ਕਰਨ ਗਿਲਹੋਤਰਾ ਮੁੜ ਬਣੇ ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਦੇ ਚੇਅਰ

Wednesday, Oct 29, 2025 - 03:20 PM (IST)

ਕਰਨ ਗਿਲਹੋਤਰਾ ਮੁੜ ਬਣੇ ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਦੇ ਚੇਅਰ

ਚੰਡੀਗੜ੍ਹ : ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (PHDCCI) ਨੇ ਰਾਸ਼ਟਰੀ ਅਤੇ ਰਾਜ ਪੱਧਰ ’ਤੇ ਨਵੀਂਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਜਿਸ ਨਾਲ ਦੇਸ਼ ਵਿਚ ਉਦਯੋਗਿਕ ਵਿਕਾਸ, ਨੀਤੀਗਤ ਸਹਿਯੋਗ ਅਤੇ ਉਦਯਮਿਤਾ ਨੂੰ ਵਾਧਾ ਦੇਣ ਵਿਚ ਸੰਸਥਾ ਦੀ ਬੱਧਤਾ ਹੋਈ ਹੈ। ਮੈਨਕਾਈਂਡ ਫਾਰਮਾ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਜੁਨੇਜਾ ਨੇ ਪੀਏਚਡੀ ਚੈਂਬਰ ਦੇ ਰਾਸ਼ਟਰੀ ਪ੍ਰਧਾਨ ਦੇ ਰੂਪ ਵਿਚ ਕਾਰਜਭਾਰ ਸੰਭਾਲਿਆ ਹੈ। ਫਾਰਮਾਸੂਟੀਕਲ ਖੇਤਰ ਅਤੇ ਕਾਰਪੋਰੇਟ ਗਵਰਨੈਂਸ ਵਿਚ ਉਨ੍ਹਾਂ ਦੇ ਵਿਆਪਕ ਤਜਰਬੇ ਨਾਲ ਉਮੀਦ ਹੈ ਕਿ ਉਹ ਸੰਸਥਾ ਨੂੰ ਨੀਤੀ-ਨਿਰਮਾਤਾ ਅਤੇ ਉਦਯੋਗ ਸਟੇਕਹੋਲਡਰਾਂ ਨਾਲ ਡੂੰਘੇ ਸੰਵਾਦ ਦੀ ਦਿਸ਼ਾ ਵਿਚ ਅੱਗੇ ਵਧਾਉਣਗੇ, ਜਿਸ ਨਾਲ ਭਾਰਤ ਦੀ ਆਰਥਿਕ ਤਰੱਕੀ ਨੂੰ ਰਫਤਰਾ ਮਿਲੇਗੀ।

ਰਾਜ ਪੱਧਰ ’ਤੇ ਕਰਨ ਗਿਲਹੋਤਰਾ ਨੂੰ ਲਗਾਤਾਰ ਪੰਜਾਬ ਸਟੇਟ ਚੈਪਟਰ ਦੇ ਚੇਅਰ ਵਜੋਂ ਮੁੜ ਨਿਯੁਕਤ ਕੀਤਾ ਗਿਆ ਹੈ। ਇਕ ਪ੍ਰਮੁੱਖ ਉਦਯੋਗਪਤੀ ਅਤੇ ਸਮਾਜ ਸੇਵੀ ਵਿਅਕਤੀ ਵਿਚਾਰ ਦੇ ਤੌਰ 'ਤੇ ਗਿਲਹੋਤਰਾ ਦੀ ਇਹ ਮੁੜ ਨਿਯੁਕਤੀ ਉਨ੍ਹਾਂ ਦੇ ਦੂਰਦਰਸ਼ੀ ਅਗਵਾਈ, ਰਣਨੀਤਿਕ ਪਹਿਲ ਅਤੇ ਉਦਯੋਗ–ਸਰਕਾਰ ਵਿਚਕਾਰ ਮਜ਼ਬੂਤ ਸਹਿਯੋਗ ਬਣਾਉਣ ਲਈ ਕੀਤੀਆਂ ਲਗਾਤਾਰ ਕੋਸ਼ਿਸ਼ਾਂ ਦੀ ਸ਼ਲਾਘਾ ਹੈ।

ਉਦਯਮਿਤਾ ਅਤੇ ਸਮਾਜਿਕ ਯੋਗਦਾਨ ਲਈ ਵਿਸ਼ਾਲ ਪੱਧਰ ’ਤੇ ਕਰਨ ਗਿਲਹੋਤਰਾ ਪਲਕਸ਼ਾ ਯੂਨੀਵਰਸਿਟੀ ਦੇ ਸੰਸਥਾਪਕ ਹਨ ਜੋ ਨਵੀਨਤਾ ਅਤੇ ਟੈਕਨਾਲੋਜੀ ਆਧਾਰਿਤ ਸਿੱਖਿਆ ਲਈ ਸਮਰਪਿਤ ਇਕ ਅਗੇਤਰ ਸੰਸਥਾ ਹੈ। ਇਸਦੇ ਨਾਲ-ਨਾਲ, ਉਹ ਚੰਡੀਗੜ੍ਹ ਹਾਕੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ ਅਤੇ ਖੇਡਾਂ ਅਤੇ ਨੌਜਵਾਨਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਉਦਯਮਿਤਾ ਟਿਕਾਊ ਉਦਯੋਗਿਕ ਵਿਕਾਸ ਅਤੇ ਨੌਜਵਾਨ ਸਸ਼ਕਤੀਕਰਨ ਵਿਚ ਗਿਲਹੋਤਰਾ ਦੇ ਲਗਾਤਾਰ ਯਤਨਾਂ ਨੇ PHDCCI ਦੇ ਮਿਸ਼ਨ ਨੂੰ ਰਾਸ਼ਟਰੀ ਅਤੇ ਰਾਜ ਪੱਧਰ ’ਤੇ ਨਵੀਂ ਦਿਸ਼ਾ ਅਤੇ ਗਤੀ ਪ੍ਰਦਾਨ ਕੀਤੀ ਹੈ। ਰਾਜੀਵ ਜੁਨੇਜਾ ਅਤੇ ਕਰਨ ਗਿਲਹੋਤਰਾ ਦੇ ਅਗਵਾਈ ਹੇਠ, PHDCCI ਹੁਣ ਸਹਿਯੋਗ, ਨੀਤੀ-ਨਿਰਮਾਣ ਅਤੇ ਸਮਾਵੇਸ਼ੀ ਵਿਕਾਸ ਦੇ ਨਵੇਂ ਯੁੱਗ ਵੱਲ ਵੱਧ ਰਹੀ ਹੈ, ਜਿਸ ਨਾਲ ਸੰਸਥਾ ਉਦਯੋਗ, ਸਰਕਾਰ ਅਤੇ ਸਮਾਜ ਦੇ ਵਿਚਕਾਰ ਇਕ ਮਜ਼ਬੂਤ ਸੇਤੂ ਵਜੋਂ ਆਪਣੀ ਭੂਮਿਕਾ ਨੂੰ ਰਾਸ਼ਟਰੀ ਅਤੇ ਖੇਤਰੀ ਪੱਧਰ ’ਤੇ ਹੋਰ ਮਜ਼ਬੂਤ ਕਰੇਗੀ।


author

Gurminder Singh

Content Editor

Related News