। ਸਾਹਨੀ ਨੇ ਇਹ ਵੀ ਕਿਹਾ ਕਿ ਉਹਨਾਂ ਇਹ ਮੁੱਦਾ ਸੰਸਦ ਵਿੱਚ ਵੀ ਚੁੱਕਿਆ ਸੀ ਅਤੇ ਉਹ ਇਹ ਵਾਰ ਵਾਰ ਕਹਿੰਦੇ ਰਹੇ ਹਨ ਹੈ ਕਿ 1984 ਦੇ ਦੰਗਿਆਂ ਬਾਰੇ ਆਈਬੀ, ਐੱਸਆਈਬੀ, ਰਾਅ ਦੀਆਂ ਸਾਰੀਆਂ ਰਿਪੋਰਟਾਂ ਨੂੰ ਲੋਕਾਂ ਲਈ ਜਾਰੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਘਿਨੌਣੀ ਘਟਨਾ ਪਿਛਲੀ ਸਾਜ਼ਿਸ਼ ਦਾ ਪਤਾ ਲੱਗ ਸਕੇ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਤੇ ਐੱਸ.ਐੱਸ.ਪੀਜ਼ ਨੂੰ ਇਸ ਮਾਮਲੇ 'ਚ ਸਖ਼ਤ ਹਦਾਇਤਾਂ ਜਾਰੀ

ਸਾਹਨੀ ਨੇ ਕਿਹਾ ਕਿ ਇਸ ਕਤਲੇਆਮ ਵਿਚ 30,000 ਤੋਂ ਵੱਧ ਜਾਨਾਂ ਗਈਆਂ ਸਨ। ਭਾਰਤ ਭਰ ਦੇ 100 ਤੋਂ ਵੱਧ ਸ਼ਹਿਰਾਂ ਵਿੱਚ ਲਗਭਗ 3 ਲੱਖ ਸਿੱਖਾਂ ਨੂੰ ਆਪਣੇ ਘਰ ਛੱਡ ਕੇ ਦਰ ਦਰ ਭਟਕਣਾ ਪਿਆ। ਦੰਗਿਆਂ ਤੋਂ ਬਾਅਦ ਹੁਣ ਤੱਕ 4 ਨਿਆਂਇਕ ਕਮਿਸ਼ਨ, 9 ਕਮੇਟੀਆਂ ਅਤੇ 2 ਐੱਸ.ਆਈ.ਟੀ. ਬਣੀਆਂ, ਪਰ ਕਰੀਬ 4 ਦਹਾਕੇ ਗੁਜ਼ਰਨ ਤੋਂ ਬਾਅਦ ਹਾਲੇ ਵੀ ਪੀੜਤ ਇਨਸਾਫ਼ ਦਾ ਇੰਤਜ਼ਾਰ ਕਰ ਰਹੇ ਹਨ। ਸਾਡੇ ਲਈ ਇਹ ਢੁੱਕਵਾਂ ਸਮਾਂ ਹੈ ਕਿ ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ "ਨਿਆਂ ਵਿੱਚ ਦੇਰੀ, ਨਿਆਂ ਤੋਂ ਇਨਕਾਰ ਹੈ" ਦੇ ਸਿਧਾਂਤ ਬਾਰੇ ਮਿਲਕੇ ਸੋਚੀਏ।

ਇਹ ਵੀ ਪੜ੍ਹੋ : ਭਾਜਪਾ ਆਗੂ ਵੱਲੋਂ ਗੁਰਦੁਆਰਿਆਂ ਨੂੰ ਉਖਾੜਨ ਦੇ ਬਿਆਨ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

ਸਾਹਨੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਪੀੜਤਾਂ ਨੂੰ 5 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਹਨ ਪਰ ਇਹ ਮਨੁੱਖੀ ਜਾਨ ਦੀ ਕੀਮਤ ਨਹੀਂ ਹੋ ਸਕਦੀ। ਉਨ੍ਹਾਂ ਦੱਸਿਆ ਕਿ 2019 ਵਿੱਚ ਨਵੀਂ SIT ਦੇ ਗਠਨ ਤੋਂ ਬਾਅਦ, ਉਹ ਪੂਰੇ ਭਾਰਤ ਵਿੱਚ ਦੂਜੇ ਦੇ ਕਈ ਛੋਟੇ ਸ਼ਹਿਰਾਂ ਵਿੱਚ ਨਿਆ ਪ੍ਰਾਪਤ ਕਰਨ ਲਈ ਕਾਨੂੰਨੀ ਲੜਾਈ ਵਿਚ ਸਹਾਇਤਾ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਵਿੱਚ ਜਿੱਥੇ 1984 ਵਿੱਚ ਦੰਗਾਕਾਰੀਆਂ ਵੱਲੋਂ ਸੈਂਕੜੇ ਸਿੱਖ ਮਾਰੇ ਗਏ ਸਨ ਪਰ ਕੋਈ ਕਾਰਵਾਈ ਨਹੀਂ ਹੋਈ, ਸਾਡੀ ਕਾਨੂੰਨੀ ਟੀਮ ਨੇ ਪਿਛਲੇ ਕੁਝ ਮਹੀਨਿਆਂ ਵਿੱਚ 43 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਵਾਇਆ ਹੈ।

ਇਹ ਵੀ ਪੜ੍ਹੋ : ਵਿਆਹੀ ਔਰਤ ਦੀ ਜ਼ਿੰਦਗੀ 'ਚ ਆਇਆ ਤੂਫ਼ਾਨ, 10 ਸਾਲ ਬਾਅਦ ਪ੍ਰੇਮੀ ਨੇ ਕਰ 'ਤਾ ਘਟੀਆ ਕਾਰਾ

ਆਪਣਾ ਤਜਰਬਾ ਸਾਂਝਾ ਕਰਦੇ ਹੋਏ ਸਾਹਨੀ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਉਸ ਨਸਲਕੁਸ਼ੀ ਵਿੱਚ ਆਪਣਾ ਪੂਰਾ ਪਰਿਵਾਰ ਗੁਆ ਦਿੱਤਾ। ਉਹਨਾਂ ਨੇ ਪਰਮਾਤਮਾ ਦਾ ਧੰਨਵਾਦ ਵੀ ਕੀਤਾ ਕਿ ਉਹ ਵਾਹਿਗੁਰੂ ਦੀ ਕਿਰਪਾ ਨਾਲ ਬਚ ਗਏ, ਕਿਉਂਕਿ ਉਹ ਉਸ ਰੇਲਗੱਡੀ ਵਿੱਚ ਸਵਾਰ ਹੋਣ ਤੋਂ ਖੁੰਝ ਗਏ ਸਨ ਜਿਸਨੂੰ ਬਾਅਦ ਵਿੱਚ ਵਹਿਸ਼ੀ ਦੰਗਾਈਆਂ ਨੇ ਅੱਗ ਲਾ ਦਿੱਤੀ ਸੀ ਅਤੇ ਉਸ ਵਿਚ ਸਵਾਰ ਸਾਰੇ ਸਿੱਖ ਮੌਤ ਦੇ ਘਾਟ ਉਤਾਰ ਦਿੱਤੇ ਸਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News