ਭਾਰਤ ’ਚ ਆਫਲਾਈਨ ਆਡੀਓ ਉਪਕਰਨ ਬਾਜ਼ਾਰ 5,000 ਕਰੋੜ ਰੁਪਏ ਤੱਕ ਪਹੁੰਚਿਆ
Tuesday, Sep 17, 2024 - 03:30 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤੀ ਆਫਲਾਈਨ ਆਡੀਓ ਉਪਕਰਨ ਬਾਜ਼ਾਰ ’ਚ ਤੇਜ਼ੀ ਆਈ ਹੈ ਅਤੇ ਜੂਨ 2024 ’ਚ ਇਸ ਦਾ ਸਾਲਾਨਾ ਕਾਰੋਬਾਰ 5,000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਵਾਧਾ 61 ਫੀਸਦੀ ਸਾਲਾਨਾ ਵਾਧੇ ਦੇ ਨਾਲ ਹੋਇਆ ਹੈ।
ਇਹ ਵੀ ਪੜ੍ਹੋ : ਭਾਰਤ ਫਿਰ ਤੋਂ ਬਣੇਗਾ ‘ਸੋਨੇ ਦੀ ਚਿੜੀ’, ਭਾਰਤੀ ਇਕਾਨਮੀ ਦਾ ਦੁਨੀਆ ’ਚ ਹੋਵੇਗਾ ਬੋਲਬਾਲਾ
ਜੀ. ਐੱਫ. ਕੇ. ਦੀ ਰਿਪੋਰਟ ਅਨੁਸਾਰ ਇਸ ਵਾਧੇ ਦਾ ਮੁੱਖ ਕਾਰਨ ਇਮਰਸਿਵ ਸਾਊਂਡ ਟੈਕਨਾਲੋਜੀਆਂ ਦੀ ਵਧਦੀ ਮੰਗ, ਬਿਹਤਰ ਖਪਤਕਾਰ ਅਨੁਭਵ ਅਤੇ ਉੱਚ ਗੁਣਵੱਤਾ ਵਾਲੇ ਆਡੀਓ ਉਤਪਾਦਾਂ ਦੀ ਵਧਦੀ ਲੋਕਪ੍ਰਿਅਤਾ ਹੈ। ਭਾਰਤ ’ਚ ਪ੍ਰੀਮੀਅਮ ਅਤੇ ਸਿਨੇਮਾਈ ਆਡੀਓ ਅਨੁਭਵ ਦੀ ਖੋਜ ਵੱਧ ਰਹੀ ਹੈ, ਜਿਸ ਦੇ ਨਾਲ ਹੋਮ ਥੀਏਟਰ ਅਤੇ ਸਮਾਰਟ ਆਡੀਓ ਉਪਕਰਨਾਂ ਦੀ ਵਿਕਰੀ ’ਚ ਤੇਜ਼ੀ ਆਈ ਹੈ।
ਇਹ ਵੀ ਪੜ੍ਹੋ : 24 ਸਾਲ ਦੀ ਉਮਰ 'ਚ ਗੂਗਲ ਤੋਂ ਮਿਲਿਆ 2 ਕਰੋੜ 7 ਲੱਖ ਦਾ ਪੈਕੇਜ, ਪਰਿਵਾਰ 'ਚ ਤਿਉਹਾਰ ਵਰਗਾ ਮਾਹੌਲ
ਹਾਲਾਂਕਿ, ਕੰਪੈਕਟ ਸਟੀਰੀਓ ਸਿਸਟਮ ਦਾ ਬਾਜ਼ਾਰ ’ਚ ਮੁੱਖ ਸਥਾਨ ਹੈ, ਵਿਅਕਤੀਗਤ ਆਡੀਓ ਸ਼੍ਰੇਣੀ ’ਚ 32 ਫੀਸਦੀ ਦਾ ਸਾਲਾਨਾ ਵਾਧਾ ਹੋਇਆ ਹੈ। ਹੈਡਫੋਨ, ਹੈਂਡਸੈੱਟ ਅਤੇ ਬਲਿਊਟੁੱਥ ਸਪੀਕਰਸ ਦੀ ਮੰਗ ’ਚ ਵੀ ਤੇਜ਼ੀ ਵੇਖੀ ਗਈ ਹੈ।
ਇਹ ਵੀ ਪੜ੍ਹੋ : ਮਹਿੰਗੇ ਪਿਆਜ਼ ਲਈ ਰਹੋ ਤਿਆਰ, 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀ ਹੈ ਕੀਮਤ
ਇਹ ਵੀ ਪੜ੍ਹੋ : 90 ਹਜ਼ਾਰ ਤੋਂ ਪਾਰ ਪਹੁੰਚੀ ਚਾਂਦੀ, ਸੋਨੇ ਦੀ ਕੀਮਤ ਵੀ ਚੜ੍ਹੀ, ਜਾਣੋ ਅੱਜ ਕਿੰਨੇ ਰਹੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8