ਯੈੱਸ ਬੈਂਕ ਦਾ ਸ਼ੇਅਰ 50 ਫੀਸਦੀ ਤੱਕ ਡਿੱਗਾ

Friday, Mar 06, 2020 - 12:20 PM (IST)

ਨਵੀਂ ਦਿੱਲੀ—ਯੈੱਸ ਬੈਂਕ 'ਤੇ ਰਿਜ਼ਰਵ ਬੈਂਕ ਦੇ ਰੋਕ ਲਗਾਉਣ ਅਤੇ ਨਿਰਦੇਸ਼ਕ ਮੰਡਲ ਨੂੰ ਭੰਗ ਕਰਨ ਦੇ ਬਾਅਦ ਸ਼ੁੱਕਰਵਾਰ ਨੂੰ ਯੈੱਸ ਬੈਂਕ ਦਾ ਸ਼ੇਅਰ 25 ਫੀਸਦੀ ਡਿੱਗ ਕੇ ਖੁੱਲਿ੍ਹਆ ਅਤੇ ਸਵੇਰੇ ਦੇ ਕਾਰੋਬਾਰ 'ਚ ਇਹ 50 ਫੀਸਦੀ ਤੱਕ ਹੇਠਾਂ ਚੱਲਿਆ ਗਿਆ | ਬੀ.ਐੱਸ.ਈ. 'ਤੇ ਬੈਂਕ ਦਾ ਸ਼ੇਅਰ 24.96 ਫੀਸਦੀ ਡਿੱਗ ਕੇ 27.65 ਰੁਪਏ ਪ੍ਰਤੀ ਸ਼ੇਅਰ 'ਤੇ ਖੁੱਲਿ੍ਹਆ | ਸਵੇਰੇ 11 ਵਜੇ ਦੇ ਕਾਰੋਬਾਰ 'ਚ ਇਸ ਦਾ 49.93 ਫੀਸਦੀ ਦੀ ਗਿਰਾਵਟ ਦੇ ਨਾਲ 18.45 ਰੁਪਏ ਪ੍ਰਤੀ ਸ਼ੇਅਰ ਚੱਲ ਰਿਹਾ ਹੈ | ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ 'ਤੇ ਬੈਂਕ ਦਾ ਸ਼ੇਅਰ ਸ਼ੁਰੂਆਤ 'ਚ 20 ਫੀਸਦੀ ਡਿੱਗ ਕੇ 29.45 ਰੁਪਏ 'ਤੇ ਪਹੁੰਚ ਗਿਆ | ਸਵੇਰੇ 11 ਵਜੇ ਦੇ ਕਾਰੋਬਾਰ 'ਚ ਇਹ 50 ਫੀਸਦੀ ਡਿੱਗ ਕੇ 18.40 ਰੁਪਏ ਪ੍ਰਤੀ ਸ਼ੇਅਰ ਚੱਲ ਰਿਹਾ ਹੈ | ਹੋਰ ਬੈਂਕਾਂ ਦੇ ਸ਼ੇਅਰ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ | ਬੀ.ਐੱਸ.ਈ. 'ਤੇ ਆਰ.ਬੀ.ਐੱਲ. ਬੈਂਕ ਦਾ ਸ਼ੇਅਰ 15 ਫੀਸਦੀ, ਇੰਡਸਇੰਡ ਬੈਂਕ ਦਾ ਸ਼ੇਅਰ 11 ਫੀਸਦੀ, ਭਾਰਤੀ ਸਟੇਟ ਬੈਂਕ ਦਾ ਸ਼ੇਅਰ ਸੱਤ ਫੀਸਦੀ ਅਤੇ ਐਕਸਿਸ ਬੈਂਕ ਦਾ ਸ਼ੇਅਰ ਚਾਰ ਫੀਸਦੀ ਤੱਕ ਘਟਿਆ ਹੈ | ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਸਰਕਾਰ ਨਾਲ ਸਲਾਹ-ਮਸ਼ਵਰਾ ਕਰਨ ਦੇ ਬਾਅਦ ਯੈੱਸ ਬੈਂਕ 'ਤੇ ਰੋਕ ਲਗਾਈ ਅਤੇ ਉਸ ਦੇ ਨਿਰਦੇਸ਼ਕ ਮੰਡਲ ਨੂੰ ਵੀ ਭੰਗ ਕਰ ਦਿੱਤਾ ਹੈ | ਉੱਧਰ ਬੈਂਕ ਦੇ ਗਾਹਕਾਂ 'ਤੇ ਵੀ 50,000 ਰੁਪਏ ਮਹੀਨਾ ਤੱਕ ਨਿਕਾਸੀ ਕਰਨ ਦੀ ਰੋਕ ਲਗਾਈ ਹੈ | ਯੈੱਸ ਬੈਂਕ ਕਿਸੇ ਵੀ ਤਰ੍ਹਾਂ ਦਾ ਨਵਾਂ ਕਰਜ਼ ਵੰਡ ਜਾਂ ਨਿਵੇਸ਼ ਵੀ ਨਹੀਂ ਕਰ ਸਕੇਗਾ | ਕੇਂਦਰੀ ਬੈਂਕ ਨੇ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੇ ਸਾਬਕਾ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਪ੍ਰਸ਼ਾਂਤ ਕੁਮਾਰ ਨੂੰ ਯੈੱਸ ਬੈਂਕ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ | 


Aarti dhillon

Content Editor

Related News