ਸ਼ੇਅਰ ਮਾਰਕੀਟ ਦੇ ਬਿਗਬੁਲ ਰਾਕੇਸ਼ ਝੁਨਝੁਨਵਾਲਾ ਦਾ ਦਿਹਾਂਤ

Sunday, Aug 14, 2022 - 09:53 AM (IST)

ਸ਼ੇਅਰ ਮਾਰਕੀਟ ਦੇ ਬਿਗਬੁਲ ਰਾਕੇਸ਼ ਝੁਨਝੁਨਵਾਲਾ ਦਾ ਦਿਹਾਂਤ

ਨੈਸ਼ਨਲ ਡੈਸਕ- ਸ਼ੇਅਰ ਮਾਰਕੀਟ ਦੇ ਬਿਗਬੁਲ ਰਾਕੇਸ਼ ਝੁਨਝੁਨਵਾਲਾ ਦਾ 62 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖ਼ਰੀ ਸਾਹ ਲਿਆ। ਉਨ੍ਹਾਂ ਨੂੰ 2-3 ਹਫ਼ਤੇ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲੀ ਸੀ। ਉਹ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਦਿੱਗਜ ਕਾਰੋਬਾਰੀ ਝੁਨਝੁਨਵਾਲਾ ਦੇ ਦਿਹਾਂਤ ਦੀ ਪੁਸ਼ਟੀ ਬ੍ਰੀਚ ਕੈਂਡੀ ਹਸਪਤਾਲ ਨੇ ਕਰ ਦਿੱਤੀ ਹੈ। ਉਨ੍ਹਾਂ ਨੂੰ ਐਤਵਾਰ ਸਵੇਰੇ 6.45 ਵਜੇ ਹਸਪਤਾਲ ਲਿਆਂਦਾ ਗਿਆ ਸੀ। 

ਇਹ ਵੀ ਪੜ੍ਹੋ : ਮੁਖਤਾਰ ਅੰਸਾਰੀ ਦੀ ਪਤਨੀ ਅਫਸ਼ਾਂ ਅੰਸਾਰੀ ਦੀ 6 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

ਰਾਕੇਸ਼ ਝੁਨਝੁਨਵਾਲਾ ਨੇ ਕਾਲਜ ਦੇ ਦਿਨਾਂ ਤੋਂ ਹੀ ਸ਼ੇਅਰ ਬਾਜ਼ਾਰ 'ਚ ਨਿਵੇਸ਼ ਦੀ ਸ਼ੁਰੂਆਤ ਕੀਤੀ ਸੀ। ਇਕ ਵਾਰ ਰਾਕੇਸ਼ ਝੁਨਝੁਨਵਾਲਾ ਨੇ ਦੱਸਿਆ ਕਿ ਸ਼ੁਰੂ 'ਚ 100 ਡਾਲਰ ਦਾ ਨਿਵੇਸ਼ ਕੀਤਾ ਸੀ। ਖ਼ਾਸ ਗੱਲ ਇਹ ਹੈ ਕਿ ਉਦੋਂ ਸੈਂਸੈਕਸ ਇੰਡੈਕਸ 150 ਅੰਕ 'ਤੇ ਸੀ, ਜੋ ਹੁਣ 60 ਹਜ਼ਾਰ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉਨ੍ਹਾਂ ਨੂੰ ਭਾਰਤੀ ਸ਼ੇਅਰ ਬਾਜ਼ਾਰ ਦਾ ਵਾਰੇਨ ਬਫੇ ਵੀ ਕਿਹਾ ਜਾਂਦਾ ਸੀ। ਫੋਬਰਜ਼ ਅਨੁਸਾਰ ਰਾਕੇਸ਼ ਝੁਨਝੁਨਵਾਲਾ ਦੀ ਕੁੱਲ ਜਾਇਦਾਦ 5.8 ਅਰਬ ਡਾਲਰ ਦੀ ਸੀ।

ਇਹ ਵੀ ਪੜ੍ਹੋ : ਕੇਜਰੀਵਾਲ ਬੋਲੇ- ਦਿੱਲੀ ਵਾਸੀ ਆਪਣੇ ਘਰਾਂ ’ਤੇ ਜ਼ਰੂਰੀ ਲਹਿਰਾਉਣ ਰਾਸ਼ਟਰੀ ਝੰਡਾ, ਤਿਰੰਗਾ ਸਾਡੀ ਸ਼ਾਨ ਹੈ


author

DIsha

Content Editor

Related News