ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਹੱਕ ’ਚ ਨਿੱਤਰੇ ਰਣਜੀਤ ਬਾਵਾ, ਪਾਕਿ ਹੱਥੋਂ ਮੈਚ ਹਾਰਨ ਮਗਰੋਂ ਹੋ ਰਿਹੈ ਵਿਰੋਧ

Monday, Sep 05, 2022 - 11:06 AM (IST)

ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਹੱਕ ’ਚ ਨਿੱਤਰੇ ਰਣਜੀਤ ਬਾਵਾ, ਪਾਕਿ ਹੱਥੋਂ ਮੈਚ ਹਾਰਨ ਮਗਰੋਂ ਹੋ ਰਿਹੈ ਵਿਰੋਧ

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਸੀ। ਇਹ ਮੈਚ ਪਾਕਿਸਤਾਨ ਨੇ 5 ਵਿਕਟਾਂ ਨਾਲ ਜਿੱਤ ਲਿਆ। ਮੈਚ ਹਾਰਨ ਮਗਰੋਂ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦਾ ਟਵਿਟਰ ’ਤੇ ਵਿਰੋਧ ਹੁੰਦਾ ਨਜ਼ਰ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਮਾਂ ਦਾ ਲਾਡਲਾ’ ਫ਼ਿਲਮ ਦਾ ਟਰੇਲਰ ਰਿਲੀਜ਼, ਮਜ਼ੇਦਾਰ ਨੇ ਫ਼ਿਲਮ ’ਚ ਦਿਖਣ ਵਾਲੇ ਕਿਰਦਾਰ (ਵੀਡੀਓ)

ਕੁਝ ਲੋਕ ਤਾਂ ਅਰਸ਼ਦੀਪ ਸਿੰਘ ਨੂੰ ਖ਼ਾਲਿਸਤਾਨੀ ਵੀ ਦੱਸ ਰਹੇ ਹਨ। ਉਥੇ ਬਹੁਤ ਸਾਰੇ ਲੋਕ ਅਰਸ਼ਦੀਪ ਦਾ ਸਮਰਥਨ ਕਰ ਰਹੇ ਹਨ ਤੇ ਉਸ ਵਲੋਂ ਕਰਵਾਏ ਆਖਰੀ ਓਵਰ ਦਾ ਵੀ ਜ਼ਿਕਰ ਕਰ ਰਹੇ ਹਨ।

PunjabKesari

ਦੱਸ ਦੇਈਏ ਕਿ ਅਰਸ਼ਦੀਪ ਦਾ ਵਿਰੋਧ ਉਸ ਵਲੋਂ ਇਕ ਕੈਚ ਛੱਡਣ ਕਾਰਨ ਹੋ ਰਿਹਾ ਹੈ। ਹਾਲਾਂਕਿ ਹੁਣ ਵਿਰੋਧ ਵਿਚਾਲੇ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਅਰਸ਼ਦੀਪ ਦੇ ਹੱਕ ’ਚ ਪੋਸਟ ਸਾਂਝੀ ਕੀਤੀ ਹੈ।

ਰਣਜੀਤ ਬਾਵਾ ਨੇ ਟਵੀਟ ਕਰਦਿਆਂ ਲਿਖਿਆ,‘‘ਉਸ ਨੂੰ ਗਾਲ੍ਹਾਂ ਨਾ ਕੱਢੋ, ਉਹ ਬਹੁਤ ਵਧੀਆ ਖੇਡਿਆ ਹੈ। ਹਾਰ-ਜਿੱਤ ਬਣੀ ਹੈ ਤੇ ਇਹ ਚੱਲਦਾ ਰਹਿੰਦਾ ਹੈ। ਹਿੰਮਤ ਰੱਖੋ ਸਰਦਾਰ ਸਾਬ੍ਹ ਅਰਸ਼ਦੀਪ ਸਿੰਘ। ਪੰਜਾਬ ਵਲੋਂ ਬਹੁਤ ਸਾਰਾ ਪਿਆਰ ਤੇ ਪਾਜ਼ੇਟੀਵਿਟੀ।’’

PunjabKesari

ਰਣਜੀਤ ਬਾਵਾ ਦੇ ਇਸ ਟਵੀਟ ’ਤੇ ਰਿਪਲਾਈ ਕਰਦਿਆਂ ਯੂਜ਼ਰਸ ਅਰਸ਼ਦੀਪ ਸਿੰਘ ਦਾ ਰੱਜ ਕੇ ਸਮਰਥਨ ਕਰਦੇ ਨਜ਼ਰ ਆ ਰਹੇ ਹਨ ਤੇ ਇਹੀ ਕਹਿ ਰਹੇ ਹਨ ਕਿ ਕਿਸੇ ਇਨਸਾਨ ਦੀ ਇਕ ਗਲਤੀ, ਉਸ ਦਾ ਪੋਟੈਂਸ਼ੀਅਲ ਤੈਅ ਨਹੀਂ ਕਰਦੀ।’’

ਨੋਟ– ਰਣਜੀਤ ਬਾਵਾ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News