ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਖਿਲਾਫ ਇਕਜੁੱਟ ਹੋਣ ਦੀ ਲੋਡ਼ : ਮਿਸ਼ਰਾ

Wednesday, Oct 31, 2018 - 04:51 PM (IST)

ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਖਿਲਾਫ ਇਕਜੁੱਟ ਹੋਣ ਦੀ ਲੋਡ਼ : ਮਿਸ਼ਰਾ

ਚੰਡੀਗੜ੍ਹ (ਰਣਬੀਰ)-ਕੋਈ ਵਿਅਕਤੀ ਤੁਹਾਡੇ ਕੋਲੋਂ ਕੰਮ ਦੇ ਬਦਲੇ ਰਿਸ਼ਵਤ ਮੰਗਦਾ ਹੈ ਜਾਂ ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਦੀ ਪੇਸ਼ਕਸ਼ ਦਿੰਦਾ ਹੈ। ਅਜਿਹੇ ਵਿਅਕਤੀ ਖਿਲਾਫ ਫੌਰੀ ਸ਼ਿਕਾਇਤ ਕੀਤੀ ਜਾਣੀ ਚਾਹੀਦੀ ਹੈ । ਇਹ ਵਿਚਾਰ ਸੈਂਟਰਲ ਬੈਂਕ ਆਫ ਇੰਡੀਆ ਛੱਜੂ ਮਾਜਰਾ ਬਰਾਂਚ ਵਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ 29 ਅਕਤੂਰ ਤੋਂ 3 ਨਵੰਬਰ ਤਕ ਮਨਾਏ ਜਾ ਰਹੇ ਸਤਰਕਤਾ ਜਾਗਰੂਕਤਾ ਹਫਤੇ ਦੀ ਸ਼ੁਰੂਆਤ ਕਰਦੀਆਂ ਸ਼ਾਖਾ ਪ੍ਰਬੰਧਕ ਅਖਿਲ ਮਿਸ਼ਰਾ ਨੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਰਿਸ਼ਵਤ ਦੇਣਾ ਤੇ ਲੈਣਾ ਦੋਵੇਂ ਗੁਨਾਹ ਹਨ, ਇਸ ਲਈ ਇਸ ਨੂੰ ਖਤਮ ਕਰਨ ਲਈ ਸਾਨੂੰ ਜਾਗਰੂਕ ਹੋਣ ਦੀ ਲੋਡ਼ ਹੈ। ਉਨ੍ਹਾਂ ਇਸ ਮੌਕੇ ਰਿਸ਼ਵਤ ਤੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਚੁੱਕਣ ਦੇ ਲਈ ਲੋਕਾਂ ਨੂੰ ਇਕਮੁੱਠ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਵਿਜੇ ਸੂਫੀ, ਜਸਵਿੰਦਰ ਸਿੰਘ, ਤਰਸੇਮ ਸਿੰਘ, ਜਸਪਾਲ ਸਿੰਘ, ਰਫੀ ਅਹਿਮਦ ਆਦਿ ਹਾਜ਼ਰ ਸਨ।


Related News