Zomato ਨੂੰ ਮਿਲਿਆ 8.57 ਕਰੋੜ ਰੁਪਏ ਦਾ GST ਨੋਟਿਸ, ਜਾਣੋ ਕੀ ਹੈ ਕਾਰਨ

03/18/2024 12:03:50 PM

ਬਿਜ਼ਨੈੱਸ ਡੈਸਕ : ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਨੂੰ 8.57 ਕਰੋੜ ਰੁਪਏ ਤੋਂ ਵੱਧ ਦੇ ਜੀਐਸਟੀ ਆਰਡਰ ਮਿਲੇ ਹਨ। ਗੁਜਰਾਤ ਰਾਜ ਟੈਕਸ ਦੇ ਡਿਪਟੀ ਕਮਿਸ਼ਨਰ ਨੇ ਵਿੱਤੀ ਸਾਲ 2018-19 ਦੇ ਸਬੰਧ ਵਿੱਚ ਕੰਪਨੀ ਨੂੰ ਇਹ ਹੁਕਮ ਜਾਰੀ ਕੀਤਾ ਹੈ। Zomato ਨੇ ਰੈਗੂਲੇਟਰੀ ਫਾਈਲਿੰਗ 'ਚ ਕਿਹਾ ਕਿ ਆਰਡਰ 'ਚ ਕੰਪਨੀ ਨੂੰ 4,11,68,604 ਰੁਪਏ ਦਾ GST ਅਦਾ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉਸ ਨੂੰ 4,04,42,232 ਰੁਪਏ ਦਾ ਵਿਆਜ ਅਤੇ 41,66,860 ਰੁਪਏ ਜੁਰਮਾਨਾ ਭਰਨ ਲਈ ਵੀ ਕਿਹਾ ਗਿਆ ਹੈ। ਕੁੱਲ ਰਕਮ 8,57,77,696 ਰੁਪਏ ਹੈ। ਇਹ ਹੁਕਮ ਜੀਐੱਸਟੀ ਰਿਟਰਨਾਂ ਅਤੇ ਖਾਤਿਆਂ ਦੇ ਆਡਿਟ ਤੋਂ ਬਾਅਦ ਆਇਆ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ ਸੂਬਿਆਂ 'ਚ ਸਭ ਤੋਂ ਮਹਿੰਗਾ ਮਿਲ ਰਿਹਾ ਪੈਟਰੋਲ-ਡੀਜ਼ਲ, ਜਾਣੋ ਤੁਹਾਡੇ ਇਲਾਕੇ ਕੀ ਹੈ ਕੀਮਤ?

ਕੰਪਨੀ ਨੇ GST ਦਾ ਘੱਟ ਭੁਗਤਾਨ ਕੀਤਾ
ਜ਼ੋਮੈਟੋ ਨੇ ਕਿਹਾ ਕਿ ਜੀਐੱਸਟੀ ਆਰਡਰ ਸੀਜੀਐੱਸਟੀ ਐਕਟ 2017 ਅਤੇ ਜੀਜੀਐੱਸਟੀ ਐਕਟ 2017 ਦੀ ਧਾਰਾ 73 ਦੇ ਤਹਿਤ ਜਾਰੀ ਕੀਤਾ ਗਿਆ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਆਡਿਟ ਵਿੱਚ ਪਾਇਆ ਗਿਆ ਕਿ ਕੰਪਨੀ ਨੇ ਵਾਧੂ ਇਨਪੁਟ ਟੈਕਸ ਕ੍ਰੈਡਿਟ ਅਤੇ ਘੱਟ ਭੁਗਤਾਨ ਕੀਤੇ ਜੀਐਸਟੀ ਦਾ ਲਾਭ ਲਿਆ। ਇਸ ਕਾਰਨ ਜੀਐੱਸਟੀ ਦਾ ਇਹ ਹੁਕਮ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, 60% ਮਹਿੰਗਾ ਹੋਵੇਗਾ ਕਿਰਾਇਆ

GST ਆਰਡਰ ਨੂੰ ਚੁਣੌਤੀ ਦੇਵੇਗਾ ਜ਼ੋਮੈਟੋ 
ਜ਼ੋਮੈਟੋ ਦਾ ਕਹਿਣਾ ਹੈ ਕਿ ਉਸ ਨੇ ਕਾਰਨ ਦੱਸੋ ਨੋਟਿਸ ਦੇ ਜਵਾਬ ਵਿੱਚ ਸਾਰੇ ਮੁੱਦਿਆਂ ਸਬੰਧਤ ਦਸਤਾਵੇਜ਼ਾਂ, ਸਰਕੂਲਰ ਆਦਿ ਦੇ ਨਾਲ  ਨੂੰ ਸਪੱਸ਼ਟ ਕੀਤਾ ਸੀ ਪਰ ਅਜਿਹਾ ਲੱਗਦਾ ਹੈ ਕਿ ਅਧਿਕਾਰੀਆਂ ਨੇ ਆਦੇਸ਼ ਪਾਸ ਕਰਦੇ ਸਮੇਂ ਉਨ੍ਹਾਂ 'ਤੇ ਪੂਰੀ ਤਰ੍ਹਾਂ ਵਿਚਾਰ ਨਹੀਂ ਕੀਤਾ। ਜ਼ੋਮੈਟੋ ਨੇ ਅੱਗੇ ਕਿਹਾ ਕਿ ਉਹ ਇਸ ਹੁਕਮ ਨੂੰ ਉਚਿਤ ਅਧਿਕਾਰੀਆਂ ਦੇ ਸਾਹਮਣੇ ਚੁਣੌਤੀ ਦੇਵੇਗੀ। Zomato ਦਾ ਸ਼ੇਅਰ ਸ਼ੁੱਕਰਵਾਰ (15 ਮਾਰਚ) ਨੂੰ 4.68% ਦੇ ਵਾਧੇ ਨਾਲ 159.90 ਰੁਪਏ 'ਤੇ ਬੰਦ ਹੋਇਆ। ਕੰਪਨੀ ਦੀ ਮਾਰਕੀਟ ਕੈਪ 1.39 ਲੱਖ ਕਰੋੜ ਰੁਪਏ ਹੈ। ਸ਼ੇਅਰ ਨੇ ਪਿਛਲੇ ਇੱਕ ਸਾਲ ਵਿੱਚ ਆਪਣੇ ਨਿਵੇਸ਼ਕਾਂ ਨੂੰ 191.26% ਦਾ ਰਿਟਰਨ ਦਿੱਤਾ ਹੈ।

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News