ਅਨਾਜ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਹੜਤਾਲ ’ਤੇ ਜਾਣ ਦੀ ਤਿਆਰੀ

Friday, Aug 19, 2022 - 01:59 PM (IST)

ਅਨਾਜ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਹੜਤਾਲ ’ਤੇ ਜਾਣ ਦੀ ਤਿਆਰੀ

ਚੰਡੀਗੜ੍ਹ (ਸ਼ਰਮਾ) : ਪੰਜਾਬ ਵਿਜੀਲੈਂਸ ਵਿਭਾਗ ਵਲੋਂ ਟਰਾਂਸਪੋਰਟ ਦੇ ਕਥਿਤ ਘੋਟਾਲੇ 'ਚ ਲੁਧਿਆਣਾ ਦੇ ਡੀ .ਐੱਫ.ਐੱਸ.ਸੀ. ਸਮੇਤ ਹੋਰ ਮੁਲਾਜ਼ਮਾਂ ਵਿਰੋਧ ਦਾਇਰ ਐੱਫ.ਆਈ.ਆਰ. ਦੇ ਵਿਰੋਧ 'ਚ ਬੁੱਧਵਾਰ ਨੂੰ ਸਾਰੀਆਂ ਅਨਾਜ ਖ਼ਰੀਦ ਏਜੰਸੀਆਂ ਪਨਗ੍ਰੇਨ, ਮਾਰਕਫੈੱਡ, ਵੇਅਰ ਹਾਊਸਿੰਗ ਕਾਰਪੋਰੇਸ਼ਨ ਤੇ ਅਧਿਕਾਰੀਆਂ ਨੇ ਚੰਡੀਗੜ੍ਹ ਸਥਿਤ ਪੰਜਾਬ ਅਨਾਜ ਭਵਨ ਦੇ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : ਪਾਕਿਸਤਾਨ ਤੇ ਵਿਦੇਸ਼ਾਂ ’ਚ ਬੈਠੇ ਅੱਤਵਾਦੀ ਪੰਜਾਬ ’ਚ ਘਟਨਾਵਾਂ ਨੂੰ ਅੰਜਾਮ ਦੇਣ ਦੀ ਫਿਰਾਕ ’ਚ : ਬਿੱਟਾ

ਤੋਂ ਇਲਾਵਾ ਸਹਾਇਕ ਨਿਰਦੇਸ਼ਕ ਖੁਰਾਕ ਸਪਲਾਈ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਫੂਡ ਸਪਲਾਈ ਕੰਟ੍ਰੋਲਰ ਸ਼ਾਮਲ ਸਨ। ਧਰਨੇ ਤੋਂ ਬਾਅਦ ਫੂਡ ਸਪਲਾਈ ਮੰਤਰੀ, ਵਿਭਾਗ ਦੇ ਸਕੱਤਰ, ਨਿਰਦੇਸ਼ਕ ਤੇ ਅਨਾਜ ਖ਼ਰੀਦ ਏਜੰਸੀਆਂ ਮਾਰਕਫੈੱਡ, ਪਨਗ੍ਰੇਨ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਪ੍ਰਬੰਧ ਨਿਰਦੇਸ਼ਕਾਂ ਨੂੰ ਭੇਜੇ ਗਏ ਮੰਗ ਪੱਤਰ 'ਚ ਮੰਗ ਕੀਤੀ ਗਈ ਹੈ ਕਿ ਜੇਕਰ ਉਕਤ ਐੱਫ.ਆਈ.ਆਰ. ਰੱਦ ਨਹੀਂ ਕੀਤੀ ਜਾਂਦੀ ਹੈ ਤੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸਾਰੀਆਂ ਅਨਾਜ ਖ਼ਰੀਦ ਏਜੰਸੀਆਂ ਦੇ ਮੁਲਾਜ਼ਮ ਤੇ ਅਧਿਕਾਰੀ ਅਣਮਿੱਥੇ ਸਮੇਂ ਲਈ ਛੁੱਟੀ ’ਤੇ ਚਲੇ ਜਾਣਗੇ।


author

Harnek Seechewal

Content Editor

Related News