ਸ਼ੁਭਮਨ ਤੇ ਸਾਰਾ ਦੇ ਰਿਸ਼ਤੇ ਨੂੰ ਲੈ ਕੇ ਵੱਡਾ ਖ਼ੁਲਾਸਾ, ਸ਼ੋਅ 'ਕੌਫੀ ਵਿਦ ਕਰਨ' ’ਚ ਸੱਚ ਆਇਆ ਸਾਹਮਣੇ

Tuesday, Nov 07, 2023 - 01:55 PM (IST)

ਸ਼ੁਭਮਨ ਤੇ ਸਾਰਾ ਦੇ ਰਿਸ਼ਤੇ ਨੂੰ ਲੈ ਕੇ ਵੱਡਾ ਖ਼ੁਲਾਸਾ, ਸ਼ੋਅ 'ਕੌਫੀ ਵਿਦ ਕਰਨ' ’ਚ ਸੱਚ ਆਇਆ ਸਾਹਮਣੇ

ਇੰਟਰਟੇਨਮੈਂਟ ਡੈਸਕ : ਸ਼ੁਭਮਨ ਗਿੱਲ ਮੌਜੂਦਾ ਸਮੇਂ ਦੇ ਸਭ ਤੋਂ ਵਧੀਆ ਬੱਲੇਬਾਜ਼ਾਂ 'ਚੋਂ ਇਕ ਹੈ। ਉਹ ਕ੍ਰਿਕਟ ਮੈਦਾਨ 'ਚ ਆਪਣੀ ਬੱਲੇਬਾਜ਼ੀ ਕਾਰਨ ਕਾਫ਼ੀ ਮਸ਼ਹੂਰ ਹੈ। ਸਿਰਫ਼ ਕ੍ਰਿਕਟ ਹੀ ਨਹੀਂ ਆਪਣੀ ਲਵ ਲਾਈਫ ਕਾਰਨ ਵੀ ਉਹ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਸੇ ਦੌਰਾਨ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਮਹਿਮਾਨ ਦੇ ਤੌਰ 'ਤੇ ਆਈ ਅਦਾਕਾਰਾ ਸਾਰਾ ਅਲੀ ਖ਼ਾਨ ਵੱਲੋਂ ਸ਼ੁਭਮਨ ਗਿੱਲ ਬਾਰੇ ਦਿੱਤਾ ਗਿਆ ਬਿਆਨ ਚਰਚਾ ਦਾ ਵਿਸ਼ਾ ਬਣ ਗਿਆ ਹੈ। 

ਇਹ ਵੀ ਪੜ੍ਹੋ : ਪਾਰਟੀ 'ਚ ਜ਼ਹਿਰ ਤੇ ਕੁੜੀਆਂ ਦੀ ਸਪਲਾਈ ਦੇ ਦੋਸ਼ਾਂ 'ਤੇ ਐਲਵਿਸ਼ ਯਾਦਵ ਦਾ ਬਿਆਨ ਆਇਆ ਸਾਹਮਣੇ

ਦੱਸ ਦੇਈਏ ਕਿ ਕਾਫ਼ੀ ਸਮੇਂ ਤੋਂ ਸ਼ੁਭਮਨ ਗਿੱਲ ਦਾ ਨਾਂ ਸਾਰਾ ਅਲੀ ਖ਼ਾਨ ਨਾਲ ਜੋੜਿਆ ਜਾ ਰਿਹਾ ਸੀ ਕਿ ਇਹ ਦੌਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਵੀ ਗਿਆ, ਪਰ ਇਹ ਮਾਮਲਾ ਇਕ ਨਵਾਂ ਹੀ ਮੋੜ ਲੈ ਗਿਆ ਜਦੋਂ ਇਹ ਪਤਾ ਲੱਗਾ ਕਿ ਸ਼ੁਭਮਨ ਸਾਰਾ ਅਲੀ ਖ਼ਾਨ ਨਾਲ ਨਹੀਂ, ਸਗੋਂ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਕੁੜੀ ਸਾਰਾ ਅਲੀ ਖ਼ਾਨ ਨਾਲ ਰਿਲੇਸ਼ਨ 'ਚ ਹੈ। 

ਸਾਰਾ ਅਲੀ ਖ਼ਾਨ ਨੇ ਇਹ ਖ਼ੁਲਾਸਾ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' ' ਕੀਤਾ। ਜਦੋਂ ਕਰਨ ਨੇ ਸਾਰਾ ਨੂੰ ਪੁੱਛਿਆ ਕਿ ਕੀ ਤੁਸੀਂ ਸ਼ੁਭਮਨ ਨੂੰ ਡੇਟ ਕਰ ਰਹੇ ਹੋ ? ਇਸ 'ਤੇ ਸਾਰਾ ਨੇ ਜਵਾਬ ਦਿੱਤਾ, "ਤੁਸੀਂ ਗ਼ਲਤ ਸਾਰਾ ਨੂੰ ਲੈ ਆਏ ਹੋ। ਸਾਰੇ ਦਾ ਸਾਰਾ ਵਿਸ਼ਵ 'ਗ਼ਲਤ ਸਾਰਾ' ਦੇ ਪਿੱਛੇ ਪਿਆ ਹੋਇਆ ਹੈ।" ਸਾਰਾ ਨੇ ਸ਼ੁਭਮਨ ਗਿੱਲ ਨਾਲ ਆਪਣਾ ਨਾਂ ਨਾ ਜੋੜਦੇ ਹੋਏ ਦੂਜੀ ਸਾਰਾ (ਸਾਰਾ ਤੇਂਦੁਲਕਰ) ਵੱਲ ਇਸ਼ਾਰਾ ਕੀਤਾ ਹੈ। ਇਸ ਦੌਰਾਨ ਉਸ ਨੇ ਇਹ ਵੀ ਦੱਸਿਆ ਕਿ ਉਹ ਅਤੇ ਅਨੰਨਿਆ ਪਾਂਡੇ ਇਕ ਹੀ ਵਿਅਕਤੀ ਨੂੰ ਡੇਟ ਕਰ ਚੁੱਕੇ ਹਨ। ਪਰ ਉਸ ਨੇ ਵਿਅਕਤੀ ਦਾ ਨਾਂ ਨਹੀਂ ਦੱਸਿਆ। 

ਇਹ ਵੀ ਪੜ੍ਹੋ : ਈਸ਼ਾ ਮਾਲਵੀਆ 'ਬਿਗ ਬਾਸ' ਦੇ ਘਰ 'ਚ ਦਿਖ ਰਹੀ ਨੈਗੇਟਿਵ, ਮਾਂ-ਬਾਪ ਹੋ ਰਹੇ ਸ਼ਰਮਸਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Harpreet SIngh

Content Editor

Related News