ਯੈੱਸ ਬੈਂਕ ਦਾ ਸ਼ੇਅਰ 45 ਫੀਸਦੀ ਚੜ੍ਹਿਆ

Tuesday, Mar 17, 2020 - 10:08 AM (IST)

ਯੈੱਸ ਬੈਂਕ ਦਾ ਸ਼ੇਅਰ 45 ਫੀਸਦੀ ਚੜ੍ਹਿਆ

ਨਵੀਂ ਦਿੱਲੀ—ਸੰਕਟ 'ਚ ਘਿਰੇ ਯੈੱਸ ਬੈਂਕ ਦਾ ਸ਼ੇਅਰ ਸੋਮਵਾਰ ਨੂੰ ਪੁਨਰਗਠਨ ਯੋਜਨਾ ਦੀ ਘੋਸ਼ਣਾ ਦੇ ਬਾਅਦ 45 ਫੀਸਦੀ ਤੋਂ ਜ਼ਿਆਦਾ ਦੀ ਘੋਸ਼ਣਾ ਦੇ ਬਾਅਦ 45 ਫੀਸਦੀ ਤੋਂ ਜ਼ਿਆਦਾ ਚੜ੍ਹ ਕੇ ਬੰਦ ਹੋਇਆ। ਬੀ.ਐੱਸ.ਈ. 'ਤੇ ਬੈਂਕ ਦਾ ਸ਼ੇਅਰ 45.21 ਫੀਸਦੀ ਚੜ੍ਹ ਕੇ 37.10 ਰੁਪਏ 'ਤੇ ਬੰਦ ਹੋਇਆ ਹੈ। ਦਿਨ 'ਚ ਕਾਰੋਬਾਰ ਦੇ ਦੌਰਾਨ ਇਕ ਸਮੇਂ ਇਹ 58.12 ਫੀਸਦੀ ਚੜ੍ਹ ਕੇ 40.40 ਰੁਪਏ ਤੱਕ ਪਹੁੰਚ ਗਿਆ ਹੈ। ਐੱਨ.ਐੱਸ.ਈ. 'ਚ ਬੈਂਕ ਦਾ ਸ਼ੇਅਰ 45 ਫੀਸਦੀ ਚੜ੍ਹ ਕੇ 37.05 ਰੁਪਏ 'ਤੇ ਬੰਦ ਹੋਇਆ ਹੈ। ਇਸ ਦੇ ਬਾਅਦ ਬੀ.ਐੱਸ.ਈ. 'ਤੇ ਬੈਂਕ ਦਾ ਬਾਜ਼ਾਰ ਮੁੱਲਾਂਕਣ 2,946.25 ਕਰੋੜ ਰੁਪਏ ਵਧ ਕੇ 9,462.25 ਕਰੋੜ ਰੁਪਏ ਹੋ ਗਿਆ ਹੈ। ਬੀ.ਐੱਸ.ਈ. 'ਤੇ ਬੈਂਕ 1.84 ਕਰੋੜ ਰੁਪਏ ਅਤੇ ਐੱਨ.ਐੱਸ.ਈ. 'ਤੇ 16.65 ਕਰੋੜ ਸ਼ੇਅਰ ਦਾ ਕਾਰੋਬਾਰ ਹੋਇਆ।


author

Aarti dhillon

Content Editor

Related News