ਕਸਟੋਡੀਅਲ ਰੇਪ ਮਾਮਲੇ ’ਚ ਏ. ਆਈ. ਜੀ. ਖ਼ਿਲਾਫ਼ ਕਾਰਵਾਈ ਨਾ ਹੋਣ ਤੋਂ ਪਰੇਸ਼ਾਨ ਔਰਤ ਨੇ ਦਿੱਤੀ ਚਿਤਾਵਨੀ

08/01/2022 1:17:34 PM

ਚੰਡੀਗੜ੍ਹ(ਰਮਨਜੀਤ ਸਿੰਘ) : ਪੰਜਾਬ ਪੁਲਸ ਦੇ ਏ. ਆਈ. ਜੀ. ਆਸ਼ੀਸ਼ ਕਪੂਰ ਖ਼ਿਲਾਫ਼ ਦਰਜ ਕਸਟੋਡੀਅਲ ਰੇਪ ਕੇਸ ਦੀ ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਇਨਸਾਫ਼ ਮਿਲਣ ਦੇ ਰਸਤੇ ਵਿਚ ਜਾਣਬੁੱਝ ਕੇ ਪੁਲਸ ਵਿਭਾਗ ਦੇ ਅਧਿਕਾਰੀਆਂ ਵਲੋਂ ਹੀ ਰੋੜੇ ਅਟਕਾਏ ਜਾ ਰਹੇ ਹਨ।

ਇਹ ਵੀ ਪੜ੍ਹੋ- ਮਿਸਾਲ ਬਣਿਆ ਫਿਰੋਜ਼ਪੁਰ ਦਾ ਇਹ ਸਰਕਾਰੀ ਸਕੂਲ, 'ਬੈਸਟ ਸਕੂਲ' ਐਵਾਰਡ ਲਈ ਚੋਣ, ਮਿਲੇਗੀ 10 ਲੱਖ ਰੁਪਏ ਦੀ ਗ੍ਰਾਂਟ

ਪੀੜਤ ਔਰਤ ਨੇ ਕਿਹਾ ਕਿ ਬੜੀ ਮੁਸ਼ਕਿਲ ਨਾਲ ਮੁਲਜ਼ਮ ਪੁਲਸ ਅਧਿਕਾਰੀ ਖ਼ਿਲਾਫ਼ ਮਾਮਲਾ ਦਰਜ ਹੋ ਸਕਿਆ ਸੀ ਪਰ ਹੁਣ ਕਿਸੇ ਨਾ ਕਿਸੇ ਕਾਨੂੰਨੀ ਅੜਚਣ ਦਾ ਬਹਾਨਾ ਬਣਾ ਕੇ ਜਾਂਚ ਨੂੰ ਹੀ ਲਟਕਾਇਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਜੇਕਰ 10 ਦਿਨਾਂ ਅੰਦਰ ਪੰਜਾਬ ਸਰਕਾਰ ਨੇ ਉਸ ਨੂੰ ਇਨਸਾਫ਼ ਦੇਣ ਦਾ ਰਾਹ ਪੱਧਰਾ ਕਰਕੇ ਜਾਂਚ ਨੂੰ ਪਟੜੀ ’ਤੇ ਦੁਬਾਰਾ ਨਾ ਲਿਆਂਦਾ ਤਾਂ ਉਹ ਜ਼ੀਰਕਪੁਰ ਥਾਣੇ ਸਾਹਮਣੇ ਹੀ ਮਰਨ ਵਰਤ ’ਤੇ ਬੈਠ ਜਾਵੇਗੀ। ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਕੁਰੂਕਸ਼ੇਤਰ ਦੀ ਰਹਿਣ ਵਾਲੀ ਔਰਤ ਨੇ ਕਿਹਾ ਕਿ ਉਸ ਨਾਲ ਏ. ਆਈ. ਜੀ. (ਤਤਕਾਲੀ ਜੇਲ ਸੁਪਰਡੰਟ ਅੰਮ੍ਰਿਤਸਰ) ਆਸ਼ੀਸ਼ ਕਪੂਰ ਨੇ ਅੰਮ੍ਰਿਤਸਰ ਜੇਲ੍ਹ ਵਿਚ ਰੇਪ ਕੀਤਾ ਸੀ ਤੇ ਫਿਰ ਦਬਾਅ ਬਣਾ ਕੇ ਉਸ ਨੂੰ ਜਾਲ ਵਿਚ ਫਸਾਇਆ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


 


Anuradha

Content Editor

Related News