ਐਟਮਬਰਗ ਨੇ ਟੇਮਾਸੇਕ, ਸਟੈਡਵਿਊ ਕੈਪੀਟਲ ਅਤੇ ਹੋਰ ਤੋਂ 8.6 ਕਰੋੜ ਡਾਲਰ ਜੁਟਾਏ

05/30/2023 6:06:26 PM

ਮੁੰਬਈ (ਭਾਸ਼ਾ) – ਘਰੇਲੂ ਖਪਤਕਾਰ ਉਪਕਰਣ ਬ੍ਰਾਂਡ ਐਟਮਬਰਗ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਟੇਮਾਸੇਕ ਅਤੇ ਸਟੈਡਵਿਊ ਦੀ ਅਗਵਾਈ ’ਚ 8.6 ਕਰੋੜ ਡਾਲਰ ਜੁਟਾਏ ਹਨ। ਐਟਮਬਰਗ ਨੇ ਬਿਆਨ ’ਚ ਕਿਹਾ ਕਿ ਪੂੰਜੀ ਜੁਟਾਉਣ ਦੇ ਤਾਜ਼ਾ ਦੌਰ ’ਚ ਟ੍ਰਿਫੈਕਟਾ ਕੈਪੀਟਲ ਦੇ ਨਾਲ ਹੀ ਮੌਜੂਦਾ ਨਿਵੇਸ਼ਕਾਂ ਜੰਗਲ ਵੈਂਚਰਸ ਅਤੇ ਇਨਫਲੈਕਸਰ ਵੈਂਚਰਸ ਨੇ ਭਾਈਵਾਲੀ ਕੀਤੀ।

‘ਸੀਰੀਜ਼ ਸੀ’ ਦੌਰ ਦੇ ਤਹਿਤ ਜੁਟਾਈ ਗਈ ਧਨਰਾਸ਼ੀ ਦਾ ਇਸਤੇਮਾਲ ਨਿਰਮਾਣ ਸਮਰੱਥਾਵਾਂ ਨੂੰ ਵਧਾਉਣ, ਨਵੇਂ ਉਤਪਾਦ ਪੇਸ਼ ਕਰਨ ਅਤੇ ਪ੍ਰਮੁੱਖ ਖੇਤਰਾਂ ’ਚ ਆਫਲਾਈਨ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ ਕੀਤਾ ਜਾਏਗਾ। ਬਿਆਨ ’ਚ ਕਿਹਾ ਗਿਆ ਕਿ ਕੰਪਨੀ ਨੇ ਸਾਲਾਨਾ ਆਧਾਰ ’ਤੇ ਲਗਭਗ 100 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਐਟਮਬਰਗ ਦੀ ਸਥਾਪਨਾ ਆਈ. ਆਈ. ਟੀ.-ਬੰਬਈ ਦੇ ਸਾਬਕਾ ਵਿਦਿਆਰਥੀ ਮਨੋਜ ਮੀਨਾ ਅਤੇ ਸਿਬਬ੍ਰਤ ਦਾਸ ਨੇ 2012 ’ਚ ਕੀਤੀ ਸੀ।


Harinder Kaur

Content Editor

Related News