ਮਹਿਲਾ ਮੰਡਲ ਵੱਲੋਂ ਆਯੋਜਿਤ ਤੀਆਂ ਦੇ ਤਿਓਹਾਰ ਵਿੱਚ ਬੀਬੀਆਂ ਨੇ ਪਾਈਆਂ ਧਮਾਲਾਂ

Saturday, Aug 10, 2024 - 05:06 PM (IST)

ਮਹਿਲਾ ਮੰਡਲ ਵੱਲੋਂ ਆਯੋਜਿਤ ਤੀਆਂ ਦੇ ਤਿਓਹਾਰ ਵਿੱਚ ਬੀਬੀਆਂ ਨੇ ਪਾਈਆਂ ਧਮਾਲਾਂ

ਮੋਹਾਲੀ : ਪਿੰਡ ਨਿਆਮੀਆਂ ਦੇ ਮਹਿਲਾ ਮੰਡਲ ਵੱਲੋਂ ਅੱਜ ਪਿੰਡ ਦੇ ਸਰਕਾਰੀ ਸਕੂਲ ਵਿਚ ਤੀਆਂ ਦਾ ਤਿਉਹਾਰ ਬਹੁਤ ਹੀ ਜੋਸ਼-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਸਾਰੀਆਂ ਕੁੜੀਆਂ ਅਤੇ ਔਰਤਾਂ ਇਕੱਠੀਆਂ ਹੋਈਆਂ ਅਤੇ ਉਨ੍ਹਾਂ ਨੇ ਤੀਆਂ ਦੇ ਪਿੜ ਵਿਚ ਰੱਜ ਕੇ ਗਿੱਧਾ ਪਾਇਆ। ਤੀਆਂ ਦੇ ਤਿਉਹਾਰ ਦਾ ਆਯੋਜਨ ਪਿੰਡ ਦੇ ਸਾਂਝੇ ਸਹਿਯੋਗ ਨਾਲ ਨੇਪਰੇ ਚਾੜਿਆ ਗਿਆ। ਪਿੰਡ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਵਿਚ ਵੀ ਤੀਆਂ ਨੂੰ ਲੈ ਕੇ ਇੰਨਾ ਉਤਸ਼ਾਹ ਸੀ ਕਿ ਉਨ੍ਹਾਂ ਨੇ ਹੁੰਮ-ਹੁਮਾ ਕੇ ਬੋਲੀਆਂ ਪਾਈਆਂ ਅਤੇ ਗਿੱਧਾ ਪਾਇਆ। ਇਸ ਮੌਕੇ ਵਿਸ਼ੇਸ਼ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।

ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਜਸਵਿੰਦਰ ਕੌਰ, ਜਸਬੀਰ ਕੌਰ, ਕੁਲਵਿੰਦਰ ਕੌਰ, ਭੁਪਿੰਦਰ ਕੌਰ, ਪਰਮਿੰਦਰ ਕੌਰ, ਰਣਜੀਤ ਕੌਰ, ਮਨਜੀਤ ਕੌਰ, ਕਮਲ ਕੌਰ ਅਤੇ ਮਹਿਲਾ ਮੰਡਲ ਦੀਆਂ ਸਾਰੀਆਂ ਬੀਬੀਆਂ ਨੇ ਪੂਰਾ ਸਹਿਯੋਗ ਦਿੱਤਾ। ਇਸ ਪ੍ਰੋਗਰਾਮ ਦੀ ਖਾਸੀਅਤ ਇਹ ਸੀ ਕਿ ਪਿੰਡ ਦੀਆਂ ਵਿਆਹੀਆਂ ਕੁੜੀਆਂ ਵੀ ਉਚੇਚੇ ਤੌਰ 'ਤੇ ਤੀਆਂ ਵਿਚ ਹਿੱਸਾ ਲੈਣ ਲਈ ਪਹੁੰਚੀਆਂ । 


author

Gurminder Singh

Content Editor

Related News