ਪੰਜਾਬ ’ਚ ਏਡਜ਼ ਦੇ ਹੈਰਾਨ ਕਰਨ ਵਾਲੇ ਅੰਕੜੇ, ਬੇਹੱਦ ਚਿੰਤਾਜਨਕ ਰਿਪੋਰਟ ਆਈ ਸਾਹਮਣੇ

Friday, Dec 01, 2023 - 02:05 PM (IST)

ਪੰਜਾਬ ’ਚ ਏਡਜ਼ ਦੇ ਹੈਰਾਨ ਕਰਨ ਵਾਲੇ ਅੰਕੜੇ, ਬੇਹੱਦ ਚਿੰਤਾਜਨਕ ਰਿਪੋਰਟ ਆਈ ਸਾਹਮਣੇ

ਚੰਡੀਗੜ੍ਹ (ਅਰਚਨਾ) : ਪੰਜਾਬ ਵਿਚ ਐੱਚ.ਆਈ.ਵੀ. ਮਰੀਜ਼ਾਂ ਦੀ ਗਿਣਤੀ ਘਟਣ ਦੇ ਕੋਈ ਸੰਕੇਤ ਨਹੀਂ ਦਿਸ ਰਹੇ ਹਨ। ਨਸ਼ਿਆਂ ਦੀ ਭੈੜੀ ਆਦਤ ਲੋਕਾਂ ਨੂੰ ਏਡਜ਼ ਦੇ ਭੂਤ ਦੇ ਚੁੰਗਲ ਵਿਚ ਫਸਾਉਂਦੀ ਜਾ ਰਹੀ ਹੈ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਅੰਕੜਿਆਂ ਅਨੁਸਾਰ ਏਡਜ਼ ਦੇ ਮਾਮਲੇ ਵਿਚ ਪੰਜਾਬ ਵਿਚ ਸਭ ਤੋਂ ਮਾੜੀ ਸਥਿਤੀ ਲੁਧਿਆਣਾ, ਬਠਿੰਡਾ, ਅੰਮ੍ਰਿਤਸਰ, ਜਲੰਧਰ, ਸ੍ਰੀ ਮੁਕਤਸਰ ਸਾਹਿਬ, ਮੋਗਾ ਦੀ ਹੈ। ਪੰਜਾਬ ਵਿਚ ਇਸ ਸਮੇਂ ਏਡਜ਼ ਦੇ ਮਰੀਜ਼ਾਂ ਦੀ ਗਿਣਤੀ 1 ਲੱਖ 20 ਹਜ਼ਾਰ ਦੇ ਕਰੀਬ ਹੈ। ਸਾਲ 2023-24 (ਸਤੰਬਰ ਤੱਕ) ਪੰਜਾਬ ਵਿਚ ਏਡਜ਼ ਦੇ 8,463 ਨਵੇਂ ਮਰੀਜ਼ ਸ਼ਾਮਲ ਹੋਏ ਹਨ। ਹਾਲਾਂਕਿ, ਸਾਲ 2022-23 ਵਿਚ ਏਡਜ਼ ਦੇ ਨਵੇਂ ਮਰੀਜ਼ਾਂ ਦੀ ਗਿਣਤੀ 10,858 ਸੀ।

ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਦਿੱਤਾ ਸ਼ੁਭ ਸ਼ਗਨ

ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਰਿਕਾਰਡ ਦਾ ਕਹਿਣਾ ਹੈ ਕਿ ਚਾਲੂ ਮਾਲੀ ਸਾਲ ਵਿਚ ਸਤੰਬਰ ਮਹੀਨੇ ਤੱਕ ਲੁਧਿਆਣਾ ਵਿਚ ਏਡਜ਼ ਦੇ 1455 ਨਵੇਂ ਮਰੀਜ਼ ਸਾਹਮਣੇ ਆਏ ਹਨ। ਉਸ ਤੋਂ ਬਾਅਦ ਏਡਜ਼ ਦੇ ਲਿਹਾਜ ਨਾਲ ਦੂਜਾ ਘਾਤਕ ਜ਼ਿਲ੍ਹਾ ਬਠਿੰਡਾ ਹੈ, ਇਥੋਂ 876 ਮਰੀਜ਼, ਅੰਮ੍ਰਿਤਸਰ ਤੋਂ 787 ਮਰੀਜ਼, ਜਲੰਧਰ ਤੋਂ 473 ਮਰੀਜ਼, ਸ੍ਰੀ ਮੁਕਤਸਰ ਸਾਹਿਬ ਤੋਂ 465 ਮਰੀਜ਼, ਮੋਗਾ ਤੋਂ 452 ਮਰੀਜ਼, ਫਰੀਦਕੋਟ ਤੋਂ 421 ਮਰੀਜ਼, ਪਟਿਆਲਾ ਤੋਂ 418 ਮਰੀਜ਼, ਫਿਰੋਜ਼ਪੁਰ ਤੋਂ 335 ਮਰੀਜ਼, ਕਪੂਰਥਲਾ ਤੋਂ 333 ਮਰੀਜ਼, ਤਰਨਤਾਰਨ ਤੋਂ 326 ਮਰੀਜ਼, ਫਾਜ਼ਿਲਕਾ ਤੋਂ 320 ਮਰੀਜ਼, ਬਰਨਾਲਾ ਤੋਂ 254 ਮਰੀਜ਼, ਹੁਸ਼ਿਆਰਪੁਰ ਤੋਂ 209 ਮਰੀਜ਼, ਸੰਗਰੂਰ ਤੋਂ 208 ਮਰੀਜ਼, ਗੁਰਦਾਸਪੁਰ ਤੋਂ 207 ਮਰੀਜ਼, ਨਵਾਂਸ਼ਹਿਰ ਤੋਂ 189 ਮਰੀਜ਼, ਮੋਹਾਲੀ ਤੋਂ 168 ਮਰੀਜ਼ ਮਾਨਸਾ ਤੋਂ 162 ਮਰੀਜ਼, ਫ਼ਤਹਿਗੜ੍ਹ ਸਾਹਿਬ ਤੋਂ 111 ਮਰੀਜ਼, ਰੂਪਨਗਰ ਤੋਂ 102 ਮਰੀਜ਼, ਮਲੇਰਕੋਟਲਾ ਤੋਂ 100 ਮਰੀਜ਼, ਪਠਾਨਕੋਟ ਤੋਂ 92 ਏਡਜ਼ ਦੇ ਮਰੀਜ਼ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਡੌਂਕੀ ਲਾ ਕੇ 1000 ਬੰਦਾ ਟੱਪ ਗਿਆ ਮੈਕਸੀਕੋ ਬਾਰਡਰ, ਛੋਟੋ-ਛੋਟੇ ਬੱਚੇ ਵੀ ਸ਼ਾਮਲ, ਵੇਖੋ ਵੀਡੀਓ

ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਨੇ ਪੰਜਾਬ ਵਿਚੋਂ ਏਡਜ਼ ਨੂੰ ਖ਼ਤਮ ਕਰਨ ਲਈ ਨਵੇਂ ਫਾਰਮੂਲੇ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਜ ਵਿਚ ਆਉਣ ਵਾਲੇ ਟਰੱਕ ਡਰਾਇਵਰ, ਪ੍ਰਵਾਸੀ ਕਾਮੇ, ਜੋ ਆਪਣੇ ਘਰਾਂ ਤੋਂ ਲਗਾਤਾਰ ਕਈ ਮਹੀਨੇ ਦੂਰ ਰਹਿੰਦੇ ਸਨ, ਉਨ੍ਹਾਂ ਦੇ ਐੱਚ.ਆਈ.ਵੀ. ਟੈਸਟ ਕਰਵਾਏ ਜਾਂਦੇ ਸਨ। ਸੂਈ ਨਾਲ ਨਸ਼ਾ ਕਰਨ ਵਾਲੇ (ਆਈ.ਡੀ.ਯੂ.), ਨਸ਼ੇੜੀਆਂ, ਔਰਤ ਸੈਕਸ ਵਰਕਰ (ਐੱਫ਼.ਐੱਸ.ਡਬਲਿਊ.) ਦੀ ਜਾਂਚ ਅੱਜ ਵੀ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਦੇ ਸਾਥੀਆਂ ਦੀ ਵੀ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਸ੍ਰੀ ਹਰਿਮੰਦਰ ਸਾਹਿਬ ’ਚੋਂ ਲੱਖਾਂ ਰੁਪਏ ਚੋਰੀ ਕਰਨ ਵਾਲੇ ਦੀ ਤਸਵੀਰ ਆਈ ਸਾਹਮਣੇ

ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀ ਮਾਨੀਟਰਿੰਗ ਇਵੈਲਿਊਰੇਸ਼ਨ ਅਫ਼ਸਰ ਡੌਲੀ ਖੁਰਾਣਾ ਦਾ ਕਹਿਣਾ ਹੈ ਕਿ ਸੁਸਾਇਟੀ ਲੋਕਾਂ ਨੂੰ ਸੁਸਾਇਟੀ ਐੱਚ.ਆਈ.ਵੀ./ਏਡਜ਼ ਪ੍ਰਤੀ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਪ੍ਰੋਗਰਾਮ ਚਲਾ ਰਹੀ ਹੈ। ਰੇਡੀਓ, ਐੱਫ.ਐੱਮ., ਟੀ.ਵੀ., ਵੈੱਬ ਚੈਨਲਾਂ ਤੋਂ ਇਲਾਵਾ ਨੁੱਕੜ ਨਾਟਕਾਂ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇੰਜੈਕਟੇਬਲ ਡਰੱਗ ਉਪਭੋਗਤਾਵਾਂ (ਆਈ.ਡੀ.ਯੂ.) ਨੂੰ ਵੀ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਨਸ਼ਾ ਮੁਕਤੀ ਵੱਲ ਵੀ ਧਿਆਨ ਦੇਣ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਐਡੀਸ਼ਨਲ ਪ੍ਰਾਜੈਕਟ ਡਾਇਰੈਕਟਰ ਡਾ. ਬੌਬੀ ਗੁਲਾਟੀ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਪਰ ਹੁਣ ਪੰਜਾਬ ਦੇ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਗਏ ਹਨ। ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਟੈਸਟ ਕਰਵਾਉਣ ਤੋਂ ਬਾਅਦ ਉਹ ਇਲਾਜ ਕਰਵਾ ਕੇ ਸਿਹਤਮੰਦ ਹੋ ਜਾਣਗੇ। ਲੋਕਾਂ ਨੇ ਏਕੀਕ੍ਰਿਤ ਕਾਊਂਸਲਿੰਗ ਅਤੇ ਟੈਸਟਿੰਗ ਸੈਂਟਰਾਂ (ਆਈ.ਸੀ.ਟੀ.ਸੀ.) ਵਿਚ ਜਾ ਕੇ ਟੈਸਟ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Harnek Seechewal

Content Editor

Related News