ਸ੍ਰੀ ਚਮਕੌਰ ਸਾਹਿਬ ਦੇ ਨੈਸ਼ਨਲ ਖਿਡਾਰੀ ਦੀ ਬੈਂਗਲੁਰੂ ’ਚ ਅਟੈਕ ਆਉਣ ਕਾਰਨ ਮੌਤ

Wednesday, Oct 31, 2018 - 03:48 PM (IST)

ਸ੍ਰੀ ਚਮਕੌਰ ਸਾਹਿਬ ਦੇ ਨੈਸ਼ਨਲ ਖਿਡਾਰੀ ਦੀ ਬੈਂਗਲੁਰੂ ’ਚ ਅਟੈਕ ਆਉਣ ਕਾਰਨ ਮੌਤ

ਚੰਡੀਗੜ੍ਹ (ਕੌਸ਼ਲ)-ਸ੍ਰੀ ਚਮਕੌਰ ਸਾਹਿਬ ਦੇ ਹੋਣਹਾਰ ਨੈਸ਼ਨਲ ਖਿਡਾਰੀ ਦੀ ਬੈਂਗਲੁਰੂ ਵਿਚ ਅਟੈਕ ਆਉਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਤਰਰਾਸ਼ਟਰੀ ਪਲੇਅਰ ਯਾਦਵਿੰਦਰ ਸਿੰਘ ਯਾਦੀ ਨੇ ਦੱਸਿਆ ਕਿ ਹਿਮਾਂਸ਼ੂ ਕੁਮਾਰ (24) ਪੁੱਤਰ ਰਵਿੰਦਰ ਕੁਮਾਰ ਪਿਛਲੇ 10 ਮਹੀਨਿਆਂ ਤੋਂ ਪੰਜਾਬ ਲੈਵਲ ਤੋਂ ਰੈਸਲਿੰਗ ਵਿਚ ਜਿੱਤ ਪ੍ਰਾਪਤ ਕਰਨ ਉਪਰੰਤ ਬੈਂਗਲੁਰੂ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਜਾਣ ਲਈ ਟ੍ਰੇਨਿੰਗ ਪ੍ਰਾਪਤ ਕਰ ਰਿਹਾ ਸੀ ਪਰ ਬੀਤੇ ਦਿਨ ਅਟੈਕ ਹੋਣ ਨਾਲ ਉਸ ਦੀ ਬੈਂਗਲੁਰੂ ਦੇ ਹਸਪਤਾਲ ਵਿਚ ਹੀ ਮੌਤ ਹੋ ਗਈ। ਹਿਮਾਂਸ਼ੂ ਨੂੰ ਬਚਪਨ ਤੋਂ ਕੁਸ਼ਤੀ ਖੇਡਣ ਦਾ ਸ਼ੌਕ ਸੀ। ਨੌਜਵਾਨ ਖਿਡਾਰੀ ਦੀ ਇੰਝ ਬੇਵਕਤੀ ਮੌਤ ਹੋ ਜਾਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।


Related News