ਪੰਜਾਬ ਭਾਜਪਾ ਦੇ ਪੁਨਰਗਠਨ ਦਾ ਪੇਚ ਮੁੜ ਫਸਿਆ, ਦਿੱਲੀ ਤੋਂ ਬੇਰੰਗ ਮੁੜੇ ਪਾਰਟੀ ਦੇ ਸੀਨੀਅਰ ਆਗੂ

Thursday, Sep 08, 2022 - 01:12 PM (IST)

ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਭਾਜਪਾ ਦੇ ਪੁਨਰਗਠਨ ਦਾ ਪੇਚ ਅਜੇ ਸੁਲਝਿਆ ਨਹੀਂ ਹੈ। ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨਾਲ ਮੁਲਾਕਾਤ ਦੀ ਉਮੀਦ ਵਿਚ ਦਿੱਲੀ ਵਿਚ ਡੇਰੇ ਲਾਈ ਬੈਠੇ ਪੰਜਾਬ ਦੇ ਸੀਨੀਅਰ ਭਾਜਪਾ ਆਗੂ ਬਿਨਾਂ ਮੁਲਾਕਾਤ ਕੀਤੇ ਹੀ ਪੰਜਾਬ ਪਰਤ ਆਏ ਹਨ।

ਇਹ ਵੀ ਪੜ੍ਹੋ : SYL ਦੇ ਮੁੱਦੇ ਨੂੰ ਲੈ ਕੇ ਬੋਲੇ CM ਮਾਨ, ਕੇਂਦਰ ਸਰਕਾਰ ਨੂੰ ਦਿੱਤੀ ਇਹ ਸਲਾਹ

ਦਰਅਸਲ ਪਿਛਲੇ ਹਫ਼ਤੇ ਤੋਂ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਿੱਲੀ ਵਿਚ ਹੀ ਡਟੇ ਸਨ। ਇਸ ਹਫ਼ਤੇ ਸੂਬਾ ਸੰਗਠਨ ਜਨਰਲ ਸਕੱਤਰ ਸ੍ਰੀਨਿਵਾਸਨ ਅਤੇ ਜਨਰਲ ਸਕੱਤਰ ਜੀਵਨ ਗੁਪਤਾ ਵੀ ਦਿੱਲੀ ਦੇ ਦੋ ਗੇੜੇ ਲਗਾ ਚੁੱਕੇ ਹਨ। ਇਸ ਵਾਰ ਸੂਬਾ ਜਨਰਲ ਸਕੱਤਰ ਜੀਵਨ ਬਾਘਾ ਵੀ ਦੋ ਦਿਨ ਉਥੇ ਹੀ ਰਹੇ। 5 ਸਤੰਬਰ ਨੂੰ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਤੋਂ ਬਾਅਦ ਇਨ੍ਹਾਂ ਨੇਤਾਵਾਂ ਨੂੰ ਸੂਬਾ ਭਾਜਪਾ ਦੇ ਪੁਨਰਗਠਨ ਦੇ ਸਬੰਧ ਵਿਚ ਨੱਢਾ ਨਾਲ ਮੁਲਾਕਾਤ ਦੀ ਉਮੀਦ ਸੀ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਗਡਕਰੀ ਨਾਲ ਮੀਟਿੰਗ ਵਿਚ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਵੀ ਮੌਜੂਦ ਸਨ, ਜੋ ਉਸੇ ਦਿਨ ਪੰਜਾਬ ਪਰਤੇ ਸਨ।

ਇਹ ਵੀ ਪੜ੍ਹੋ:  ‘ਬਾਬਾ ਸੋਢਲ’ ਦੇ ਮੇਲੇ ’ਚ ਝੂਲੇ ਲਗਾਉਣ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਜਾਰੀ ਕੀਤੇ ਇਹ ਹੁਕਮ

ਭਾਜਪਾ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਕੁਝ “ਸੰਚਾਰ ਅੰਤਰ’’ ਕਾਰਨ ਮੀਟਿੰਗ ਨਹੀਂ ਹੋ ਸਕੀ। ਹੁਣ ਪੰਜਾਬ ਦੇ ਇਸ ਆਗੂ ਵੱਲੋਂ ਮੁੜ ਦਿੱਲੀ ਜਾ ਕੇ ਨੱਢਾ ਅਤੇ ਕੌਮੀ ਜਥੇਬੰਦੀ ਦੇ ਜਨਰਲ ਸਕੱਤਰ ਬੀ. ਐੱਲ. ਸੰਤੋਸ਼ ਨੂੰ ਮਿਲਣ ਦਾ ਸਮਾਂ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ 2 ਸਤੰਬਰ ਨੂੰ ਬੀ.ਐੱਲ. ਸੰਤੋਸ਼ ਅਤੇ ਪ੍ਰਦੇਸ਼ ਭਾਜਪਾ ਇੰਚਾਰਜ ਦੁਸ਼ਯੰਤ ਗੌਤਮ ਨਾਲ ਅਸ਼ਵਨੀ ਸ਼ਰਮਾ, ਜੀਵਨ ਗੁਪਤਾ ਅਤੇ ਮੰਤਰੀ ਸ੍ਰੀਨਿਵਾਸਨ ਦੀ ਮੀਟਿੰਗ ਵੀ ਹੋਈ ਹੈ। ਇਸ ਮੀਟਿੰਗ ਵਿਚ ਸੂਬਾ ਸਹਿ ਇੰਚਾਰਜ ਨਰਿੰਦਰ ਰੈਨਾ ਵੀ ਮੌਜੂਦ ਸਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Harnek Seechewal

Content Editor

Related News