Airtel ਦੇ ਗਾਹਕਾਂ ਨੂੰ ਮਿਲੇਗਾ 100 ਗੁਣਾ ਸਟੀਕ ਲੋਕੇਸ਼ਨ, ਕਲਾਊਡ ਆਧਾਰਤ ਸੇਵਾ ਸ਼ੁਰੂ ਕਰਨ ਦਾ ਐਲਾਨ

Tuesday, Sep 30, 2025 - 02:09 PM (IST)

Airtel ਦੇ ਗਾਹਕਾਂ ਨੂੰ ਮਿਲੇਗਾ 100 ਗੁਣਾ ਸਟੀਕ ਲੋਕੇਸ਼ਨ, ਕਲਾਊਡ ਆਧਾਰਤ ਸੇਵਾ ਸ਼ੁਰੂ ਕਰਨ ਦਾ ਐਲਾਨ

ਨਵੀਂ ਦਿੱਲੀ- ਏਅਰਟੈੱਲ ਬਿਜ਼ਨੈੱਸ ਨੇ ਦੇਸ਼ ਦੀ ਪਹਿਲੀ ਏ.ਆਈ./ਮਸ਼ੀਨ ਲਰਨਿੰਗ (ਐੱਮ.ਐੱਲ.) ਸੰਚਾਲਿਤ ਕਲਾਉਡ ਆਧਾਰਿਤ ਲੋਕੇਸ਼ਨ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਜਾਰੀ ਪ੍ਰੈਸ ਰਿਲੀਜ਼ 'ਚ ਕੰਪਨੀ ਨੇ ਦੱਸਿਆ ਕਿ ਉਸ ਨੇ ਏਅਰਟੈੱਲ-ਸਕਾਈਲਾਕਰ ਪ੍ਰਿਸਾਈਜ਼ ਪੋਜ਼ਿਸ਼ਨਿੰਗ ਸੇਵਾ ਸ਼ੁਰੂ ਕਰਨ ਲਈ ਅਮਰੀਕੀ ਕੰਪਨੀ ਸਵਿਫ਼ਟ ਨੈਵੀਗੇਸ਼ਨ ਦੇ ਨਾਲ ਰਣਨੀਤਿਕ ਸਾਂਝੇਦਾਰੀ ਕੀਤੀ ਹੈ।

ਰਿਲੀਜ਼ 'ਚ ਕਿਹਾ ਗਿਆ ਹੈ ਕਿ ਇਹ ਸੇਵਾ ਮਿਆਰੀ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ (ਜੀ.ਐੱਨ.ਐੱਸ.ਐੱਸ.) ਨਾਲੋਂ 100 ਗੁਣਾ ਵੱਧ ਸਟੀਕਤਾ ਵਾਲੀ ਹੈ। ਸਕਾਈਲਾਕਰ ਨੂੰ ਏਅਰਟੈੱਲ ਦੇ ਪੂਰੇ ਦੇਸ਼ 'ਚ ਫੈਲੇ 4ਜੀ/5ਜੀ ਨੈੱਟਵਰਕ ਨਾਲ ਜੋੜ ਕੇ, ਇਹ ਉੱਚ-ਸਟੀਕਤਾ ਵਾਲੀ ਸੇਵਾ ਕਈ ਉਦਯੋਗਾਂ ਲਈ ਲਾਭਦਾਇਕ ਹੋਵੇਗੀ। ਇਸ ਦਾ ਉਪਯੋਗ ਟੋਲ, ਐਮਰਜੈਂਸੀ ਰਿਸਪਾਂਸ, ਡਿਜ਼ੀਟਲ ਮੈਪਿੰਗ, ਨਿਰਮਾਣ, ਯੂਟਿਲਿਟੀ ਸੇਵਾਵਾਂ ਅਤੇ ਬੇੜਾ ਪ੍ਰਬੰਧਨ ਵਰਗੀਆਂ ਐਪਲੀਕੇਸ਼ਨਾਂ 'ਚ ਕੀਤਾ ਜਾ ਸਕਦਾ ਹੈ।

ਏਅਰਟੈੱਲ ਬਿਜ਼ਨੈੱਸ ਦੇ ਡਾਇਰੈਕਟਰ ਅਤੇ ਸੀ.ਈ.ਓ. ਸ਼ਰਤ ਸਿੰਘ ਨੇ ਕਿਹਾ,''ਭਾਰਤ ਵਰਗੇ ਦੇਸ਼ 'ਚ ਜਿੱਥੇ ਤੰਗ ਅਤੇ ਬੇਤਰਤੀਬ ਗਲੀਆਂ ਹਨ, ਹਰ ਸੈਂਟੀਮੀਟਰ ਇਕ ਸਟੀਕ ਪਤਾ ਜਾਂ ਸਥਾਨ ਦੀ ਪਛਾਣ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈਹੈ, ਖਾਸ ਕਰਕੇ ਐਮਰਜੈਂਸੀ ਸੇਵਾਵਾਂ ਲਈ। ਸਵਿਫ਼ਟ ਨੈਵੀਗੇਸ਼ਨ ਨਾਲ ਸਾਂਝੇਦਾਰੀ ਕਰਕੇ, ਅਸੀਂ ਦੇਸ਼ ਦੀ ਪਹਿਲੀ ਕਲਾਉਡ-ਆਧਾਰਿਤ, ਏ.ਆਈ./ਐੱਮ.ਐੱਲ. ਸੰਚਾਲਿਤ ਜੀ.ਐੱਨ.ਐੱਸ.ਐੱਸ. ਸੁਧਾਰ ਸੇਵਾ ਸ਼ੁਰੂ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ, ਜੋ ਸੈਂਟੀਮੀਟਰ-ਪੱਧਰੀ ਸਟੀਕਤਾ ਪ੍ਰਦਾਨ ਕਰਦੀ ਹੈ। ਇਹ ਆਗੂ ਤਕਨੀਕ ਨਾ ਸਿਰਫ ਐਮਰਜੈਂਸੀ ਰਿਸਪਾਂਸ 'ਚ ਇਨਕਲਾਬ ਲਿਆਏਗੀ, ਸਗੋਂ ਉਦਯੋਗਿਕ ਐਪਲੀਕੇਸ਼ਨਾਂ ਲਈ ਨਵੇਂ ਮਿਆਰ ਵੀ ਸਥਾਪਿਤ ਕਰੇਗੀ।”

ਸਵਿਫ਼ਟ ਨੈਵੀਗੇਸ਼ਨ ਦੇ ਉਤਪਾਦ ਅਤੇ ਮਾਰਕੀਟਿੰਗ ਕਾਰਜਕਾਰੀ ਉਪ-ਅਧਿਕਾਰੀ ਹੋਲਗਰ ਇਪਾਚ ਨੇ ਕਿਹਾ,''ਸਕਾਈਲਾਕਰ ਨੂੰ ਭਾਰਤ 'ਚ ਲਿਆਉਣ ਲਈ ਏਅਰਟੈੱਲ ਨਾਲ ਸਾਂਝੇਦਾਰੀ ਕਰਕੇ ਸਾਨੂੰ ਬਹੁਤ ਖ਼ੁਸ਼ੀ ਹੈ। ਏਅਰਟੈੱਲ ਦੀ ਆਈ.ਓ.ਟੀ. ਹਾਜ਼ਰੀ ਦਾ ਲਾਭ ਉਠਾ ਕੇ, ਅਸੀਂ ਦੇਸ਼ ਭਰ ਦੇ ਕਾਰੋਬਾਰਾਂ ਅਤੇ ਡਿਵੈਲਪਰਾਂ ਨੂੰ ਸਟੀਕ ਪੋਜ਼ਿਸ਼ਨਿੰਗ ਸੇਵਾ ਸਹਿਜਤਾ ਨਾਲ ਅਪਣਾਉਣ 'ਚ ਸਮਰੱਥ ਬਣਾ ਰਹੇ ਹਾਂ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News