ਸਰੀ ''ਚ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ, ਲੱਖਾਂ ਦੀ ਗਿਣਤੀ ''ਚ ਸੰਗਤ ਨੇ ਭਰੀ ਹਾਜ਼ਰੀ (ਤਸਵੀਰਾਂ)

04/23/2017 9:49:18 AM

ਸਰੀ— ਸ਼ਨੀਵਾਰ ਨੂੰ ਕੈਨੇਡਾ ਦੇ ਸ਼ਹਿਰ ਸਰੀ ''ਚ ਵਿਸਾਖੀ ਦੇ ਸੰਬੰਧ ''ਚ ਵਿਸ਼ਾਲ ਨਗਰ ਕੀਰਤਨ (ਖਾਲਸਾ ਡੇਅ ਪਰੇਡ) ਕੱਢੀ ਗਈ। ਇੱਥੇ ਖਾਲਸਾ ਪੰਥ ਦੀ ਸਿਰਜਨਾ ਦੇ ਦਿਨ ਨੂੰ ਵਿਸ਼ਾਲ ਪੱਧਰ ''ਤੇ ਮਨਾਇਆ ਜਾਂਦਾ ਹੈ। ਇਸ 19ਵੀਂ ਖਾਲਸਾ ਡੇਅ ਪਰੇਡ ''ਚ ਸੰਗਤਾਂ ਦਾ ਰਿਕਾਰਡ ਤੋੜ ਇਕੱਠ ਹੋਇਆ। ਲਗਭਗ 4 ਲੱਖ ਸੰਗਤ ਨੇ ਨਗਰ ਕੀਰਤਨ ''ਚ ਹਾਜ਼ਰੀ ਲਗਾਈ। ਬੀ.ਸੀ ਲਿਬਰਲ ਲੀਡਰ ਕਰੀਸਟੀ ਕਲਾਰਕ ਅਤੇ ਬੀ.ਸੀ.ਐੱਨ ਡੀ ਪੀ ਲੀਡਰ ਲੀਡਰ ਜੌਨ ਹੋਰਗਨ ਵੀ ਇੱਥੇ ਪੁੱਜੇ ਸਨ। ਖਾਲਸਾ ਡੇਅ ਪਰੇਡ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤਕ ਕੱਢੀ ਗਈ। ''ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ'' ਤੋਂ ਸ਼ੁਰੂ ਹੋਏ ਇਸ ਨਗਰ ਕੀਰਤਨ ''ਚ ਪਿਛਲੇ ਸਾਲ ਤੋਂ ਵੀ ਵਧੇਰੇ ਸੰਗਤ ਨੇ ਹਿੱਸਾ ਲਿਆ। ਵੱਡੇ ਪੱਧਰ ''ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇੱਥੇ ਪੂਰੇ ਸ਼ਾਂਤਮਈ ਢੰਗ ਨਾਲ ਨਗਰ ਕੀਰਤਨ ਕੱਢਿਆ ਗਿਆ।

Related News