ਪੰਜਾਬ ਕ੍ਰਿਕਟ ਐਸੋਸੀਏਸ਼ਨ 'ਚ ਸਿਆਸਤ ਦਾ ਕੰਟਰੋਲ ਜਾਂ ਕਬਜ਼ਾ ? ਹੁਣ ਨਜ਼ਰਾਂ ਹਰਭਜਨ ਸਿੰਘ 'ਤੇ

Wednesday, Oct 19, 2022 - 01:47 PM (IST)

ਪੰਜਾਬ ਕ੍ਰਿਕਟ ਐਸੋਸੀਏਸ਼ਨ 'ਚ ਸਿਆਸਤ ਦਾ ਕੰਟਰੋਲ ਜਾਂ ਕਬਜ਼ਾ ? ਹੁਣ ਨਜ਼ਰਾਂ ਹਰਭਜਨ ਸਿੰਘ 'ਤੇ

ਜਲੰਧਰ (ਵਿਸ਼ੇਸ਼) : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਵਿਚ ਸਿਆਸਤ ਦਾ ਕੰਟਰੋਲ ਹੈ ਜਾਂ ਕਬਜ਼ਾ, ਇਸ ਗੱਲ ਦੀ ਚਰਚਾ ਕ੍ਰਿਕਟ ਦੇ ਖੇਤਰ ਵਿਚ ਆਮ ਦੇਖੀ, ਪੜ੍ਹੀ ਤੇ ਸੁਣੀ ਜਾ ਸਕਦੀ ਹੈ। ਵੈਸੇ ਕੰਟਰੋਲ ਤੇ ਕਬਜ਼ਾ ਲਗਭਗ ਇਕ ਸ਼ਬਦ ਲੱਗਦਾ ਹੈ ਪਰ ਜਦੋਂ ਇਸਦਾ ਨਿਰਪੱਖ ਅਰਥ ਕੱਢਿਆ ਜਾਵੇ ਤਾਂ ਇਸਦੇ ਵੱਖ-ਵੱਖ ਮਤਲਬ ਸਾਹਮਣੇ ਆ ਜਾਂਦੇ ਹਨ। ਕੰਟਰੋਲ ਦਾ ਅਰਥ ਹੈ ਕਿ ਕ੍ਰਿਕਟ ਦੀਆਂ ਸਾਰੀਆਂ ਗਤੀਵਿਧੀਆਂ ਲੋਕਤੰਤ੍ਰਿਕ ਤਰੀਕੇ ਨਾਲ ਸਾਰੇ ਵਿਚਾਰ-ਵਟਾਂਦਰੇ ਕਰਨ ਤੋਂ ਬਾਅਦ ਉਸ ਨੂੰ ਅਮਲੀਜਾਮਾ ਪਹਿਨਾਉਣਾ ਪਰ ਪੀ. ਸੀ. ਏ. ਵਿਚ ਜੋ ਕੁਝ ਚੱਲ ਰਿਹਾ ਹੈ, ਉਸ ਤੋਂ ਤਾਂ ਇਹ ਹੀ ਸੰਕੇਤ ਮਿਲਦਾ ਹੈ ਕਿ ਪੀ. ਸੀ. ਏ. 'ਤੇ ਆਮ ਆਦਮੀ ਪਾਰਟੀ (ਆਪ) ਦਾ ਪੂਰਣ ਤੌਰ 'ਤੇ ਕਬਜ਼ਾ ਹੋ ਚੁੱਕਾ ਹੈ।

ਇਹ ਵੀ ਪੜ੍ਹੋ - ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਸੁਧਾਰ ਲਈ ਪੰਜਾਬ ਸਰਕਾਰ ਨੇ ਲੱਭਿਆ ਨਵਾਂ ਰਾਹ

ਕਬਜ਼ੇ ਵਾਲੀ ਧਾਰਨਾ ਨੂੰ ਜ਼ੋਰ ਇਸ ਆਧਾਰ 'ਤੇ ਵੀ ਮਿਲਦਾ ਹੈ ਕਿਉਂਕਿ ਜਦੋਂ ਪੰਜਾਬ ਵਿਚ ‘ਆਪ' ਦੀ ਸਰਕਾਰ ਬਣੀ ਸੀ ਤਦ ਸਰਕਾਰੀ ਦਬਾਅ ਦੇ ਕਾਰਨ ਪੁਰਾਣੀ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਤੋਂ ਜ਼ਬਰਦਸਤੀ ਅਸਤੀਫ਼ੇ ਦਿਵਾਏ ਗਏ ਸਨ। ਉਸ ਐਸੋਸੀਏਸ਼ਨ ਦਾ ਕਾਰਜਕਾਲ ਅਜੇ 4 ਤੋਂ 5 ਮਹੀਨੇ ਦਾ ਬਚਿਆ ਹੋਇਆ ਸੀ। ਅਜਿਹੀ ਖੁਸ਼ਬੂ ਜ਼ਰੂਰ ਆਈ ਸੀ ਕਿ ਇਸ ਮਾਮਲੇ 'ਤੇ ਸਰਕਾਰੀ ਤੰਤਰ ਦਾ ਭਰਪੂਰ ਇਸਤੇਮਾਲ ਹੋਇਆ ਸੀ। ਹੁਣ ਪੀ. ਸੀ. ਏ. ਮੁਖੀ ਗੁਲਜ਼ਾਰ ਇੰਦਰ ਦਾ ਅਸਤੀਫ਼ਾ ਵੀ ਇਸੇ ਸਰਕਾਰੀ ਤੰਤਰ ਦੇ ਦਬਾਅ ਦਾ ਨਤੀਜਾ ਹੈ। | 

ਇਹ ਵੀ ਪੜ੍ਹੋ:  ਹੁਣ ਦੋਨਾ ਇਲਾਕੇ ਦੇ ਕਿਸਾਨਾਂ ਨੂੰ ਮਿਲੇਗਾ ਬਿਸਤ ਦੋਆਬ ਨਹਿਰ ਦਾ ਪਾਣੀ, ਸਰਵੇ ਸ਼ੁਰੂ

ਇਸ ਕੜੀ ਵਿਚ ਇਕ ਗੱਲ ਹੋਰ ਸਮਝਣੀ ਬੇਹੱਦ ਜ਼ਰੂਰੀ ਹੈ ਕਿ ਹਰਭਜਨ ਸਿੰਘ ਦਾ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਦਾ ਮੈਂਬਰ ਬਣਨਾ ਤੇ ਪੀ. ਸੀ ਏ . ਦਾ ਪ੍ਰਮੁੱਖ ਸਲਾਹਕਾਰ ਬਣਨਾ ਬਹੁਤ ਕੁਝ ਇਸ਼ਾਰਾ ਕਰਦਾ ਹੈ। ਵੈਸੇ ਪੀ. ਸੀ ਏ . ਵਿਚ ਮੁੱਖ ਸਲਾਹਕਾਰ ਨਾਂ ਦਾ ਕੋਈ ਸੰਵਿਧਾਨਿਕ ਅਹੁਦਾ ਹੈ ਹੀ ਨਹੀਂ। ਇਹ ਤਾਂ ਸਿਰਫ ਕਬਜ਼ਾ ਕਰਨ ਦਾ ਕੰਮ ਹੈ।  

ਇਹ ਵੀ ਪੜ੍ਹੋ: ਮਾਂ ਬੋਲੀ ਨੂੰ ਸਮਰਪਿਤ ਹੋਵੇਗਾ ਨਵੰਬਰ ਮਹੀਨਾ, ਰੋਜ਼ਾਨਾ ਕਰਵਾਏ ਜਾਣਗੇ ਸਮਾਗਮ

ਹਰਭਜਨ ਸਿੰਘ ਜੇਕਰ ਕ੍ਰਿਕਟ ਦੇ ਭਲੇ ਲਈ ਕੁਝ ਠੋਸ ਜਾਂ ਵੱਖ ਹੋ ਕੇ ਕਰਨ ਦੀ  ਕੋਸ਼ਿਸ਼ ਕਰਦਾ ਹੈ ਤਾਂ ਕ੍ਰਿਕਟ ਨਾਲ ਜੁੜੇ ਮੌਜੂਦਾ ਤੇ ਸਾਬਕਾ ਰਣਜੀ ਖਿਡਾਰੀ ਉਸਦਾ ਸਵਾਗਤ ਹੀ ਕਰਨਗੇ । ਸਾਰਿਆਂ ਨੂੰ ਉਮੀਦ ਹੈ ਕਿ ਹਰਭਜਨ ਸਿੰਘ ਪੀ. ਸੀ. ਏ. ਵਿਚ ਇਕ ਖਿਡਾਰੀ ਦੇ ਰੂਪ ਵਿਚ ਆਪਣਾ ਯੋਗਦਾਨ ਦੇਵੇ ਨਾ ਕਿ ਇਕ ਸਿਆਸੀ ਨੇਤਾ ਦੇ ਤੌਰ 'ਤੇ। ਵੈਸੇ ਵੀ ਖੇਡਾਂ ਵਿਚ ਸਿਆਸੀ ਨੇਤਾਵਾਂ ਦੀ ਐਂਟਰੀ ਕੋਈ ਸੁਖਦਾਇਕ ਮਾਹੌਲ ਨਹੀਂ ਸਿਰਜਦੀ।

ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Harnek Seechewal

Content Editor

Related News