ਹਿਮਾਚਲ ਦੇ ਕਿੰਨੌਰ ’ਚ ਖਿਸਕੀ ਜ਼ਮੀਨ, ਕਈ ਲੋਕ ਦੱਬੇ, ਮੋਦੀ ਨੇ ਦਿੱਤਾ ਮਦਦ ਦਾ ਭਰੋਸਾ

Wednesday, Aug 11, 2021 - 04:44 PM (IST)

ਹਿਮਾਚਲ ਦੇ ਕਿੰਨੌਰ ’ਚ ਖਿਸਕੀ ਜ਼ਮੀਨ, ਕਈ ਲੋਕ ਦੱਬੇ, ਮੋਦੀ ਨੇ ਦਿੱਤਾ ਮਦਦ ਦਾ ਭਰੋਸਾ

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਗੱਲ ਕਰ ਕੇ ਉੱਥੇ ਜ਼ਮੀਨ ਖਿਸਕਣ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਟਵੀਟ ਵਿਚ ਕਿਹਾ ਕਿ ਕਿੰਨੌਰ ਵਿਚ ਜ਼ਮੀਨ ਖਿਸਕਣ ਕਾਰਨ ਪੈਦਾ ਹੋਈ ਸਥਿਤੀ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਉੱਥੇ ਜਾਰੀ ਰਾਹਤ ਮੁਹਿੰਮ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ: ਹਿਮਾਚਲ 'ਚ ਵੱਡਾ ਹਾਦਸਾ, ਜ਼ਮੀਨ ਖਿੱਸਕਣ ਨਾਲ ਮਲਬੇ ਹੇਠ ਦਬੇ ਕਈ ਵਾਹਨ, ਕਈ ਲੋਕ ਲਾਪਤਾ

PunjabKesari

ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਜ਼ਮੀਨ ਖਿਸਕਣ ਕਾਰਨ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਜ਼ਮੀਨ ਖਿਸਕਣ ਕਾਰਨ ਮਲਬੇ ਹੇਠਾਂ 40 ਤੋਂ ਵਧੇਰੇ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਹਿਮਾਚਲ ਪੱਥ ਟਰਾਂਸਪੋਰਟ ਨਿਗਮ  (ਐੱਚ. ਆਰ. ਟੀ. ਸੀ.) ਦੀ ਬੱਸ ਸਮੇਤ ਕਈ ਵਾਹਨ ਮਲਬੇ ਹੇਠਾਂ ਦੱਬੇ ਗਏ ਹਨ। ਬੱਸ ’ਚ ਕਰੀਬ 40 ਯਾਤਰੀ ਸਵਾਰ ਸਨ। ਭਾਰਤ-ਤਿੱਬਤ ਸਰਹੱਦ ਪੁਲਸ ਦੀਆਂ ਟੀਮਾਂ ਬਚਾਅ ਕੰਮ ਲਈ ਮੌਜੂਦ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੂੰ ਬਚਾਅ ਮੁਹਿੰਮ ਚਲਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਬਚਾਅ ਮੁਹਿੰਮ ਲਈ ਭਾਰਤੀ ਫ਼ੌਜ, ਆਈ. ਟੀ. ਬੀ. ਪੀ., ਐੱਨ. ਡੀ. ਆਰ. ਐੱਫ. ਅਤੇ ਪੁਲਸ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ। 


author

Tanu

Content Editor

Related News