ਜ਼ੂਮ ਕਰੇਗੀ 1300 ਕਰਮਚਾਰੀਆਂ ਦੀ ਨੌਕਰੀ ਤੋਂ ਛੁੱਟੀ, eBay'ਚੋਂ ਵੀ ਕੱਢੇ ਜਾਣਗੇ 500 ਲੋਕ
Thursday, Feb 09, 2023 - 03:28 PM (IST)

ਬਿਜ਼ਨੈੱਸ ਡੈਸਕ- ਪੂਰੀ ਦੁਨੀਆ 'ਚ ਮੰਦੀ ਦਾ ਅਸਰ ਦਿਖਣ ਲੱਗਾ ਹੈ। ਇਹ ਕਾਰਨ ਹੈ ਕਿ ਦੁਨੀਆ ਭਰ 'ਚ ਕਈ ਕੰਪਨੀਆਂ ਆਪਣੇ ਇਥੇ ਸਟਾਫ ਦੀ ਛਾਂਟੀ ਕਰਨ 'ਚ ਜੁਟੀਆਂ ਹਨ। ਹੁਣ ਇਸ ਲਿਸਟ 'ਚ ਨਵਾਂ ਨਾਂ ਟੇਕ ਕੰਪਨੀ ਜ਼ੂਮ ਦਾ ਵੀ ਜੁੜ ਗਿਆ ਹੈ। ਦੱਸ ਦੇਈਏ ਕਿ ਜ਼ੂਮ ਨੇ 1300 ਕਰਮਚਾਰੀਆਂ ਨੂੰ ਕੱਢਣ ਦਾ ਫ਼ੈਸਲਾ ਕੀਤਾ ਹੈ। ਇਹ ਕੰਪਨੀ ਦੇ ਕੁਝ ਕਾਰਜਬਲ ਦਾ 15 ਫ਼ੀਸਦੀ ਹੈ। ਕੰਪਨੀ ਦੇ ਸੀ.ਈ.ਓ ਐਰਿਕ ਯੁਆਨ ਨੇ ਕੰਪਨੀ ਦੀ ਵੈੱਬਸਾਈਟ 'ਤੇ ਇਕ ਬਲਾਗ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਐਰਿਕ ਯੁਆਨ ਦੇ ਇਸ ਐਲਾਨ ਦਾ ਅਸਰ ਵੀ ਦਿਖਿਆ ਅਤੇ ਮੰਗਲਵਾਰ ਨੂੰ ਨੈਸਡੇਕ 'ਤੇ ਜ਼ੂਮ ਦੇ ਸ਼ੇਅਰਾਂ 'ਚ 8 ਫ਼ੀਸਦੀ ਦੀ ਤੇਜ਼ੀ ਆਈ ਹੈ।
ਇਹ ਵੀ ਪੜ੍ਹੋ-ਜਨਵਰੀ 'ਚ ਖੁੱਲ੍ਹੇ 22 ਲੱਖ ਨਵੇਂ ਡੀਮੈਟ ਖਾਤੇ
ਕੋਰੋਨਾ ਦੌਰ ਦੌਰਾਨ ਕਈ ਤਕਨੀਕੀ ਕੰਪਨੀਆਂ ਨੂੰ ਗਜ਼ਬ ਦੀ ਗਰੋਥ ਮਿਲੀ ਅਤੇ ਜ਼ੂਮ ਵੀ ਉਨ੍ਹਾਂ 'ਚੋਂ ਇਕ ਸੀ। ਕੋਰੋਨਾ ਵਾਇਰਸ ਸੰਕਰਮਣ ਦੌਰਾਨ ਹੁਣ ਪੂਰੀ ਦੁਨੀਆ ਘਰਾਂ 'ਚ ਕੈਦ ਸੀ ਉਦੋਂ ਜ਼ੂਮ ਦਾ ਬਿਜ਼ਨੈੱਸ ਤਾਂ ਚਰਮ 'ਤੇ ਸੀ ਅਤੇ ਘਰਾਂ-ਦਫਤਰਾਂ ਵਗੈਰਾ 'ਚ ਜ਼ੂਮ ਦਾ ਖ਼ੂਬ ਇਸਤੇਮਾਲ ਹੋ ਰਿਹਾ ਸੀ। ਹਾਲਾਂਕਿ ਹੁਣ ਜਦੋਂ ਹਾਲਤ ਆਮ ਹੈ ਤਾਂ ਕੰਪਨੀ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਡੀਓ ਕਾਨਫੰਰਸ ਸਰਵਿਸ ਕੰਪਨੀ ਜ਼ੂਮ ਦੇ ਸੀ.ਈ.ਓ. ਐਰਿਕ ਯੁਆਨ ਨੇ ਬਲਾਗ 'ਚ ਲਿਖਿਆ ਕਿ ਸੰਸਾਰਕ ਅਰਥਵਿਵਸਥਾ 'ਚ ਅਨਿਯਮਿਤਤਾ ਅਤੇ ਗਾਹਕਾਂ ਦਾ ਇਸ 'ਤੇ ਅਸਰ ਦੇ ਚੱਲਦੇ ਸਾਨੂੰ ਸਖ਼ਤ ਕਦਮ ਚੁੱਕਣੇ ਪਏ ਸਨ।
ਯੁਆਨ ਨੇ ਲਿਖਿਆ ਕਿ 'ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਤਾਂ ਜੋ ਜ਼ੂਮ ਨੂੰ ਇਸ ਦੇ ਗਾਹਕਾਂ ਲਈ ਹੋਰ ਬਿਹਤਰ ਬਣਾਇਆ ਜਾ ਸਕੇ ਪਰ ਸਾਡੇ ਤੋਂ ਗਲਤੀਆਂ ਵੀ ਹੋਈਆਂ ਹਨ। ਅਸੀਂ ਆਪਣੀ ਟੀਮ ਦੀ ਸਮੀਖਿਆ ਕੀਤੀ ਅਤੇ ਜ਼ਿਆਦਾ ਸਮਾਂ ਨਹੀਂ ਲਿਆ। ਅਸੀਂ ਦੇਖ ਰਹੇ ਹਾਂ ਕਿ ਕਾਰੋਬਾਰ ਨੂੰ ਹੋਰ ਟਿਕਾਊ ਕਿਵੇਂ ਬਣਾਇਆ ਜਾਵੇ'। ਦੱਸ ਦੇਈਏ ਕਿ ਜ਼ੂਮ ਵੱਲੋਂ ਜਿਨ੍ਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ, ਉਨ੍ਹਾਂ ਨੂੰ ਚਾਰ ਮਹੀਨਿਆਂ ਦੀ ਤਨਖਾਹ ਅਤੇ ਸਿਹਤ ਕਵਰੇਜ ਦੇਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਕੰਪਨੀ ਦੇ ਸੀ.ਈ.ਓ ਐਰਿਕ ਯੁਆਨ ਨੇ ਵੀ ਆਉਣ ਵਾਲੇ ਵਿੱਤੀ ਸਾਲ 'ਚ ਆਪਣੀ ਤਨਖਾਹ 'ਚ 98 ਫ਼ੀਸਦੀ ਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਨਾਲ ਹੀ 2023 ਦਾ ਕਾਰਪੋਰੇਟ ਬੋਨਸ ਵੀ ਨਾ ਲੈਣ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ-ਹੁਣ ATM ਤੋਂ ਨੋਟਾਂ ਦੀ ਤਰ੍ਹਾਂ ਨਿਕਲਣਗੇ ਸਿੱਕੇ, ਦੇਸ਼ ਦੇ 12 ਸ਼ਹਿਰਾਂ 'ਚ ਹੋਵੇਗੀ ਸ਼ੁਰੂਆਤ, ਜਾਣੋ RBI ਦਾ ਪਲਾਨ
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਦੁਨੀਆ ਭਰ 'ਚ ਮੰਦੀ ਦਾ ਅਸਰ ਵਧ ਰਿਹਾ ਹੈ ਅਤੇ ਜਨਵਰੀ ਮਹੀਨੇ 'ਚ ਵੀ ਵੱਖ-ਵੱਖ ਤਕਨੀਕੀ ਕੰਪਨੀਆਂ ਵਲੋਂ ਕਰੀਬ 50 ਹਜ਼ਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਡੇਲ ਨੇ ਸੋਮਵਾਰ ਨੂੰ 6600 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਐਲਾਨ ਵੀ ਕੀਤਾ ਹੈ। ਗੂਗਲ ਨੇ ਵੀ 12 ਹਜ਼ਾਰ ਲੋਕਾਂ ਦੀ ਛਾਂਟੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮਾਈਕ੍ਰੋਸਾਫਟ 10,000 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ-ਬੋਇੰਗ ਕਰੇਗੀ 2000 ਕਰਮਚਾਰੀਆਂ ਦੀ ਛੁੱਟੀ, ਭਾਰਤ ’ਚ TCS ਨੂੰ ਹੋਵੇਗਾ ਫ਼ਾਇਦਾ
ebay ਨੇ ਵੀ 500 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਕੀਤਾ ਘੋਸ਼ਣਾ
ਈ-ਕਾਮਰਸ ਫਰਮ eBay ਨੇ ਵੀ ਮੰਗਲਵਾਰ ਨੂੰ ਕਿਹਾ ਕਿ ਉਹ ਵਿਸ਼ਵ ਪੱਧਰ 'ਤੇ 500 ਕਰਮਚਾਰੀਆਂ ਦੀ ਛਾਂਟੀ ਕਰੇਗੀ ਜੋ ਕਿ ਇਸ ਦੇ ਕੁੱਲ ਕਰਮਚਾਰੀਆਂ ਦਾ 4 ਫ਼ੀਸਦੀ ਹੈ। ਇਸ ਘੋਸ਼ਣਾ ਦੇ ਬਾਅਦ ਸੈਨ ਜੋਸ ਕੈਲੀਫੋਰਨੀਆ ਸਥਿਤ ਕੰਪਨੀ ਦੇ ਸ਼ੇਅਰ ਵਪਾਰ 'ਚ ਲਗਭਗ 1 ਫ਼ੀਸਦੀ ਤੱਕ ਮਜ਼ਬੂਤ ਹੋ ਗਏ।
ਇਹ ਬਦਲਾਅ ਸਾਨੂੰ ਉੱਚ ਸਮਰੱਥਾ ਵਾਲੇ ਖੇਤਰਾਂ ਨਵੀਂ ਤਕਨੀਕੀ, ਗਾਹਕ ਨਵੀਨਤਾ ਅਤੇ ਮੁੱਖ ਬਾਜ਼ਾਰਾਂ 'ਚ ਨਿਵੇਸ਼ ਕਰਨ ਅਤੇ ਨਵੀਆਂ ਭੂਮਿਕਾਵਾਂ ਬਣਾਉਣ ਲਈ ਵਾਧੂ ਸਥਾਨ ਦਿੰਦਾ ਹੈ ਈਬੇ ਦੇ ਸੀ.ਈ.ਓ ਜੈਮੀ ਆਇਨੋਨ ਨੇ ਕਰਮਚਾਰੀਆਂ ਨੂੰ ਭੇਜੇ ਗਏ ਇੱਕ ਸੰਦੇਸ਼ 'ਚ ਇਹ ਗੱਲ ਕਹੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।