ਚੀਨ ਨੂੰ ਇਕ ਹੋਰ ਝਟਕਾ, ਜੂਮ ਭਾਰਤ ’ਚ ਸ਼ਿਫਟ ਕਰ ਸਕਦੀ ਹੈ ਆਪਣਾ ਕਾਰੋਬਾਰ

07/27/2020 2:02:19 PM

ਨਵੀਂ ਦਿੱਲੀ – ਪਿਛਲੇ ਦਿਨੀਂ ਅਮਰੀਕਾ ਦੀ ਟੈੱਕ ਇੰਡਸਟਰੀ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਭਾਰਤ ’ਚ ਆਪਣਾ ਕਾਰੋਬਾਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲੜੀ ’ਚ ਹੁਣ ਜੂਮ ਅਗਲੀ ਕੰਪਨੀ ਹੈ ਜੋ ਭਾਰਤ ’ਚ ਵਪਾਰ ਵਧਾਉਣ ਦਾ ਰੁਖ ਕਰ ਰਹੀ ਹੈ। ਸੁਣਨ ’ਚ ਆ ਰਿਹਾ ਹੈ ਕਿ ਜੂਮ ਕੰਪਨੀ ਆਪਣਾ ਵਪਾਰ ਚੀਨ ਤੋਂ ਭਾਰਤ ’ਚ ਸ਼ਿਫਟ ਕਰ ਸਕਦੀ ਹੈ। ਦੱਸ ਦਈਏ ਕਿ ਜੂਮ ਕੰਪਨੀ ਦੇ ਮਾਲਕ ਏਰਿਕ ਯੁਆਨ ਚੀਨ ’ਚ ਹੀ ਪੈਦਾ ਹੋਏ ਸਨ ਪਰ ਬਾਅਦ ’ਚ ਅਮਰੀਕਾ ਚਲੇ ਗਏ ਅਤੇ ਉਥੇ ਸਿਲੀਕਾਨ ਵੈੱਲੀ ’ਚ ਉਨ੍ਹਾਂ ਨੇ ਆਪਣੀ ਕੰਪਨੀ ਸ਼ੁਰੂ ਕੀਤੀ। ਇਸ ਸਮੇਂ ਏਰਿਕ ਨੇ ਅਮਰੀਕਾ ਅਤੇ ਭਾਰਤ ਨੂੰ ਖੁਸ਼ ਕਰਨਾ ਹੈ।

ਵੀਡੀਓ ਕਾਨਫਰੰਸਿੰਗ ਦੀ ਸਹੂਲਤ ਦੇਣ ਵਾਲੀ ਇਸ ਕੰਪਨੀ ਨੇ ਇਸ ਹਫਤੇ ਐਲਾਨ ਕੀਤਾ ਹੈ ਕਿ ਉਹ ਭਾਰਤ ’ਚ ਆਪਣਾ ਕਾਰੋਬਾਰ ਲਗਭਗ ਤਿੰਨ ਗੁਣਾ ਵਧਾਵੇਗੀ। ਦੱਸ ਦਈਏ ਕਿ ਕੰਪਨੀ ਹੈਦਰਾਬਾਦ ਅਤੇ ਬੇਂਗਲੁਰੂ ’ਚ ਨਵੇਂ ਡਾਟਾ ਸੈਂਟਰਸ ਵੀ ਖੋਲ੍ਹਣ ਦੀ ਤਿਆਰੀ ’ਚ ਹੈ। ਹਾਲਾਂਕਿ ਕੰਪਨੀ ਨੇ ਹਾਲੇ ਤੱਕ ਇਹ ਨਹੀਂ ਦੱਸਿਆ ਹੈ ਕਿ ਉਹ ਭਾਰਤ ’ਚ ਕਿੰਨੇ ਨਵੇਂ ਕਾਮਿਆਂ ਨੂੰ ਕੰਮ ਦੇਵੇਗੀ ਪਰ ਇਹ ਤੈਅ ਹੈ ਕਿ ਜੂਮ ਦੇ ਇਸ ਕਦਮ ਨਾਲ ਭਾਰਤ ’ਚ ਕਾਫੀ ਨੌਕਰੀਆਂ ਪੈਦਾ ਹੋਣਗੀਆਂ।

ਭਾਰਤ ’ਚ ਲਗਭਗ 70 ਕਰੋੜ ਇੰਟਰਨੈੱਟ ਯੂਜ਼ਰਸ ਹਨ ਅਤੇ ਕਰੀਬ 50 ਕਰੋੜ ਹਾਲੇ ਇੰਟਰਨੈੱਟ ਦੀ ਵਰਤੋਂ ਨਹੀਂ ਕਰ ਰਹੇ ਹਨ ਜੋ ਭਵਿੱਖ ’ਚ ਇੰਟਰਨੈੱਟ ਇਸਤੇਮਾਲ ਕਰਨਗੇ। ਜੂਮ ਵੱਲ ਭਾਰਤ ’ਚ ਕਾਰੋਬਾਰ ਵਧਾਉਣ ਦਾ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਭਾਰਤ ’ਚ ਇੰਟਰਨੈੱਟ ਦਾ ਇਸਤੇਮਾਲ ਕਾਫੀ ਵਧਿਆ ਹੈ। ਭਾਰਤ ’ਚ ਜਨਵਰੀ ਤੋਂ ਅਪ੍ਰੈਲ ਦਰਮਿਆਨ ਫ੍ਰੀ ਯੂਜ਼ਰ ਸਾਈਨਅਪ ’ਚ ਲਗਭਗ 6700 ਫੀਸਦੀ ਦਾ ਵਾਧਾ ਹੋਇਆ ਹੈ। ਕੋਰੋਨਾ ਕਾਲ ’ਚ ਕਈ ਕੰਮਾਂ ਲਈ ਵੀਡੀਓ ਕਾਨਫਰੰਸਿੰਗ ’ਚ ਜੂਮ ਐਪ ਦਾ ਇਸਤੇਮਾਲ ਹੋਇਆ। ਦਸੰਬਰ ਦੇ ਅਖੀਰ ’ਚ ਰੋਜ਼ਾਨਾ ਲਗਭਗ 1 ਕਰੋੜ ਲੋਕ ਇਸ ਨੂੰ ਇਸਤੇਮਾਲ ਕਰਦੇ ਸਨ ਅਤੇ ਇਹ ਅੰਕੜਾ ਅਪ੍ਰੈਲ ਤੱਕ ਵਧ ਕੇ 30 ਕਰੋੜ ਹੋ ਗਿਆ।

ਚੀਨ ’ਚ ਕੰਪਨੀ ਦਾ ਕਾਫ਼ੀ ਵਪਾਰ

ਹੁਣ ਜੂਮ ਕੰਪਨੀ ਭਾਰਤ ’ਚ ਆਪਣਾ ਕਾਰੋਬਾਰ ਤਾਂ ਵਧਾਉਣ ਦੀ ਸੋਚ ਰਹੀ ਹੈ ਪਰ ਚੀਨ ਦੇ ਨਾਲ ਇਸ ਦੇ ਰਿਸ਼ਤੇ ਵਿਚਕਾਰ ਦਿੱਕਤ ਵਾਲੀ ਗੱਲ ਹੋ ਸਕਦੀ ਹੈ। ਕੁਝ ਸਮਾਂ ਪਹਿਲਾਂ ਹੀ ਇਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਕਿ ਡਾਟਾ ਨੂੰ ਚੀਨ ਤੋਂ ਹੋ ਕੇ ਗੁਜਾਰਿਆ ਜਾਂਦਾ ਹੈ। ਚੀਨ ’ਚ ਮੌਜੂਦ ਸਰਵਰ 'ਚ ਵੀ ਡਾਟਾ ਰਹਿੰਦਾ ਹੈ। ਇਥੋਂ ਤੱਕ ਕਿ ਚੀਨ ਦੀ ਸਰਕਾਰ ਦੇ ਕਹਿਣ ’ਤੇ ਜੂਮ ਕੰਪਨੀ ਨੇ ਕੁਝ ਹਿਊਮਨ ਗਰੁੱਪ ਨੂੰ ਬੰਦ ਵੀ ਕੀਤਾ ਸੀ। ਚੀਨ ’ਚ ਜੂਮ ਕੰਪਨੀ ’ਚ ਲਗਭਗ 700 ਕਾਮੇ ਕੰਮ ਕਰਦੇ ਹਨ।


Harinder Kaur

Content Editor

Related News