ਪੋਸਤ ਦੀ ਖੇਤੀ ਬਾਰੇ ਵੜਿੰਗ ਦੇ ਬਿਆਨ ਤੋਂ ਪਰਗਟ ਨੇ ਬਣਾਈ ਦੂਰੀ! ਦੱਸਿਆ- ''ਨਿੱਜੀ ਰਾਏ''

Saturday, Nov 28, 2026 - 05:56 PM (IST)

ਪੋਸਤ ਦੀ ਖੇਤੀ ਬਾਰੇ ਵੜਿੰਗ ਦੇ ਬਿਆਨ ਤੋਂ ਪਰਗਟ ਨੇ ਬਣਾਈ ਦੂਰੀ! ਦੱਸਿਆ- ''ਨਿੱਜੀ ਰਾਏ''

ਚੰਡੀਗੜ੍ਹ: ਪੰਜਾਬ ਵਿਚ ਪੋਸਤ ਦੀ ਖੇਤੀ ਨੂੰ ਲੈ ਕੇ ਰਾਜਾ ਵੜਿੰਗ ਦੇ ਬਿਆਨ 'ਤੇ ਸਿਆਸਤ ਤੇਜ਼ ਹੋ ਗਈ ਹੈ। ਦਰਅਸਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭੁੱਕੀ ਤੇ ਪੋਸਤ ਨੂੰ ਫਾਰਮਾ ਨਸ਼ੇ ਦਾ ਬਦਲ ਦੱਸਿਆ ਸੀ। ਇਸ ਬਾਰੇ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਰਾਜਾ ਵੜਿੰਗ ਦੀ ਨਿੱਜੀ ਰਾਏ ਹੋ ਸਕਦੀ ਹੈ। ਉਨ੍ਹਾਂ ਇਹ ਵੀ ਆਖ਼ਿਆ ਸੀ ਕਿ ਇਸ ਦੇ ਖ਼ਤਰੇ ਤੇ ਦੁਰਵਰਤੋਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। 

ਪਰਗਟ ਨੇ ਇਹ ਵੀ ਆਖ਼ਿਆ ਪੋਸਤ ਦੀ ਖੇਤੀ ਬਾਰੇ ਜਲਦਬਾਜ਼ੀ ਵਿਚ ਕੋਈ ਫ਼ੈਸਲਾ ਲੈਣ ਦੀ ਬਜਾਏ ਮਾਹਰਾਂ ਨਾਲ ਸਲਾਹ-ਮਸ਼ਵਰਾ ਬਹੁਤ ਜ਼ਰੂਰੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਇਹ ਚਿੱਟੇ ਦੀ ਸਮੱਸਿਆ ਦਾ ਆਰਜ਼ੀ ਹੱਲ ਤਾਂ ਹੋ ਸਕਦਾ ਹੈ, ਪਰ ਭਵਿੱਖ ਵਿਚ ਇਸ ਦੇ ਨੁਕਸਾਨ ਵੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ 'ਤੇ ਸਿਆਸਤ ਨਹਂ ਹੋਣੀ ਚਾਹੀਦੀ। 


author

Anmol Tagra

Content Editor

Related News