ਪੰਜਾਬੀ ਫ਼ਿਲਮ ‘ਡੀਅਰ ਜੱਸੀ’ ਨੂੰ ਕੈਨੇਡਾ ਦੇ TIFF ’ਚ ਮਿਲਿਆ ਐਵਾਰਡ
Monday, Sep 18, 2023 - 01:33 PM (IST)
ਟੋਰਾਂਟੋ (ਬਿਊਰੋ) : ਕੈਨੇਡਾ ਦੇ ਸ਼ਹਿਰ ਟੋਰਾਂਟੋ ’ਚ 7 ਸਤੰਬਰ ਨੂੰ ਸ਼ੁਰੂ ਹੋਇਆ ਇੰਟਰਨੈਸ਼ਨਲ ਫ਼ਿਲਮ ਮੇਲਾ (ਟਿਫ) ਬੀਤੇ ਦਿਨੀਂ ਸਮਾਪਤ ਹੋ ਗਿਆ। ਇਸ ’ਚ ਕੈਨੇਡਾ ਦੇ ਜੰਮਪਲ ਜਸਵਿੰਦਰ ਕੌਰ ਸਿੱਧੂ ਉਰਫ ਜੱਸੀ ਦੀ ਲਵ-ਮੈਰਿਜ ਦੇ ਨਤੀਜੇ ਵਜੋਂ ਕੈਨੇਡਾ ਵਾਸੀ ਪਰਿਵਾਰ (ਮਾਂ ਤੇ ਮਾਮਾ) ਵਲੋਂ ਪੰਜਾਬ ’ਚ 8 ਜੂਨ, 2000 ਨੂੰ ਅਗਵਾ ਕਰਕੇ ਉਸ ਦਾ ਕਤਲ ਕਰਵਾਉਣ ਦੀ ਕਹਾਣੀ ’ਤੇ ਆਧਾਰਿਤ ਫ਼ਿਲਮ ‘ਡੀਅਰ ਜੱਸੀ’ ਨੂੰ 2023 ਪਲੇਟਫਾਰਮ ਐਵਾਰਡ ਮਿਲਿਆ ਹੈ।
ਫ਼ਿਲਮ ਦੇ ਅਦਾਕਾਰ ਯੁਗਮ ਸੂਦ ਤੇ ਅਦਾਕਾਰਾ ਪਾਵੀਆ ਸਿੱਧੂ ਦੀ ਅਦਾਕਾਰੀ ਦੀ ਜਿਊਰੀ ਵਲੋਂ ਸ਼ਲਾਘਾ ਕੀਤੀ ਗਈ। ਮੇਲੇ ’ਚ ਹਰੇਕ ਸਾਲ ‘ਪੀਪਲਸ ਚੁਆਇਸ ਐਵਾਰਡ’ ਉਸ ਫ਼ਿਲਮ ਨੂੰ ਦਿੱਤਾ ਜਾਂਦਾ ਹੈ, ਜਿਸ ਨੂੰ ਦਰਸ਼ਕ ਸਭ ਤੋਂ ਵੱਧ ਵੋਟਾਂ ਪਾ ਕੇ ਪਸੰਦ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਜ਼ਰੀਨ ਖ਼ਾਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਜਾਣੋ ਪੂਰਾ ਮਾਮਲਾ
ਇਸ ਵਾਰ ਇਹ ਐਵਾਰਡ ਲੈਰੀ ਚਾਰਲਸ ਦੀ ਫ਼ਿਲਮ ‘ਡਿਸਕ ਮਿਊਜ਼ੀਕਲ’ ਨੂੰ ਮਿਲਿਆ। ਇਸ ਕੈਟੇਗਰੀ ’ਚ ਦੂਜੇ ਨੰਬਰ ’ਤੇ ਨਿਖਿਲ ਨਗੇਸ਼ ਭੱਟ ਦੀ ਐਕਸ਼ਨ ਫ਼ਿਲਮ ‘ਕਿੱਲ’ ਰਹੀ। ਐਂਪਲੀਫਾਈ ਵੁਆਇਸਿਜ਼ ਐਵਾਰਡ ਕੈਨੇਡੀਅਨ ਫ਼ਿਲਮ ਨਿਰਦੇਸ਼ਕ ਹੈਨਰੀ ਪਾਰਡੋ ਦੀ ਫੀਚਰ ਫ਼ਿਲਮ ‘ਕਾਰਨੀਵਲ’ ਨੂੰ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।