ਜ਼ਾਇਡਸ ਕੈਡਿਲਾ ਮਾਰਚ 2021 ਤੱਕ ਲਾਂਚ ਕਰ ਸਕਦੀ ਹੈ ਕੋਵਿਡ-19 ਟੀਕਾ
Friday, Nov 27, 2020 - 07:14 PM (IST)
ਨਵੀਂ ਦਿੱਲੀ— ਜ਼ਾਇਡਸ ਕੈਡਿਲਾ ਦਸੰਬਰ 'ਚ ਆਪਣੇ ਪ੍ਰਯੋਗਾਤਮਕ ਕੋਵਿਡ-19 ਟੀਕੇ ਦੇ ਫੇਜ਼-3 ਟ੍ਰਾਇਲ ਲਈ ਬਿਨੈ ਪੱਤਰ ਦੇਵੇਗੀ ਅਤੇ ਮਾਰਚ 2021 ਤੱਕ ਇਸ ਦੇ ਲਾਂਚ ਹੋਣ ਦੀ ਉਮੀਦ ਹੈ। ਇਕਨੋਮਿਕ ਟਾਈਮਜ਼ ਨੂੰ ਇਕ ਸੂਤਰ ਨੇ ਕਿਹਾ, ''ਜੇਕਰ ਸਭ ਕੁਝ ਠੀਕ ਰਿਹਾ ਤਾਂ ਕੰਪਨੀ ਅਗਲੇ ਸਾਲ ਮਾਰਚ ਤੱਕ ਇਹ ਟੀਕਾ ਪੇਸ਼ ਕਰ ਸਕਦੀ ਹੈ।''
ਜ਼ਾਇਡਸ ਕੈਡਿਲਾ ਦੀ ਦਸੰਬਰ 'ਚ 39,000 ਭਾਗੀਦਾਰ 'ਤੇ ਫੇਜ਼-3 ਟ੍ਰਾਇਲ ਕਰਨ ਦੀ ਯੋਜਨਾ ਹੈ। ਇਕਨੋਮਿਕ ਟਾਈਮਜ਼ ਨੂੰ ਸੂਤਰ ਨੇ ਦੱਸਿਆ ਕਿ ਜ਼ਾਇਡਸ ਕੈਡਿਲਾ ਅਗਲੇ ਹਫ਼ਤੇ ਫੇਜ਼-2 ਟ੍ਰਾਇਲ ਦੇ ਨਤੀਜੇ ਪ੍ਰਸਤੁਤ ਕਰੇਗੀ, ਜਿਸ ਨਾਲ ਸੰਭਾਵਤ ਟੀਕੇ ਦੀ ਸੁਰੱਖਿਆ, ਖੁਰਾਕ ਅਤੇ ਪ੍ਰਭਾਵਸ਼ੀਲਤਾ ਦਾ ਪਤਾ ਲੱਗੇਗਾ।''
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਸਪਾਈਸ ਜੈੱਟ ਨੇ ਦਿੱਲੀ-ਰਾਸ ਅਲ ਖੈਮਾਹ ਉਡਾਣ ਸ਼ੁਰੂ ਕੀਤੀ
ਰਿਪੋਰਟ 'ਚ ਸੂਤਰਾਂ ਮੁਤਾਬਕ ਕਿਹਾ ਗਿਆ ਹੈ ਕਿ ਜ਼ਾਇਡਸ ਨੇ ਫੇਜ਼-2 ਟ੍ਰਾਇਲ 1,000 ਭਾਗੀਦਾਰ 'ਤੇ ਕੀਤਾ ਹੈ ਅਤੇ ਮੁੱਢਲੇ ਨਤੀਜਿਆਂ 'ਚ ਇਹ ਸੁਰੱਖਿਅਤ ਲੱਗਦਾ ਹੈ ਕਿਉਂਕਿ ਹੁਣ ਤੱਕ ਸੁਰੱਖਿਆ ਸਬੰਧੀ ਕੋਈ ਚਿੰਤਾ ਨਹੀਂ ਵੇਖੀ ਗਈ ਹੈ। ਜ਼ਾਇਡਸ ਕੈਡਿਲਾ ਦੇ ਚੇਅਰਮੈਨ ਪੰਕਜ ਆਰ. ਪਟੇਲ ਨੇ ਹਾਲ ਹੀ 'ਚ ਇਕਨੋਮਿਕ ਟਾਈਮਜ਼ ਨੂੰ ਕਿਹਾ ਸੀ, ''ਟੀਕੇ ਨੂੰ ਸਾਰੀਆਂ ਰੈਗੂਲੇਟਰੀ ਮਨਜ਼ੂਰੀ ਮਿਲਣ ਪਿੱਛੋਂ ਅਸੀਂ 10 ਕਰੋੜ ਖ਼ੁਰਾਕਾਂ ਦੇ ਨਿਰਮਾਣ ਲਈ ਤਿਆਰ ਹੋ ਜਾਵਾਂਗੇ।'' ਰਿਪੋਰਟ ਮੁਤਾਬਕ, ਟੀਕੇ ਨੂੰ ਵੱਡੇ ਪੱਧਰ 'ਤੇ ਉਪਲਬਧ ਕਰਾਉਣ ਲਈ ਜ਼ਾਇਡਸ ਕੈਡਿਲਾ ਜ਼ਰੂਰਤ ਹੋਈ ਤਾਂ ਕਿਸੇ ਨਾਲ ਗਠਜੋੜ ਵੀ ਕਰ ਸਕਦੀ ਹੈ।
ਇਹ ਵੀ ਪੜ੍ਹੋ- ਕੌਮਾਂਤਰੀ ਉਡਾਣਾਂ 'ਤੇ ਰੋਕ ਹੋਰ ਅੱਗੇ ਵਧੀ. ਆਮ ਯਾਤਰਾ ਨਹੀਂ ਸ਼ੁਰੂ ਹੋਏਗੀ ਇਸ ਸਾਲ