ਵਿਗੜਿਆ ਮੂਡ ਬਣਾ ਦੇਣਗੇ ਸੁਪਰ ਫੂਡਜ਼
Sunday, Feb 24, 2019 - 08:20 AM (IST)

ਨਵੀਂ ਦਿੱਲੀ- ਸਾਡੀ ਗਲਤ ਲਾਈਫਸਟਾਈਲ ਅਤੇ ਅਣਹੈਲਦੀ ਚੀਜ਼ਾਂ ਖਾਣ ਦੀ ਆਦਤ ਕਾਰਨ ਨਾ ਸਿਰਫ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ, ਸਗੋਂ ਸਾਡੀ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਤੁਹਾਨੂੰ ਕਈ ਵਾਰ ਪਤਾ ਵੀ ਨਹੀਂ ਚਲਦਾ ਅਤੇ ਸਟ੍ਰੈੱਸ, ਡਿਪ੍ਰੇਸ਼ਨ, ਮਾਈਗ੍ਰੇਨ ਵਰਗੀਆਂ ਸਮੱਸਿਆਵਾਂ ਘੇਰ ਲੈਂਦੀਆਂ ਹਨ। ਇਸ ਦਾ ਵੱਡਾ ਕਾਰਨ ਸਾਡੇ ਖਾਣ-ਪੀਣ ਦੀਆਂ ਗਲਤ ਆਦਤਾਂ ਹੁੰਦੀਆਂ ਹਨ। ਫਿਰ ਵੀ ਆਪਣੀ ਮਾਨਸਿਕ ਸਿਹਤ ਦੇ ਨਾਲ-ਨਾਲ ਮੈਂਟਲ ਹੈਲਥ ਦਾ ਵੀ ਧਿਆਨ ਰੱਖਣ ਦੀ ਲੋੜ ਹੈ। ਅਜਿਹੇ ’ਚ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਸੁਪਰਫੂਡਜ਼ ਬਾਰੇ, ਜਿਨ੍ਹਾਂ ਨੂੰ ਖਾਣ ਨਾਲ ਮਿੰਟਾਂ ’ਚ ਠੀਕ ਹੋ ਜਾਏਗਾ ਤੁਹਾਡਾ ਵਿਗੜਿਆ ਮੂਡ।
ਡਾਰਕ ਚਾਕਲੇਟ-
ਚਾਕਲੇਟ ਸਾਹਮਣੇ ਦੇਖਦੇ ਹੀ ਕਿਵੇਂ ਤੁਹਾਡੇ ਚਿਹਰੇ ’ਤੇ ਮੁਸਕਾਨ ਆ ਜਾਂਦੀ ਹੈ ਅਤੇ ਤੁਹਾਡੇ ਸੈਂਸੇਜ਼ ਸੇਜ ਵੀ ਖੁਸ਼ ਹੋ ਜਾਂਦੇ ਹਨ। ਦਰਅਸਲ, ਇਸ ਦਾ ਕਾਰਨ ਇਹ ਹੈ ਕਿ ਚਾਕਲੇਟ ਖਾਸ ਤੌਰ ’ਤੇ ਡਾਰਕ ਚਾਕਲੇਟ ’ਚ ਐਂਟੀਆਕਸੀਡੈਂਟ ਅਤੇ ਫਲੈਵੇਨਾਇਡਸ ਭਰਪੂਰ ਮਾਤਰਾ ’ਚ ਹੁੰਦਾ ਹੈ, ਜਿਸ ਨਾਲ ਦਿਮਾਗ ’ਚ ਬਲੱਡ ਦਾ ਫਲੋ ਬਿਹਤਰ ਹੁੰਦਾ ਹੈ ਸਗੋਂ ਡਿਪ੍ਰੈਸ਼ਨ ਨਾਲ ਲੜਨ ’ਚ ਵੀ ਮਦਦ ਮਿਲਦੀ ਹੈ। ਜਦੋਂ ਚਾਕਲੇਟ ਚੁਣੋ ਤਾਂ ਇਹ ਦੇਖੋ ਕਿ ਉਸ ਵਿਚ ਕੋਕੋਆ ਦੀ ਮਾਤਰਾ 70 ਫੀਸਦੀ ਤੋਂ ਜ਼ਿਆਦਾ ਹੋਵੇ।
ਅਖਰੋਟ-
ਬੈਸਟ ਹਾਰਟ ਹੈਲਦੀ ਨਟ ਹੋਣ ਦੇ ਨਾਲ-ਨਾਲ ਵਾਲਨੱਟ ਯਾਨੀ ਅਖਰੋਟ ਮੈਗਨੀਸ਼ੀਅਮ ਦਾ ਵੀ ਬਿਹਤਰੀਨ ਸੋਮਾ ਹੈ। ਮੈਗਨੀਸ਼ੀਅਮ ਇਕ ਅਜਿਹਾ ਮਿਨਰਲ ਹੈ, ਜੋ ਡਿਪ੍ਰੇਸ਼ਨ ਦੇ ਲੱਛਣਾਂ ਨੂੰ ਘੱਟ ਕਰ ਕੇ ਕੁਦਰਤੀ ਨੀਂਦ ਨੂੰ ਬੜ੍ਹਾਵਾ ਦੇਣ ਲਈ ਜਾਣਿਆ ਜਾਂਦਾ ਹੈ। ਯੂਨੀਵਰਸਿਟੀ ਆਫ ਨਿਊ ਮੈਕਸੀਕੋ ਦੀ ਇਕ ਸਟੱਡੀ ਦੀ ਮੰਨੀਏ ਤਾਂ ਹਰ ਦਿਨ ਜੇਕਰ ਤੁਸੀਂ ਲੱਗਭਗ ਹਾਫ ਕੱਪ ਅਖਰੋਟ ਖਾਂਦੇ ਹੋ ਤਾਂ ਸਿਰਫ ਕੁਝ ਹੀ ਦਿਨਾਂ ’ਚ ਤੁਹਾਡਾ ਮੂਡ ਬਿਹਤਰ ਹੋ ਜਾਏਗਾ।
ਬੇਰੀਜ਼-
ਬਲੂਬੇਰੀ, ਸਟ੍ਰਾਬੇਰੀ, ਰਾਸਪਬੇਰੀ ਅਤੇ ਇਸ ਵਰਗੀਆਂ ਕਈ ਹੋਰ ਬੇਰੀਜ਼ ਹਨ, ਜੋ ਵਿਟਾਮਿਨਸ ਅਤੇ ਮਿਨਰਲਸ ਨਾਲ ਭਰਪੂਰ ਹੁੰਦੀ ਹੈ। ਬੇਰੀਜ਼ ’ਚ ਖਾਸ ਤੌਰ ’ਤੇ ਐਂਥੋਸਿਆਨਿਡਿਨ ਨਾਂ ਦਾ ਫਲੈਵਨਾਇਡ ਪਾਇਆ ਜਾਂਦਾ ਹੈ, ਜੋ ਡਿਪ੍ਰੈਸ਼ਨ ਨੂੰ ਘੱਟ ਕਰਨ ’ਚ ਮਦਦਗਾਰ ਹੈ। ਨਾਲ ਹੀ ਬੇਰੀਜ਼ ’ਚ ਵਿਟਾਮਿਨ ਸੀ ਵੀ ਵੱਡੀ ਮਾਤਰਾ ’ਚ ਪਾਈ ਜਾਂਦੀ ਹੈ।
ਅੰਜੀਰ-
ਐਂਟੀਆਕਸੀਡੈਂਟਸ ਨਾਲ ਭਰਪੂਰ ਅੰਜੀਰ ’ਚ ਪਾਣੀ 80 ਫੀਸਦੀ, ਕੈਲਸ਼ੀਅਮ, ਕਾਰਬੋਹਾਈਡ੍ਰੇਟ, ਫਾਈਬਰ, ਫੈਟ, ਪ੍ਰੋਟੀਨ, ਸੋਡੀਅਮ, ਪੋਟਾਸ਼ੀਅਮ, ਕਾਪਰ, ਸਲਫਰ ਅਤੇ ਕਲੋਰੀਨ ਪਾਇਆ ਜਾਂਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਦਿਮਾਗ ਨੂੰ ਚੰਗੇ ਕੈਮੀਕਲਸ ਰਿਲੀਜ਼ ਕਰਨ ’ਚ ਮਦਦ ਕਰਦਾ ਹੈ, ਜਿਸ ਨਾਲ ਤੁਹਾਡਾ ਵਿਗੜਿਆ ਮੂਡ ਮਿੰਟਾਂ ’ਚ ਠੀਕ ਹੋ ਜਾਂਦਾ ਹੈ।