ਮਹਿੰਗੇ ਰੇਟਾਂ ’ਤੇ ਖ਼ਰੀਦਣਾ ਪੈ ਸਕਦਾ ਹੈ ਪੈਟਰੋਲ-ਡੀਜ਼ਲ! ਕਰੂਡ ਆਇਲ ਨੂੰ ਲੈ ਕੇ JP ਮੌਰਗਨ ਨੇ ਦਿੱਤੀ ਚਿਤਾਵਨੀ
Monday, Sep 25, 2023 - 10:58 AM (IST)

ਨਵੀਂ ਦਿੱਲੀ (ਇੰਟ.) - ਆਉਣ ਵਾਲੇ 2-3 ਸਾਲਾਂ ਵਿਚ ਤੁਹਾਨੂੰ ਪੈਟਰੋਲ ਅਤੇ ਡੀਜ਼ਲ ਲਈ ਵਧ ਕੀਮਤ ਅਦਾ ਕਰਨ ਲਈ ਤਿਆਰ ਰਹਿਣਾ ਪੈ ਸਕਦਾ ਹੈ। ਤੇਲ ਕੀਮਤ ਦੀ ਇਕ ਲੇਟੈਸਟ ਸਟੱਡੀ ਮੁਤਾਬਕ ਜੇ. ਪੀ. ਮੌਰਗਨ ਦੇ ਈ. ਐੱਮ. ਈ. ਏ. ਐਨਰਜੀ ਇਕੁਇਟੀ ਰਿਸਰਚ ਦੇ ਮੁਖੀ ਕ੍ਰਿਸਟੀਅਨ ਮਾਲੇਕ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਬ੍ਰੇਂਟ ਦੀ ਕੀਮਤ ਵਿਚ ਕੁਝ ਦਿਨਾਂ ਵਿਚ ਆਈ ਤੇਜ਼ੀ ਸਾਲ 2026 ਤੱਕ 150 ਡਾਲਰ ਪ੍ਰਤੀ ਬੈਰਲ ਤੱਕ ਜਾਰੀ ਰਹਿ ਸਕਦੀ ਹੈ। ਮੌਜੂਦਾ ਸਮੇਂ ਵਿਚ ਕਰੂਡ ਆਇਲ 94-96 ਡਾਲਰ ਪ੍ਰਤੀ ਬੈਰਲ ਦੇ ਨੇੜੇ-ਤੇੜੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਕੈਨੇਡਾ ਨੂੰ ਭਾਰਤ ਨਾਲ ਪੰਗਾ ਲੈਣਾ ਪਵੇਗਾ ਮਹਿੰਗਾ, ਮਹਿੰਦਰਾ ਤੋਂ ਬਾਅਦ ਹੁਣ ਇਸ ਕੰਪਨੀ ਨੇ ਦਿੱਤਾ ਝਟਕਾ
ਕਿਉਂ ਵਧੀਆਂ ਕੀਮਤਾਂ
ਜੇ. ਪੀ. ਮੌਰਗਨ ਵਲੋਂ ਜਾਰੀ 150 ਡਾਲਰ ਦੀ ਕੀਮਤ ਦੀ ਚਿਤਾਵਨੀ ਵਿਚ ਕਈ ਕੈਟੇਲਿਸਟ ਸ਼ਾਮਲ ਸਨ, ਜਿਨ੍ਹਾਂ ਵਿਚ ਕੈਪਿਸਿਟੀ ਸ਼ਾਕਸ, ਊਰਜਾ ਸੁਪਰਸਾਈਕਿਲ ਅਤੇ ਯਕੀਨੀ ਤੌਰ ’ਤੇ ਦੁਨੀਆ ਨੂੰ ਜੀਵਾਸ਼ਮ ਈਂਧਨ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਸ਼ਾਮਲ ਸਨ। ਕੁਝ ਦਿਨ ਪਹਿਲਾਂ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ ਪਲੱਸ ਦੇ ਪ੍ਰੋਡਕਸ਼ਨ ਵਿਚ ਕਟੌਤੀ ਕਾਰਨ ਕੱਚੇ ਤੇਲ ਦੀਅਾਂ ਕੀਮਤਾਂ ਵਧੀਅਾਂ ਹਨ, ਜਿਸ ਵਿਚ ਭੂਮਿਕਾ ਸਾਊਦੀ ਅਰਬ ਨੇ ਨਿਭਾਈ। ਇਸ ਨੇ ਲਗਭਗ ਇਕੱਲੇ ਹੀ ਬਾਜ਼ਾਰ ਤੋਂ 1 ਮਿਲੀਅਨ ਬੀ. ਪੀ. ਡੀ. ਲੈ ਲਿਆ ਜਿਸ ਤੋਂ ਬਾਅਦ ਰੂਸ ਤੋਂ ਈਂਧਨ ਐਕਸਪੋਰਟ ’ਤੇ ਬੈਨ ਲਗਾ ਦਿੱਤਾ ਗਿਅਾ।
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ
93.55 ਡਾਲਰ ਪ੍ਰਤੀ ਬੈਰਲ ਦੇ ਨੇੜੇ-ਤੇੜੇ ਹੈ ਕੀਮਤ
ਕਰੂਡ ਅਾਇਲ ਦੀ ਕੀਮਤ ਦੀ ਰਿਪੋਰਟ ਮੁਤਾਬਕ ਸਪਲਾਈ ਬੈਨ ਦੇ ਨਾਲ ਕੱਚੇ ਤੇਲ ਦੀ ਵਧਦੀ ਮੰਗ ਇਸ ਦੀਅਾਂ ਕੀਮਤਾਂ ਨੂੰ ਉਤਸ਼ਾਹਤ ਕਰ ਰਹੀ ਹੈ ਅਤੇ ਵਧਦੀਅਾਂ ਖਪਤਕਾਰ ਕੀਮਤਾਂ ਵਿਚ ਯੋਗਦਾਨ ਦੇ ਰਹੀ ਹੈ। ਬ੍ਰੇਂਟ ਦੀਅਾਂ ਕੀਮਤਾਂ ਸ਼ੁੱਕਰਵਾਰ ਦੁਪਹਿਰ ਨੂੰ 93.55 ਡਾਲਰ ਪ੍ਰਤੀ ਬੈਰਲ ਦੇ ਨੇੜੇ-ਤੇੜੇ ਕਾਰੋਬਾਰ ਕਰ ਰਹੀਅਾਂ ਸਨ ਪਰ ਮਾਲੇਕ ਨੂੰ ਉਮੀਦ ਹੈ ਕਿ ਅਗਲੇ ਸਾਲ ਬ੍ਰੇਂਟ ਦੀਅਾਂ ਕੀਮਤਾਂ 90 ਅਤੇ 110 ਡਾਲਰ ਦਰਮਿਅਾਨ ਹੋਣਗੀਅਾਂ ਅਤੇ ਸਾਲ 2025 ਵਿਚ ਇਸ ਤੋਂ ਵੀ ਉੱਚੇ ਲੈਵਲ ’ਤੇ ਇਹ ਜਾ ਪੁੱਜਣਗੀਅਾਂ। ਇਹ ਇਕ ਬਹੁਤ ਹੀ ਅਸਥਿਰ ਸੁਪਰਸਾਈਕਲ ਹੋਣ ਜਾ ਰਿਹਾ ਹੈ, ਕਿਉਂਕਿ ਵਿਸ਼ਲੇਸ਼ਕ ਨੇ ਓਪੇਕ ਦੇ ਪ੍ਰੋਡਕਸ਼ਨ ਵਿਚ ਕਟੌਤੀ ਅਤੇ ਨਵੇਂ ਤੇਲ ਉਤਪਾਦਨ ਵਿਚ ਨਿਵੇਸ਼ ਦੀ ਕਮੀ ਬਾਰੇ ਚਿਤਾਵਨੀ ਦਿੱਤੀ ਸੀ।
ਇਹ ਵੀ ਪੜ੍ਹੋ : ਵਿਗੜ ਗਏ ਭਾਰਤ-ਕੈਨੇਡਾ ਦੇ ਰਿਸ਼ਤੇ, ਜਾਣੋ ਕਿਸ ਨੂੰ ਭੁਗਤਨਾ ਪਵੇਗਾ ਖ਼ਾਮਿਆਜ਼ਾ
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8