ਟਾਪ 8 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਬੀਤੇ ਹਫਤੇ 1.53 ਲੱਖ ਕਰੋੜ ਰੁਪਏ ਵਧਿਆ

Monday, Sep 02, 2024 - 11:59 AM (IST)

ਨਵੀਂ ਦਿੱਲੀ (ਭਾਸ਼ਾ) - ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇ ਨਾਲ ਦੇਸ਼ ਦੀਆਂ 10 ਮੁੱਖ ਕੰਪਨੀਆਂ ’ਚੋਂ 8 ਦਾ ਬਾਜ਼ਾਰ ਪੂੰਜੀਕਰਨ ਸਾਂਝੇ ਰੂਪ ਨਾਲ ਬੀਤੇ ਹਫਤੇ 1,53,019.32 ਕਰੋੜ ਰੁਪਏ ਵਧ ਗਿਆ। ਭਾਰਤੀ ਏਅਰਟੈੱਲ, ਇਨਫੋਸਿਸ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਸਭ ਤੋਂ ਜ਼ਿਆਦਾ ਮੁਨਾਫੇ ’ਚ ਰਹੀਆਂ। ਪਿਛਲੇ ਹਫਤੇ ਬੀ. ਐੱਸ. ਈ. ਸੈਂਸੈਕਸ ’ਚ 1,279.56 ਅੰਕ ਯਾਨੀ 1.57 ਫੀਸਦੀ ਦਾ ਉਛਾਲ ਆਇਆ। 30 ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ ’ਚ ਸ਼ੁੱਕਰਵਾਰ ਨੂੰ ਲਗਾਤਾਰ 9ਵੇਂ ਕਾਰੋਬਾਰੀ ਸੈਸ਼ਨ ’ਚ ਤੇਜ਼ੀ ਰਹੀ ਅਤੇ ਇਹ 231.16 ਅੰਕ ਯਾਨੀ 0.28 ਫੀਸਦੀ ਦੇ ਵਾਧੇ ਨਾਲ ਹੁਣ ਤੱਕ ਦੇ ਉੱਚੇ ਪੱਧਰ 82,365.77 ਅੰਕ ’ਤੇ ਬੰਦ ਹੋਇਆ।

ਕਾਰੋਬਾਰ ਦੌਰਾਨ, ਇਕ ਸਮੇਂ ਇਹ 502.42 ਅੰਕ ਯਾਨੀ 0.61 ਫੀਸਦੀ ਦੀ ਤੇਜ਼ੀ ਨਾਲ 82,637.03 ਅੰਕ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ। ਭਾਰਤੀ ਏਅਰਟੈੱਲ ਦਾ ਬਾਜ਼ਾਰ ਮੁਲਾਂਕਣ 47,194.86 ਕਰੋੜ ਰੁਪਏ ਵਧ ਕੇ 9,04,587.12 ਕਰੋੜ ਰੁਪਏ ਹੋ ਗਿਆ। ਇਨਫੋਸਿਸ ਦਾ ਬਾਜ਼ਾਰ ਪੂੰਜੀਕਰਨ 33,611.37 ਕਰੋੜ ਰੁਪਏ ਵਧ ਕੇ 8,06,880.50 ਕਰੋੜ ਰੁਪਏ ਰਿਹਾ।

ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ. ਆਈ.) ਦਾ ਮੁਲਾਂਕਣ 2,340.25 ਕਰੋੜ ਰੁਪਏ ਵਧ ਕੇ 6,73,390.88 ਕਰੋੜ ਰੁਪਏ ਅਤੇ ਭਾਰਤੀ ਸਟੇਟ ਬੈਂਕ ਦਾ ਐੱਮਕੈਪ 356.98 ਕਰੋੜ ਰੁਪਏ ਵਧ ਕੇ 7,27,935.97 ਕਰੋੜ ਰੁਪਏ ਪਹੁੰਚ ਗਿਆ। ਹਾਲਾਂਕਿ, ਹਿੰਦੁਸਤਾਨ ਯੂਨੀਲਿਵਰ ਦਾ ਐੱਮਕੈਪ 8,411.54 ਕਰੋੜ ਰੁਪਏ ਘੱਟ ਕੇ 6,52,739.95 ਕਰੋੜ ਰੁਪਏ ਅਤੇ ਆਈ. ਟੀ. ਸੀ. ਦਾ ਐੱਮਕੈਪ 4,776.48 ਕਰੋੜ ਰੁਪਏ ਘੱਟ ਕੇ 6,27,587.76 ਕਰੋੜ ਰੁਪਏ ਰਿਹਾ।


Harinder Kaur

Content Editor

Related News