ਅਨੁਸ਼ਕਾ-ਵਿਰਾਟ ਨੂੰ ਲੈ ਕੇ ਵਿਗਿਆਪਨ ਕੰਪਨੀਆਂ 'ਚ ਲੱਗੀ ਦੌੜ, ਰੇਸ 'ਚ ਕਈ ਵੱਡੇ ਬ੍ਰਾਂਡ

1/14/2021 11:33:44 AM

ਮੁੰਬਈ (ਬਿਊਰੋ) - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਘਰ ਸੋਮਵਾਰ ਨੂੰ ਧੀ ਨੇ ਜਨਮ ਲਿਆ ਹੈ। ਦੋਵੇਂ ਇਕ ਸੁੰਦਰ ਬੇਟੀ ਦੇ ਮਾਤਾ-ਪਿਤਾ ਬਣੇ। ਵਿਰਾਟ ਕੋਹਲੀ ਨੇ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਬਣਨ ਦੀ ਜਾਣਕਾਰੀ ਦਿੱਤੀ, ਲੱਖਾਂ ਲੋਕਾਂ ਨੇ ਦੋਵਾਂ ਨੂੰ ਵਧਾਈਆਂ ਦਿੱਤੀਆਂ। ਉੱਥੇ ਹੀ ਇਸ ਜੋੜੀ ਨੂੰ ਲੈ ਕੇ ਕਈ Consumer companies 'ਚ ਹੋੜ ਮੱਚ ਗਈ ਹੈ।

PunjabKesari
Procter and gamble ਦੇ Brand Pampers, Tropicana Juice Brand, Pepsi, Jomato, Liberty Shoes ਤੇ ਡਿਲੀਵਰੀ ਸਰਵਿਸ ਕੰਪਨੀ ਦੂੰਜੋ ਨੇ ਇੰਸਟਾਗ੍ਰਾਮ, ਟਵਿੱਟਰ ਤੇ ਫੇਸਬੁੱਕ 'ਤੇ ਵਿਗਆਪਨ ਜਾਰੀ ਕਰ ਦਿੱਤੇ। ਹਾਲਾਂਕਿ ਵਿਰਾਟ ਕੋਹਲੀ ਇਨ੍ਹਾਂ 'ਚੋਂ ਕਿਸੇ ਬ੍ਰਾਂਡ ਦਾ ਵਿਗਿਆਪਨ ਨਹੀਂ ਕਰਦੇ ਹਨ। ਇਨ੍ਹਾਂ 'ਚ ਕੁਝ ਬ੍ਰਾਂਡ ਕੋਹਲੀ ਨੂੰ ਸਾਈਨ ਕਰਨਾ ਚਾਹੁੰਦੇ ਹਨ। ਇਸ Senior executive ਨੇ ਦੱਸਿਆ ਕਿ ਬੇਟੀ ਦੇ ਜਨਮ ਤੋਂ ਪਹਿਲਾ ਹੀ ਵਿਰਾਟ ਨੂੰ ਬੇਬੀ ਪ੍ਰੋਡਕਟ ਬਣਾਉਣ ਵਾਲੀਆਂ ਕੰਪਨੀਆਂ ਨੇ ਆਫਰਜ਼ ਦਿੱਤੇ ਸਨ। ਉੱਥੇ ਹੀ 8 ਤੋਂ 10 ਬ੍ਰਾਂਡ ਉਨ੍ਹਾਂ ਨੇ ਸਾਈਨ ਕਰਨਾ ਚਾਹੁੰਦੇ ਹਨ।

PunjabKesari
Pampers ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਸ਼ਾਰਟ ਵੀਡੀਓ ਵੀ ਪੋਸਟ ਕੀਤਾ ਹੈ। ਇਸ 'ਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਟੈਗ ਕਰਦੇ ਹੋਏ Here to new role and a new innings। ਇਸ ਤਰ੍ਹਾਂ Tropicana ਨੇ ਇੰਸਟਾਗ੍ਰਾਮ 'ਤੇ ਲਿਖਿਆ, Goodness Commerce Home, East A Girl। ਉੱਥੇ ਹੀ Liberty Shoes ਨੇ ਦੋਵਾਂ ਸੈਲੀਬ੍ਰਿਟੀਜ਼ ਨੂੰ ਟੈਗ ਕਰ ਲਿਖਿਆ, ‘beginning of the much awaited innings।’ 

PunjabKesari
ਆਨਲਾਈਨ Sentiment Analysis Compna Checkbrand ਅਨੁਸਾਰ ਵਿਰਾਟ ਕੋਹਲੀ ਦੀ ਬ੍ਰਾਂਡ ਵੈਲਿਊ ਇੰਡੀਆ ਕ੍ਰਿਕਟਰਸ 'ਚ ਸਭ ਤੋਂ ਜ਼ਿਆਦਾ ਹੈ। ਉਨ੍ਹਾਂ ਦੀ ਬ੍ਰਾਂਡ ਵੈਲਿਊ 328 ਕਰੋੜ ਰੁਪਏ ਸਚਿਨ ਤੇਂਦੁਲਕਰ ਦੀ 167 ਕਰੋੜ ਰੁਪਏ ਤੇ ਮਹਿੰਦਰ ਸਿੰਘ ਧੋਨੀ ਦੀ 124 ਕਰੋੜ ਰੁਪਏ ਹੈ।

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita