BSP ਨੇ ਰਿਕਾਰਡ ਫਿਨਿਸ਼ ਸਟੀਲ ਉਤਪਾਦਨ ਕੀਤਾ
Tuesday, Sep 17, 2024 - 05:08 PM (IST)
ਦੁਰਗ (ਯੂ. ਐੱਨ. ਆਈ.) - ਛੱਤੀਸਗੜ੍ਹ ਦੇ ਦੁਰਗ ਜ਼ਿਲੇ ਦੀ ਸੇਲ-ਭਿਲਾਈ ਇਸਪਾਤ ਪਲਾਂਟ (ਬੀ. ਐੱਸ. ਪੀ.) ਨੇ ਵਿੱਤੀ ਸਾਲ 2024-25 ਦੀ ਅਪ੍ਰੈਲ ਤੋਂ ਅਗਸਤ ਮਿਆਦ ’ਚ ਹੁਣ ਤੱਕ ਦਾ ਸਭ ਤੋਂ ਚੰਗਾ ਫਿਨਿਸ਼ ਸਟੀਲ ਉਤਪਾਦਨ 19.5 ਲੱਖ ਟਨ ਦਰਜ ਕੀਤਾ ਹੈ। ਪਿਛਲੇ ਸਾਲ ਇਸੇ ਮਿਆਦ ’ਚ ਇਸ ਦਾ ਉਤਪਾਦਨ 18.9 ਲੱਖ ਟਨ ਸੀ।
ਸਰਵਸ੍ਰੇਸ਼ਠ ਸੇਲੇਬਲ ਸਟੀਲ ਲੋਡਿੰਗ ਵੀ 21.3 ਲੱਖ ਟਨ ਰਹੀ, ਜੋ ਪਿਛਲੇ ਸਾਲ ਦੇ 21.2 ਲੱਖ ਟਨ ਤੋਂ ਜ਼ਿਆਦਾ ਹੈ । ਪਲਾਂਟ ਦੀ ਸਟੀਲ ਮੈਲਟਿੰਗ ਸ਼ਾਪ-3 (ਐੱਸ. ਐੱਮ. ਐੱਸ.-3), ਯੂਨੀਵਰਸਲ ਰੇਲ ਮਿੱਲ ਅਤੇ ਬਾਰ ਐਂਡ ਰਾਡ ਮਿੱਲ ਨੇ ਵੀ ਇਸ ਮਿਆਦ ’ਚ ਸਰਵਸ੍ਰੇਸ਼ਠ ਉਤਪਾਦਨ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਭਾਰਤ ਫਿਰ ਤੋਂ ਬਣੇਗਾ ‘ਸੋਨੇ ਦੀ ਚਿੜੀ’, ਭਾਰਤੀ ਇਕਾਨਮੀ ਦਾ ਦੁਨੀਆ ’ਚ ਹੋਵੇਗਾ ਬੋਲਬਾਲਾ
ਇਹ ਵੀ ਪੜ੍ਹੋ : 24 ਸਾਲ ਦੀ ਉਮਰ 'ਚ ਗੂਗਲ ਤੋਂ ਮਿਲਿਆ 2 ਕਰੋੜ 7 ਲੱਖ ਦਾ ਪੈਕੇਜ, ਪਰਿਵਾਰ 'ਚ ਤਿਉਹਾਰ ਵਰਗਾ ਮਾਹੌਲ
ਐੱਸ. ਐੱਮ. ਐੱਸ-3 ਨੇ 14.2 ਲੱਖ ਟਨ ਦਾ ਕਾਸਟ ਸਟੀਲ ਉਤਪਾਦਨ ਕੀਤਾ, ਜੋ ਪਿਛਲੇ ਸਾਲ ਦੇ 14 ਲੱਖ ਟਨ ਤੋਂ ਜ਼ਿਆਦਾ ਹੈ। ਬਾਰ ਐਂਡ ਰਾਡ ਮਿੱਲ ਨੇ 4.15 ਲੱਖ ਟਨ ਦਾ ਉਤਪਾਦਨ ਕੀਤਾ, ਜੋ ਪਿਛਲੇ ਸਾਲ ਦੇ 3.75 ਲੱਖ ਟਨ ਤੋਂ ਜ਼ਿਆਦਾ ਹੈ। ਯੂਨੀਵਰਸਲ ਰੇਲ ਮਿੱਲ ਨੇ 3.53 ਲੱਖ ਟਨ ਦਾ ਪ੍ਰਾਈਮ ਰੇਲ ਉਤਪਾਦਨ ਕੀਤਾ, ਜੋ 2012-13 ਦੇ 3.42 ਲੱਖ ਟਨ ਤੋਂ ਜ਼ਿਆਦਾ ਹੈ। ਰੇਲ ਐਂਡ ਸਟਰੱਕਚਰਲ ਮਿੱਲ ਨੇ 78,356 ਟਨ ਲਾਂਗ ਰੇਲ ਉਤਪਾਦਨ ਕੀਤਾ, ਜੋ 2012-13 ਦੇ 61,610 ਟਨ ਤੋਂ ਜ਼ਿਆਦਾ ਹੈ।
ਭਾਰਤੀ ਰੇਲਵੇ ਨੂੰ ਭੇਜਣ ਲਈ ਲਾਂਗ ਰੇਲ ਦੀ ਕੁਲ 4.12 ਲੱਖ ਟਨ ਲੋਡਿੰਗ ਕੀਤੀ ਗਈ, ਜੋ ਹੁਣ ਤੱਕ ਦਾ ਸਭ ਤੋਂ ਚੰਗਾ ਰਿਕਾਰਡ ਹੈ। ਪਿਛਲੇ ਸਾਲ ਇਸੇ ਮਿਆਦ ’ਚ ਲੋਡਿੰਗ 3.97 ਲੱਖ ਟਨ ਸੀ।
ਇਹ ਵੀ ਪੜ੍ਹੋ : ਮਹਿੰਗੇ ਪਿਆਜ਼ ਲਈ ਰਹੋ ਤਿਆਰ, 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀ ਹੈ ਕੀਮਤ
ਇਹ ਵੀ ਪੜ੍ਹੋ : 90 ਹਜ਼ਾਰ ਤੋਂ ਪਾਰ ਪਹੁੰਚੀ ਚਾਂਦੀ, ਸੋਨੇ ਦੀ ਕੀਮਤ ਵੀ ਚੜ੍ਹੀ, ਜਾਣੋ ਅੱਜ ਕਿੰਨੇ ਰਹੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8