ਹਰਪਾਲ ਚੀਮਾ ਖ਼ਿਲਾਫ਼ ਚੋਣ ਲੜਨ ਵਾਲੇ ਡਿਪੂ ਹੋਲਡਰ ਦਾ 8 ਮਹੀਨਿਆਂ 'ਚ 3 ਵਾਰ ਲਾਈਸੈਂਸ ਰੱਦ

Wednesday, Nov 23, 2022 - 12:14 PM (IST)

ਹਰਪਾਲ ਚੀਮਾ ਖ਼ਿਲਾਫ਼ ਚੋਣ ਲੜਨ ਵਾਲੇ ਡਿਪੂ ਹੋਲਡਰ ਦਾ 8 ਮਹੀਨਿਆਂ 'ਚ 3 ਵਾਰ ਲਾਈਸੈਂਸ ਰੱਦ

ਚੰਡੀਗੜ੍ਹ (ਹਾਂਡਾ) : ‘ ‘ਆਪ’ ਨੇਤਾ ਹਰਪਾਲ ਸਿੰਘ ਚੀਮਾ ਖ਼ਿਲਾਫ਼ ਵਿਧਾਨ ਸਭਾ ਦਿੜਬਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਡਿਪੂ ਹੋਲਡਰ ਦਾ 8 ਮਹੀਨਿਆਂ ਵਿਚ 3 ਵਾਰ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਲਾਈਸੈਂਸ ਉਸ ਅਧਿਕਾਰੀ ਵਲੋਂ ਰੱਦ ਕੀਤਾ ਗਿਆ ਹੈ ਜਿਸ ਨੇ ਦੋ ਵਾਰ ਪਹਿਲਾਂ ਲਾਈਸੈਂਸ ਬਹਾਲ ਵੀ ਕੀਤਾ ਸੀ।

ਇਹ ਵੀ ਪੜ੍ਹੋ : ਸਿੱਖ ਭਾਈਚਾਰੇ ਨੂੰ ਜਲਦ ਮਿਲ ਸਕਦੀ ਹੈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਵੱਲੋਂ ਖਰੜਾ ਤਿਆਰ

ਪ੍ਰੇਸ਼ਾਨ ਡਿਪੂ ਹੋਲਡਰ ਲਾਲ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰਕੇ ਨਿਆਂ ਦੀ ਅਪੀਲ ਕੀਤੀ ਹੈ। ਪਟੀਸ਼ਨ ਵਿਚ ਹਰਪਾਲ ਸਿੰਘ ਚੀਮਾ ਨੂੰ ਮੰਤਰੀ ਦੇ ਨਾਤੇ ਨਹੀਂ ਬਲਕਿ ਇਕ ਵਿਅਕਤੀ ਦੇ ਨਾਤੇ ਪ੍ਰਤੀਵਾਦੀ ਬਣਾਇਆ ਗਿਆ ਹੈ। ਅਦਾਲਤ ਨੇ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ, ਹਰਪਾਲ ਸਿੰਘ ਚੀਮਾ ਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ।

ਇਹ ਵੀ ਪੜ੍ਹੋ :  1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ਕੁਮੈਂਟ ਕਰਕੇ ਦੱਸੋ


author

Harnek Seechewal

Content Editor

Related News