ਧੀ ਦੀ ਸ਼ਿਕਾਇਤ ਅਤੇ ਪੁੱਤਰ ਦੀ ਸੋਚ ਤੋਂ ਮਿਲੀ ਜੀਓ ਦੇ ਸੁਪਨੇ ਨੂੰ ਨਵੀਂ ਦਿਸ਼ਾ

Saturday, Oct 17, 2026 - 01:48 PM (IST)

ਧੀ ਦੀ ਸ਼ਿਕਾਇਤ ਅਤੇ ਪੁੱਤਰ ਦੀ ਸੋਚ ਤੋਂ ਮਿਲੀ ਜੀਓ ਦੇ ਸੁਪਨੇ ਨੂੰ ਨਵੀਂ ਦਿਸ਼ਾ

ਬਿਜ਼ਨੈੱਸ ਡੈਸਕ - ਸਲੋਅ ਇੰਟਰਨੈੱਟ ਨੂੰ ਲੈ ਕੇ ਘਰ ’ਚ ਹੋਈ ਇਕ ਗੱਲਬਾਤ ਭਾਰਤ ਦੇ ਡਿਜੀਟਲ ਭਵਿੱਖ ਦੀ ਦਿਸ਼ਾ ਤੈਅ ਕਰਨ ਵਾਲੇ ਵਿਚਾਰਾਂ ’ਚ ਸ਼ਾਮਲ ਹੋ ਗਈ। ਸਾਲ 2011 ’ਚ ਯੇਲ ਯੂਨੀਵਰਸਿਟੀ ਤੋਂ ਘਰ ਆਈ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਆਪਣਾ ਪੜ੍ਹਾਈ ਦਾ ਕੰਮ ਪੂਰਾ ਕਰ ਰਹੀ ਸੀ ਪਰ ਇੰਟਰਨੈੱਟ ਕੁਨੈਕਸ਼ਨ ’ਚ ਵਾਰ-ਵਾਰ ਆ ਰਹੀ ਪ੍ਰੇਸ਼ਾਨੀ ਉਨ੍ਹਾਂ ਦੇ ਕੰਮ ’ਚ ਰੁਕਾਵਟ ਬਣ ਰਹੀ ਸੀ। ਉਨ੍ਹਾਂ ਨੇ ਪਿਤਾ ਮੁਕੇਸ਼ ਅੰਬਾਨੀ ਨੂੰ ਇਸ ਦੀ ਸ਼ਿਕਾਇਤ ਕੀਤੀ। ਉੱਥੇ ਹੀ, ਪੁੱਤਰ ਆਕਾਸ਼ ਅੰਬਾਨੀ ਦਾ ਮੰਨਣਾ ਸੀ ਕਿ ਟੈਲੀਕਾਮ ਦਾ ਭਵਿੱਖ ਸਿਰਫ ਵੁਆਇਸ ਕਾਲ ’ਚ ਨਹੀਂ, ਸਗੋਂ ਡਾਟਾ ’ਚ ਹੈ।

ਇਹ ਵੀ ਪੜ੍ਹੋ :  SBI ਨੇ ਗਾਹਕਾਂ ਨੂੰ ਦਿੱਤਾ ਝਟਕਾ, ਮਹਿੰਗਾ ਹੋ ਗਿਆ ਕਰਜ਼ਾ, ਵਧ ਸਕਦੈ EMI ਦਾ ਬੋਝ

ਮੁਕੇਸ਼ ਅੰਬਾਨੀ ਜਨਤਕ ਤੌਰ ’ਚ ਸਵੀਕਾਰ ਕਰ ਚੁੱਕੇ ਹਨ ਕਿ ਬ੍ਰਾਡਬੈਂਡ ਅਤੇ ਭਾਰਤ ਦੇ ਡਿਜੀਟਲ ਭਵਿੱਖ ਨੂੰ ਲੈ ਕੇ ਉਨ੍ਹਾਂ ਦੀ ਸੋਚ ਨੂੰ ਆਕਾਰ ਦੇਣ ’ਚ ਈਸ਼ਾ ਅਤੇ ਆਕਾਸ਼ ਦੇ ਨਜ਼ਰੀਏ ਦੀ ਅਹਿਮ ਭੂਮਿਕਾ ਰਹੀ। ਨਵੀਂ ਪੀੜ੍ਹੀ ਲਈ ਇੰਟਰਨੈੱਟ ਪੜ੍ਹਾਈ, ਮਨੋਰੰਜਨ, ਖਰੀਦਦਾਰੀ, ਬੈਂਕਿੰਗ ਅਤੇ ਆਪਸੀ ਸੰਪਰਕ ਦਾ ਮੁੱਖ ਜ਼ਰੀਆ ਬਣ ਰਿਹਾ ਸੀ। ਅਜਿਹੇ ’ਚ ਤੇਜ਼ ਅਤੇ ਸਸਤੇ ਇੰਟਰਨੈੱਟ ਦੀ ਲੋੜ ਨੇ ਇਕ ਵੱਡੇ ਕਾਰੋਬਾਰੀ ਮੌਕੇ ਵੱਲ ਧਿਆਨ ਖਿੱਚਿਆ।

ਸਤੰਬਰ 2016 ’ਚ ਸ਼ੁਰੂ ਹੋਈਆਂ ਕਾਰੋਬਾਰੀ ਸੇਵਾਵਾਂ

ਸਤੰਬਰ 2016 ’ਚ ਜੀਓ ਦੀਆਂ ਕਾਰੋਬਾਰੀ ਸੇਵਾਵਾਂ ਸ਼ੁਰੂ ਹੋਣ ਦੇ ਨਾਲ ਦੇਸ਼ ਦੇ ਟੈਲੀਕਾਮ ਖੇਤਰ ’ਚ ਮੁਕਾਬਲਾ ਨੂੰ ਨਵੀਂ ਰਫਤਾਰ ਮਿਲੀ। ਸਸਤੇ ਮੋਬਾਈਲ ਡਾਟਾ ਦੀ ਉਪਲਬਧਤਾ ਵਧਣ ਨਾਲ ਆਨਲਾਈਨ ਸੇਵਾਵਾਂ ਜ਼ਿਆਦਾ ਲੋਕਾਂ ਦੀ ਪਹੁੰਚ ’ਚ ਆਉਣ ਲੱਗੀਆਂ। ਮੋਬਾਈਲ ਫੋਨ ਗੱਲਬਾਤ ਦੇ ਨਾਲ-ਨਾਲ ਪੜ੍ਹਾਈ, ਕਾਰੋਬਾਰ, ਮਨੋਰੰਜਨ ਅਤੇ ਡਿਜੀਟਲ ਭੁਗਤਾਨ ਦਾ ਵੀ ਜ਼ਰੀਆ ਬਣ ਗਿਆ।

ਇਹ ਵੀ ਪੜ੍ਹੋ : 15 ਤੋਂ 30 ਅਕਤੂਬਰ ਤੱਕ ਕਈ ਦਿਨਾਂ ਲਈ ਬੰਦ ਰਹਿਣਗੇ Bank; ਵੇਖੋ ਛੁੱਟੀਆਂ ਦੀ ਸੂਚੀ

ਛੋਟੇ ਦੁਕਾਨਦਾਰਾਂ ਲਈ ਗਾਹਕਾਂ ਤੱਕ ਪਹੁੰਚਣ ਦੇ ਨਵੇਂ ਰਾਹ ਖੁੱਲ੍ਹੇ। ਪਿੰਡਾਂ ਅਤੇ ਛੋਟੇ ਸ਼ਹਿਰਾਂ ’ਚ ਰਹਿਣ ਵਾਲੇ ਪਰਿਵਾਰ ਦੂਜੇ ਸ਼ਹਿਰਾਂ ਅਤੇ ਵਿਦੇਸ਼ਾਂ ’ਚ ਵਸੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀਡੀਓ ਕਾਲ ਰਾਹੀਂ ਜੁੜਨ ਲੱਗੇ। ਇੰਟਰਨੈੱਟ ਦੀ ਵਰਤੋਂ ਰੋਜ਼ਾਨਾ ਦੇ ਕੰਮਕਾਜ ’ਚ ਵਧਦੀ ਚਲੀ ਗਈ।

ਲਾਕਡਾਊਨ ’ਚ ਪੜ੍ਹਾਈ ਅਤੇ ਕੰਮਕਾਜ ਦਾ ਸਹਾਰਾ ਬਣਿਆ ਨੈੱਟਵਰਕ

ਡਿਜੀਟਲ ਕੁਨੈਕਟੀਵਿਟੀ ਦੀ ਅਹਿਮਿਅਤ ਸਾਲ 2020 ’ਚ ਕੋਰੋਨਾ ਮਹਾਮਾਰੀ ਦੌਰਾਨ ਹੋਰ ਸਪੱਸ਼ਟ ਹੋਈ। ਲਾਕਡਾਊਨ ’ਚ ਸਕੂਲ, ਦਫਤਰ ਅਤੇ ਕਾਰੋਬਾਰੀ ਸਰਗਰਮੀਆਂ ਪ੍ਰਭਾਵਿਤ ਹੋਣ ’ਤੇ ਆਨਲਾਈਨ ਸੇਵਾਵਾਂ ਨੇ ਪੜ੍ਹਾਈ ਅਤੇ ਕੰਮਕਾਜ ਜਾਰੀ ਰੱਖਣ ’ਚ ਮਦਦ ਕੀਤੀ। ਜੀਓ ਦਾ ਨੈੱਟਵਰਕ ਵੀ ਲੱਖਾਂ ਖਪਤਕਾਰਾਂ ਲਈ ਸੰਪਰਕ ਦਾ ਜ਼ਰੀਆ ਬਣਿਆ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ Google Pay ਦਾ ਵੱਡਾ ਤੋਹਫ਼ਾ, ਇਨ੍ਹਾਂ ਯੂਜ਼ਰਜ਼ ਨੂੰ ਮਿਲੇਗੀ ਖ਼ਾਸ ਆਫ਼ਰਸ

ਵਿਦਿਆਰਥੀਆਂ ਨੇ ਘਰ ਤੋਂ ਪੜ੍ਹਾਈ ਕੀਤੀ, ਪੇਸ਼ੇਵਰਾਂ ਨੇ ਆਨਲਾਈਨ ਕੰਮ ਕੀਤਾ ਅਤੇ ਛੋਟੇ ਕਾਰੋਬਾਰੀਆਂ ਨੇ ਗਾਹਕਾਂ ਤੱਕ ਪਹੁੰਚ ਬਣਾਈ ਰੱਖਣ ਲਈ ਡਿਜੀਟਲ ਰਾਹ ਅਪਣਾਏ। ਪਰਿਵਾਰ ਵੀਡੀਓ ਕਾਲ ਰਾਹੀਂ ਜੁੜੇ ਰਹੇ। ਇਸ ਦੌਰਾਨ ਜੀਓ ਨੇ ਜੀਓਫੋਨ ਖਪਤਕਾਰਾਂ ਲਈ ਮੁਫ਼ਤ ਕਾਲਿੰਗ ਅਤੇ ਵਾਧੂ ਡਾਟਾ ਵਰਗੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ। ਆਨਲਾਈਨ ਬੈਠਕਾਂ ਦੀ ਵਧਦੀ ਲੋੜ ਵਿਚਾਲੇ ਕੰਪਨੀ ਨੇ ਵੀਡੀਓ ਕਾਨਫਰੰਸਿੰਗ ਪਲੇਟਫਾਰਮ ‘ਜੀਓਮੀਟ’ ਸ਼ੁਰੂ ਕੀਤਾ।

ਇਹ ਵੀ ਪੜ੍ਹੋ :  ਸ਼ਾਹਰੁਖ਼ ਖਾਨ ਦੇ ਨਾਂ 'ਤੇ Dubai 'ਚ ਬਣੇਗਾ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ, ਜਾਣੋ ਕਿੰਨੀ ਹੋਵੇਗੀ ਕੀਮਤ

ਤਿੰਨ ਪੀੜ੍ਹੀਆਂ ਦੀ ਸੋਚ ਤੋਂ ਅੱਗੇ ਵਧਿਆ ਕਾਰੋਬਾਰ

ਰਿਲਾਇੰਸ ਦੀ ਇਸ ਯਾਤਰਾ ’ਚ ਵੱਖ-ਵੱਖ ਪੀੜ੍ਹੀਆਂ ਦੀਆਂ ਤਰਜੀਹਾਂ ਵੀ ਦਿਖਾਈ ਦਿੰਦੀਆਂ ਹਨ। ਧੀਰੂਭਾਈ ਅੰਬਾਨੀ ਨੇ ਛੋਟੇ ਨਿਵੇਸ਼ਕਾਂ ਨੂੰ ਉਦਯੋਗ ਦੀ ਵਿਕਾਸ ਯਾਤਰਾ ਨਾਲ ਜੋੜਨ ’ਤੇ ਜ਼ੋਰ ਦਿੱਤਾ, ਜਦੋਂ ਕਿ ਮੁਕੇਸ਼ ਅੰਬਾਨੀ ਨੇ ਵੱਡੇ ਪੱਧਰ ’ਤੇ ਕਾਰੋਬਾਰ ਦੇ ਵਿਸਥਾਰ ਨੂੰ ਅੱਗੇ ਵਧਾਇਆ। ਈਸ਼ਾ ਅਤੇ ਆਕਾਸ਼ ਦੀ ਪੀੜ੍ਹੀ ਨੇ ਡਿਜੀਟਲ ਸੇਵਾਵਾਂ ਦੀ ਵਧਦੀ ਲੋੜ ਵੱਲ ਧਿਆਨ ਦਿਵਾਇਆ।

ਸਲੋਅ ਇੰਟਰਨੈੱਟ ਨੂੰ ਲੈ ਕੇ ਪਰਿਵਾਰ ’ਚ ਉੱਠੀ ਸ਼ਿਕਾਇਤ ਇਸ ਬਦਲਾਅ ਦੀ ਇਕ ਅਹਿਮ ਕੜੀ ਬਣੀ। ਇਸ ਤੋਂ ਬਾਅਦ ਸਸਤਾ ਡਾਟਾ ਅਤੇ ਡਿਜੀਟਲ ਸੇਵਾਵਾਂ ਦੇ ਵਿਸਥਾਰ ਨੇ ਦੇਸ਼ ’ਚ ਪੜ੍ਹਾਈ, ਕਾਰੋਬਾਰ ਅਤੇ ਆਪਸੀ ਸੰਪਰਕ ਦੇ ਤਰੀਕਿਆਂ ਨੂੰ ਬਦਲਣ ’ਚ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ : 35 ਲੱਖ ਦੀ Toyota Fortuner 'ਚੋਂ ਨਿਕਲ ਕੇ ਜਦੋਂ ਵਿਅਕਤੀ ਨੇ ਸੜਕ 'ਤੇ ਮਾਰਿਆ ਝਾੜੂ ਤਾਂ ... ਜਾਣੋ
ਇਹ ਵੀ ਪੜ੍ਹੋ : Kamal Haasan ਨੇ ਸੈਟੇਲਾਈਟ ਇੰਟਰਨੈੱਟ ਨੀਤੀ 'ਤੇ Elon Musk ਨੂੰ ਦਿੱਤਾ ਠੋਕਵਾਂ ਜਵਾਬ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News