ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ

Thursday, Dec 03, 2020 - 06:35 PM (IST)

ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ

ਅਵਤਾਰ ਨਿਊਜ਼ੀਲੈਂਡ

ਭਾਰਤ ਵਿੱਚ ਜਾਂ ਖਾਸ ਤੌਰ ’ਤੇ ਪੰਜਾਬ ਵਿੱਚ ਨੌਕਰੀ ਨਾ ਮਿਲਣ ਕਾਰਨ ਬਹੁਤ ਸਾਰੇ ਨੌਜਵਾਨ ਭਾਰਤ ਛੱਡਣ ਦਾ ਫ਼ੈਸਲਾ ਕਰਦੇ ਹਨ। ਉਨ੍ਹਾਂ ਵਿੱਚੋਂ ਬਹੁਤ ਥੋੜ੍ਹੀ ਗਿਣਤੀ ਹੈ, ਜੋ ਵਿਦੇਸ਼ਾਂ ਵਿੱਚੋਂ ਪੜ੍ਹ ਕੇ ਭਾਰਤ ਜਾ ਕੇ ਨੌਕਰੀ ਜਾਂ ਰੋਜ਼ਗਾਰ ਕਰਨਾ ਚਾਹੁੰਦੀ ਹੈ ਅਤੇ ਜ਼ਿਆਦਾ ਗਿਣਤੀ ਵਿਦੇਸ਼ ਵਿੱਚ ਪੜ੍ਹ ਕੇ ਉਥੇ ਹੀ ਪੱਕੇ ਤੌਰ 'ਤੇ ਵਸਣਾ ਚਾਹੁੰਦੀ ਹੈ। ਕੈਨੇਡਾ ਵਿੱਚ ਵੱਡੀ ਉਮਰ ਦੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਭਾਵ ਨੌਜਵਾਨ ਪੀੜ੍ਹੀ ਨਾਲੋਂ 62 ਸਾਲ ਦੇ ਲੋਕ ਵੱਧ ਹਨ। ਉਹ 62 ਸਾਲ ਦੇ ਲੋਕ ਰਿਟਾਇਰ ਹੋਣ ਵਾਲੇ ਹਨ। ਇਨ੍ਹਾਂ ਦੀ ਜਗ੍ਹਾ ਸਰਕਾਰ ਨੂੰ ਨੌਜਵਾਨ ਪੀੜ੍ਹੀ ਦੀ ਲੋੜ ਹੁੰਦੀ ਹੈ, ਜੋ ਇਨ੍ਹਾਂ ਵਾਲੇ ਕਿੱਤੇ ਕਰ ਸਕੇ। ਕੈਨੇਡਾ ਵਿੱਚ ਬੇਰੋਜ਼ਗਾਰੀ 6.9%ਦੇ ਲਾਗੇ ਹੈ। ਭਾਰਤ ਵਿੱਚ 35 ਸਾਲ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਹਨ। ਇਸ ਕਰਕੇ ਕੈਨੇਡਾ ਸਰਕਾਰ ਦੀ ਲੋੜ ਭਾਰਤ ਵਿੱਚੋਂ ਪੂਰੀ ਹੁੰਦੀ ਹੈ। ਇਸੇ ਕਰਕੇ ਉਥੋਂ ਕਾਫੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਕੈਨੇਡਾ ਪੜ੍ਹਨ ਲਈ ਆਉਂਦੇ ਹਨ।

ਵਿਦਿਆਰਥੀਆਂ ਨੂੰ ਦਰਪੇਸ਼ ਆਉਦੀਆਂ ਸਮੱਸਿਆਵਾਂ 

ਕੋਰਸ ਜਾਂ ਮੁਲਕ ਬਾਰੇ ਜਾਣਕਾਰੀ ਦੀ ਘਾਟ :
ਭਾਰਤ ਵਿੱਚੋਂ ਤੁਰਨ ਸਮੇਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੈਨੇਡਾ ਵਿੱਚ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਵਾਸਤੇ ਕਿਹੜਾ ਕੋਰਸ ਕਰਨਾ ਠੀਕ ਹੁੰਦਾ ਹੈ? ਵੱਡੀ ਗਿਣਤੀ ਬਿਜਨੇਸ ਮੈਨੇਜਮੈਂਟ ਵਿੱਚ ਆਉਂਦੀ ਹੈ, ਜਿਸ ਵਿੱਚ ਕੋਰਸ ਤੋਂ ਬਾਅਦ ਮੈਨੇਜਰ ਲੈਵਲ ਦੀ ਪੋਸਟ ਦੀ ਲੋੜ ਪੈਂਦੀ ਹੈ। ਬਹੁਤੀਆਂ ਕੰਪਨੀਆਂ ਨਵੇਂ ਮੈਨੇਜਰ ਨੂੰ ਰੱਖਣ ਲਈ ਤਿਆਰ ਹੀ ਨਹੀਂ ਹੁੰਦੀਆਂ, ਇਸ ਕਰਕੇ ਭਾਰਤ ਤੋਂ ਕੋਰਸ ਲੈਣ ਵੇਲੇ ਇਹ ਪਤਾ ਕਰਨਾ ਚਾਹੀਦਾ ਹੈ ਕਿ ਕਿਸ ਕੰਮ ਵਿੱਚ ਪੱਕੇ ਹੋਣਾ ਸੌਖਾ ਹੈ? ਫਿਰ ਕੋਰਸ ਚੁਣਨਾ ਚਾਹੀਦਾ ਹੈ। ਇਸ ਸਬੰਧੀ ਤੁਸੀਂ ਸਾਰੀ ਜਾਣਕਾਰੀ ਇਮੀਗ੍ਰੇਸ਼ਨ ਵੈਬਸਾਈਟ ਤੋਂ ਲੈ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’

ਡਰਾਈਵਿੰਗ ਦੀ ਸਮੱਸਿਆ :
ਕੈਨੇਡਾ ਪਹੁੰਚਦੇ ਬਹੁਤੇ ਨੌਜਵਾਨਾਂ ਨੂੰ ਡਰਾਈਵਿੰਗ ਵੀ ਨਹੀਂ ਕਰਨੀ ਆਉਂਦੀ ਜਾਂ ਭਾਰਤ ਦੇ ਹਿਸਾਬ ਨਾਲ ਆਉਂਦੀ ਹੈ। ਇਸ ਦੀ ਵਜ੍ਹਾ ਨਾਲ ਸੜ੍ਹਕ ’ਤੇ ਹੁੰਦੇ ਹਾਦਸਿਆਂ ਵਿੱਚ ਨੌਜਵਾਨਾਂ ਦੀ ਮੌਤ ਹੁੰਦੀ ਅਕਸਰ ਦੇਖਣ ਨੂੰ ਮਿਲਦੀ ਹੈ, ਜੋ ਕਿ ਬਹੁਤ ਦੁਖਦਾਈ ਹੈ। ਇਸ ਵਾਸਤੇ ਵਧੀਆ ਗੱਲ ਇਹ ਹੈ ਕਿ ਕੈਨੇਡਾ ਦੇ ਡਰਾਈਵਿੰਗ ਸਕੂਲ ਤੋਂ ਟਰੇਨਿੰਗ ਲਈ ਜਾਵੇ, ਜੋ ਸਿਰਫ $500 ਦੇ ਨਾਲ ਹੀ ਹੋ ਜਾਂਦੀ ਹੈ ਅਤੇ ਫਿਰ ਡਰਾਈਵਿੰਗ ਲਾਈਸੇਂਸ ਵੀ ਸੌਖਾ ਮਿਲ ਜਾਂਦਾ ਹੈ ਅਤੇ ਕਾਰ ਦੀ ਇੰਸ਼ੋਰੈਂਸ ਵੀ ਸਸਤੀ ਹੋ ਜਾਂਦੀ ਹੈ। ਐਕਸੀਡੈਂਟ ਹੋਣ ਦੀ ਵਜ੍ਹਾ ਨਾਲ ਪੱਕੇ ਹੋਣ ਵੇਲੇ ਵੀ ਮੁਸ਼ਕਲਾਂ ਆਉਂਦੀਆਂ ਹਨ। ਸ਼ੁਰੂਆਤ ਦੀਆਂ ਹਾਲਤਾਂ ਵਿੱਚ $500 ਬਹੁਤ ਵੱਡੀ ਰਕਮ ਲਗਦੀ ਹੈ ਪਰ ਸੜ੍ਹਕ ਹਾਦਸਿਆਂ ਵਿੱਚ ਜਾਣ ਗੁਆਉਣ ਨਾਲੋਂ ਬਹੁਤ ਸਸਤੀ ਹੈ।

ਪੜ੍ਹੋ ਇਹ ਵੀ ਖ਼ਬਰ -ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਸਾਰੇ ਰਾਹ

ਕਾਲਜਾਂ ਦਾ ਫੇਲ੍ਹ ਹੋਣਾ :
ਕਈ ਕਾਲਜ ਫੇਲ੍ਹ ਹੋ ਜਾਂਦੇ ਹਨ। ਕੋਰਸ ਲੈਣ ਤੋਂ ਪਹਿਲਾਂ ਕਾਲਜ ਬਾਰੇ ਪਤਾ ਕਰ ਲੈਣਾ ਚਾਹੀਦਾ ਹੈ ਕਿ ਕਿਹੜਾ ਕਾਲਜ ਠੀਕ ਹੈ। 

ਇੰਸ਼ੋਰੈਂਸ ਕੰਪਨੀ :
ਨੌਜਵਾਨ ਜਾਂ ਕੋਈ ਵੀ ਕੱਚਾ ਵਿਅਕਤੀ ਵਧੀਆ ਇੰਸ਼ੋਰੈਂਸ ਕਰਵਾ ਕੇ ਆਵੇ ਤਾਂ ਕਿ ਲੋੜ ਪੈਣ ਤੇ ਕਲੇਮ ਮਿਲ ਸਕੇ l ਇਥੇ ਮੈਡੀਕਲ ਜਾਂ ਅਪ੍ਰੇਸ਼ਨ ਕਰਵਾਉਣਾ ਬਹੁਤ ਮਹਿੰਗਾ ਹੈ l 

ਨੌਕਰੀ/ਜੌਬ ਨਾ ਮਿਲਣਾ :- ਜ਼ਿਆਦਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ 20 ਘੰਟੇ ਹਫ਼ਤੇ ਦੇ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਅਤੇ ਛੁੱਟੀਆਂ ਵਿੱਚ ਉਹ ਫੁੱਲ ਟਾਈਮ ਕੰਮ ਕਰ ਸਕਦੇ ਹਨ, ਜਿਨ੍ਹਾਂ ਵਿਦਿਆਰਥੀਆਂ ਨੇ ਇਥੇ ਹੀ ਕੰਮ ਕਰਕੇ ਕਾਲਜ ਦੀਆਂ ਫੀਸਾਂ ਤਾਰਨੀਆਂ ਹੁੰਦੀਆਂ ਹਨ, ਉਨ੍ਹਾਂ ਦਾ 20 ਘੰਟੇ ਕੰਮ ਕਰਕੇ ਗੁਜ਼ਾਰਾ ਨਹੀਂ ਹੁੰਦਾ। ਇਥੇ ਜੌਬ ਕਾਫੀ ਹੋਣ ਕਰਕੇ 20 ਘੰਟੇ ਕੰਮ ਬਹੁਤੇ ਨੌਜਵਾਨਾਂ ਨੂੰ ਅਰਾਮ ਨਾਲ ਮਿਲ ਜਾਂਦਾ ਹੈ। ਜਦੋਂ ਨੌਜਵਾਨ 20 ਘੰਟੇ ਤੋਂ ਵੱਧ ਕੰਮ ਲੱਭਦੇ ਹਨ ਤਾਂ ਉਸ ਦੀ ਇਜਾਜ਼ਤ ਨਾ ਹੋਣ ਕਰਕੇ ਉਹ ਆਪਣਾ ਟੈਕਸ ਨੰਬਰ ਨਹੀਂ ਵਰਤ ਸਕਦੇ ਅਤੇ ਅੰਡਰ ਦੀ ਟੇਬਲ ਕੈਸ਼ ਜੌਬ ਦੀ ਭਾਲ ਕਰਦੇ ਹਨ। ਇਸ ਗੱਲ ਦਾ ਫਾਇਦਾ ਵਿਦਿਆਰਥੀਆਂ ਦੇ ਨਾਲ-ਨਾਲ ਮਾਲਕਾਂ ਨੂੰ ਵੀ ਹੁੰਦਾ ਹੈ, ਕਿਉਂਕਿ ਮਾਲਕ ਘੱਟ ਪੈਸੇ ਦੇਣਾ ਸ਼ੁਰੂ ਕਰ ਦਿੰਦੇ ਹਨ। ਇਸ ਕੇਸ ਵਿੱਚ ਕਾਨੂੰਨੀ ਤੌਰ 'ਤੇ ਮਾਲਕ ਅਤੇ ਕਾਮੇ ਦੋਨੋਂ ਗਲਤ ਹਨ।

ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਕੋਰਸ ਤੋਂ ਬਾਅਦ ਜੌਬ ਲੈਟਰ ਨਾ ਮਿਲਣਾ :
ਕੋਰਸ ਖ਼ਤਮ ਹੋਣ ਤੋਂ ਬਾਅਦ ਦੋ ਜਾਂ ਤਿੰਨ ਸਾਲ ਦਾ ਵਰਕ ਪਰਮਿਟ /ਜੌਬ ਸਰਚ ਵੀਜ਼ਾ ਮਿਲਦਾ ਹੈ, ਜਿਸ ਵਿੱਚ ਪੱਕੇ ਹੋਣ ਵਾਸਤੇ ਫੁੱਲ ਟਾਈਮ ਜੌਬ ਵਿਦਿਆਰਥੀ ਨੇ ਭਾਲਣੀ ਹੁੰਦੀ ਹੈ। ਉਸ ਫੁੱਲ ਟਾਈਮ ਜੌਬ ਲੈਟਰ ਨੂੰ ਦੇਣ ਵਾਸਤੇ ਬਹੁਤੇ ਕਾਰੋਬਾਰੀ ਪੈਸੇ ਦੀ ਮੰਗ ਕਰਦੇ ਹਨ। ਪੈਸੇ ਦੀ ਰਕਮ ਵੀ $25, 000 ਤੋਂ $35, 000 ਦੇ ਵਿੱਚ।ਉਸ ਸਮੇਂ ਦੌਰਾਨ ਕਈ ਵਾਰ ਵਿਦਿਆਰਥੀ ਨੂੰ ਨੌਕਰੀ ਦੇ ਪੈਸੇ ਵੀ ਘੱਟ ਦਿੱਤੇ ਜਾਂਦੇ ਹਨ। ਪਹਿਲਾਂ ਦੋਨੋਂ ਧਿਰਾਂ ਇਸ ਵਾਸਤੇ ਸਹਿਮਤ ਹੋ ਜਾਂਦੀਆਂ ਹਨ ਪਰ ਜਦ ਦੋ ਜਾਂ ਤਿੰਨ ਸਾਲ ਬੀਤਣ ਤੋਂ ਬਾਅਦ ਜੇਕਰ ਵਿਦਿਆਰਥੀ ਪੱਕਾ ਨਹੀਂ ਹੁੰਦਾ ਤਾਂ ਉਸ ਸਮੇਂ ਵਿਦਿਆਰਥੀ ਕੋਲ ਜੋੜਿਆ ਹੋਇਆ ਪੈਸਾ ਵੀ ਨਹੀਂ ਹੁੰਦਾ ਅਤੇ ਪੱਕੇ ਹੋਣ ਦੀ ਆਸ ਵੀ ਨਹੀਂ ਹੁੰਦੀ। ਉਲਟਾ ਮਾਲਕ ਨੂੰ ਵੀ $25, 000 ਤੋਂ $35, 000 ਦਿੱਤਾ ਹੁੰਦਾ ਹੈ। ਫਿਰ ਵਿਦਿਆਰਥੀ ਵਲੋਂ ਸਰਕਾਰ ਨੂੰ ਮਾਲਕ ਪ੍ਰਤੀ  ਸ਼ਿਕਾਇਤ ਕਰਨੀ ਪੈਂਦੀ ਹੈ। ਕਈ ਹਾਲਤਾਂ ਵਿੱਚ ਮਾਲਕਾਂ ਨੂੰ ਤਕੜਾ ਜੁਰਮਾਨਾ ਵੀ ਹੁੰਦਾ ਹੈ। ਇਸ ਕਰਕੇ ਦੋਨੋਂ ਧਿਰਾਂ ਇਸ ਤਰਾਂ ਦਾ ਐਗਰੀਮੈਂਟ ਕਰਨ ਤੋਂ ਪਹਿਲਾਂ ਸੋਚਣ ਤਾਂ ਕਿ ਖੱਜਲ ਖ਼ਰਾਬੀ ਤੋਂ ਬਚਿਆ ਜਾ ਸਕੇ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਮਾਲਕ ਜੌਬ ਲੈਟਰ ਦੇਣ ਤੋਂ ਕਿਉਂ ਕੰਨੀਂ ਕਤਰਾਉਂਦੇ ਹਨ :
ਦੇਖਣ ਵਿੱਚ ਜੌਬ ਲੈਟਰ ਦੇਣਾ ਜਾਂ ਲੈਣਾ ਸੌਖਾ ਲਗਦਾ ਹੈ ਪਰ ਐਨਾ ਸੌਖਾ ਹੈ ਨਹੀਂ। ਜੇਕਰ ਕੋਈ ਮਾਲਕ ਜੌਬ ਲੈਟਰ ਕਿਸੇ ਨੂੰ ਪੱਕਾ ਹੋਣ ਵਾਸਤੇ ਦਿੰਦਾ ਹੈ ਤਾਂ ਕੈਨੇਡਾ ਇਮੀਗ੍ਰੇਸ਼ਨ ਦੇਖਦੀ ਹੈ ਕਿ ਮਾਲਕ ਦੀ ਕੰਪਨੀ ਦੀ  ਪਿਛਲੇ ਸਾਲ ਦੀ ਆਮਦਨ ਕਿੰਨੀ ਸੀ। ਕੀ ਉਸ ਆਮਦਨ ਵਿੱਚੋਂ ਨਵੇਂ ਕਾਮੇ ਦੀ ਤਨਖਾਹ ਨਿਕਲ ਸਕਦੀ ਹੈ? ਉਦਾਹਰਣ ਦੇ ਤੌਰ ’ਤੇ ਜੇ ਕਾਮੇ ਨੂੰ $50,000 ਸਲਾਨਾ ਤਨਖ਼ਾਹ ਵਾਲਾ ਲੈਟਰ ਦੇਣਾ ਹੈ ਤਾਂ ਕੰਪਨੀ ਨੇ ਪਿਛਲੇ ਸਾਲ $50,000 ਦਾ ਟੈਕਸ ਤਾਰਿਆ ਹੋਣਾ ਚਾਹੀਦਾ ਹੈ, ਜੋ ਕੰਪਨੀ ਟੈਕਸ ਮੁਤਾਬਕ $14,000 ਬਣਦਾ ਹੈ। ਬਹੁਤੇ ਮਾਲਕਾਂ ਨੇ ਐਨਾ ਟੈਕਸ ਤਾਰਿਆ ਹੀ ਨਹੀਂ ਹੁੰਦਾ। ਫਿਰ ਇਮੀਗਰੇਸ਼ਨ ਮਾਲਕ ਦੀਆਂ ਸਾਰੀਆਂ ਕੰਪਨੀਆਂ ਦਾ ਰਿਕਾਰਡ ਚੈੱਕ ਕਰਦੀ ਹੈ ਕਿ ਉਨ੍ਹਾਂ ਕੰਪਨੀਆਂ ਵਿੱਚ ਇਸ ਨੇ ਕਿੰਨੇ ਵਿਅਕਤੀ ਪਹਿਲਾਂ ਪੱਕੇ ਕਰਵਾਏ ਹਨ ਅਤੇ ਉਨ੍ਹਾਂ ਕੰਪਨੀਆਂ ਦੀ ਆਮਦਨ ਕਿੰਨੀ ਕੁ ਹੈ? ਇਹ ਸਾਰਾ ਰਿਕਾਰਡ ਅਕਾਊਂਟੈਂਟ ਤੋਂ ਲੈ ਕੇ ਇਮੀਗ੍ਰੇਸ਼ਨ ਤੱਕ ਪਹੁੰਚਾਉਣ ਲਈ ਮਾਲਕ ਦੇ ਹਜ਼ਾਰਾਂ ਡਾਲਰ ਲਗਦੇ ਹਨ, ਜੋ ਮਾਲਕ ਖ਼ਰਚਣੇ ਹੀ ਨਹੀਂ ਚਾਹੁੰਦਾ।

ਰਿਹਾਇਸ਼ ਦੀ ਸਮੱਸਿਆ :
ਕਾਲਜ ਵਿੱਚ ਰਿਹਾਇਸ਼ ਮਹਿੰਗੀ ਹੁੰਦੀ ਹੈ, ਇਸ ਕਰਕੇ ਬਹੁਤੇ ਨੌਜਵਾਨ ਇਕੱਠੇ ਹੋ ਕੇ ਘਰ ਕਿਰਾਏ 'ਤੇ ਲੈ ਕੇ ਰਹਿੰਦੇ ਹਨ। ਕਿਰਾਏ ਅਤੇ ਖਾਣ ਪੀਣ ਦੇ ਖ਼ਰਚੇ ਦਾ ਭਾਰਤ ਹੁੰਦਿਆਂ ਪਤਾ ਲਗਾ ਲੈਣਾ ਚਾਹੀਦਾ ਹੈ ਕਿ ਕਿੰਨਾ ਹੈ। 

ਪੜ੍ਹੋ ਇਹ ਵੀ ਖ਼ਬਰ -Beauty Tips : ਖ਼ੂਬਸੂਰਤੀ ਨਾਲ ਜੁੜੀ ਹਰੇਕ ਸਮੱਸਿਆ ਨੂੰ ਦੂਰ ਕਰਦੀ ਹੈ ਇਹ ‘ਲਿਪ ਬਾਮ’

ਮਾਲਕ ਮਕਾਨਾਂ ਵਲੋਂ ਬੇਇਨਸਾਫ਼ੀ :
ਕਈ ਮਾਲਕ ਮਕਾਨ ਘਰਾਂ ਦੀ ਮੁਰੰਮਤ ਨਹੀਂ ਕਰਾਉਂਦੇ ਅਤੇ ਕਿਰਾਇਆ ਵੀ ਪੂਰਾ ਲੈਂਦੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਕਈ ਮਾਲਕ ਤਾਂ ਲੀਕ ਕਰਦੀਆਂ ਟੂਟੀਆਂ ਜਾਂ ਛੱਤਾਂ ਵੀ ਠੀਕ ਨਹੀਂ ਕਰਵਾਉਂਦੇ। ਇਥੇ ਟੇਨੈਂਸੀ ਟ੍ਰਿਬਿਉਨਲ ਬਣਿਆ ਹੋਇਆ ਹੈ, ਜਿਸ ਵਿੱਚ ਮਾਲਕ ਜਾਂ ਕਿਰਾਏਦਾਰ ਦੋਨੋਂ ਹੀ ਇੱਕ ਦੂਜੇ ਪ੍ਰਤੀ ਹੋਈ ਬੇਇਨਸਾਫ਼ੀ ਦੀ ਸ਼ਿਕਾਇਤ ਕਰ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ -  Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਨੌਜਵਾਨਾਂ ਦਾ ਭਵਿੱਖ 
ਹਾਲਾਂਕਿ ਪੱਕੇ ਹੋਣ ਤੱਕ ਸਰਕਾਰਾਂ ਦੀਆਂ ਪਾਲਸੀਆਂ ਨੌਜਵਾਨਾਂ ਦਾ ਭਵਿੱਖ ਤੈਅ ਕਰਦੀਆਂ ਹਨ, ਜਿਨ੍ਹਾਂ ਚਿਰ ਨੌਜਵਾਨ ਪੱਕੇ ਨਹੀਂ ਹੁੰਦੇ ਉਨ੍ਹਾਂ ਨੂੰ ਕਈ ਸਹੂਲਤਾਂ ਨਹੀਂ ਮਿਲਦੀਆਂ। ਕਿਸੇ ਵੀ ਕੰਪਨੀ ਤੋਂ ਜੌਬ ਲੈਟਰ ਹਾਸਲ ਕਰਨ ਵਾਸਤੇ ਵਧੀਆ ਕਾਮੇ ਸਾਬਤ ਹੋਣਾ ਪੈਂਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਇਸ ਤਰਾਂ ਦਾ ਕਾਮਾ ਸਾਬਤ ਕਰ ਦਿੰਦੇ ਹੋ ਕਿ ਤੁਹਾਡਾ ਮੁਕਾਬਲਾ ਹੋਰ ਬਹੁਤੇ ਕਾਮੇ ਨਾ ਕਰਨ ਤਾਂ ਤੁਸੀਂ ਕੰਪਨੀ ਦੀ ਮਜ਼ਬੂਰੀ ਬਣ ਜਾਂਦੇ ਹੋ। ਫਿਰ ਕੰਪਨੀ ਤੁਹਾਨੂੰ ਪੱਕਾ ਕਰਵਾਉਣ ਦੀ ਆਪ ਕੋਸ਼ਿਸ਼ ਕਰੇਗੀ ਅਤੇ ਸਰਕਾਰਾਂ ਕਾਨੂੰਨ ਬਦਲ ਕੇ ਵੀ ਤੁਹਾਨੂੰ ਪੱਕਾ ਕਰਨਗੀਆਂ। ਇਸ ਕਰਕੇ ਸਰਕਾਰਾਂ ਦੇ ਨਾਲ-ਨਾਲ ਕੁੱਝ ਭਵਿੱਖ ਆਪਣੇ ਹੱਥ ਵੀ ਹੈ।

ਇਸ ਲੇਖ ਨੂੰ ਲਿਖਣ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਆਉਂਦੀਆਂ ਸਮੱਸਿਆਵਾਂ ਤੋਂ ਸੁਚੇਤ ਕਰਨਾ ਹੈ। ਜੇਕਰ ਅਸੀਂ ਕਿਸੇ ਆਉਣ ਵਾਲੀ ਮੁਸੀਬਤ ਬਾਰੇ ਪਹਿਲਾਂ ਸੋਚ ਲੈਂਦੇ ਹਾਂ ਤਾਂ ਅਸੀਂ ਉਸ ਵਾਸਤੇ ਆਪਣੇ ਆਪ ਨੂੰ ਪਹਿਲਾਂ ਹੀ ਤਿਆਰ ਕਰ ਸਕਦੇ ਹਾਂ, ਜਿਸ ਨਾਲ ਅਸੀਂ ਆਰਥਿਕ ਅਤੇ ਮਾਨਸਿਕ ਸਮੱਸਿਆਵਾਂ ਤੋਂ ਬਚ ਸਕਦੇ ਹਾਂ। 

ਪੜ੍ਹੋ ਇਹ ਵੀ ਖ਼ਬਰ - ਕਿਸਾਨਾਂ ਦੇ ਪੁੱਤਾਂ ਨੇ ਮੋਢਿਆਂ 'ਤੇ ਚੁੱਕੀ ਖੇਤਾਂ ਦੀ ਜ਼ਿੰਮੇਵਾਰੀ,ਕਿਹਾ-ਬਾਪੂ ਤੁਸੀਂ ਦਿੱਲੀ ਸਾਂਭੋ

ਨੋਟ - ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਬਾਕਸ ’ਚ ਜਾ ਕੇ ਦਿਓ ਆਪਣੀ ਰਾਏ...


author

rajwinder kaur

Content Editor

Related News