Yes Bank ਦੀਆਂ 50 ਸ਼ਾਖ਼ਾਵਾਂ ਹੋਣਗੀਆਂ ਬੰਦ, ATM ਬਾਰੇ ਵੀ ਹੋ ਸਕਦੈ ਵੱਡਾ ਫ਼ੈਸਲਾ
Monday, Oct 26, 2020 - 06:35 PM (IST)
ਮੁੰਬਈ — ਯੈੱਸ ਬੈਂਕ ਆਪਣੀਆਂ 50 ਸ਼ਾਖਾਵਾਂ ਨੂੰ ਬੰਦ ਕਰਨ ਜਾ ਰਿਹਾ ਹੈ। ਦਰਅਸਲ ਨਵੇਂ ਪ੍ਰਬੰਧਨ ਅਧੀਨ ਇਹ ਨਿੱਜੀ ਖੇਤਰ ਦਾ ਬੈਂਕ ਮੌਜੂਦਾ ਵਿੱਤੀ ਸਾਲ 2020-21 ਵਿਚ ਕਾਰਜਸ਼ੀਲ ਖਰਚਿਆਂ ਵਿਚ 20 ਪ੍ਰਤੀਸ਼ਤ ਦੀ ਕਟੌਤੀ ਦਾ ਟੀਚਾ ਮਿਥਿਆ ਹੈ।
ਯੈੱਸ ਬੈਂਕ ਦੇ ਨਵੇਂ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਪ੍ਰਸ਼ਾਂਤ ਕੁਮਾਰ ਨੇ ਕਿਹਾ, “ਬੈਂਕ ਪਟੇ 'ਤੇ ਲਏ ਹੋਏ ਗੈਰ-ਜ਼ਰੂਰੀ ਕਿਰਾਏ ਵਾਲੀਆਂ ਸਾਈਟਾਂ ਵਾਪਸ ਕਰ ਰਿਹਾ ਹੈ। ਇਸ ਦੇ ਨਾਲ ਹੀ ਬੈਂਕ ਕਿਰਾਏ ਦੀਆਂ ਥਾਵਾਂ 'ਤੇ ਕਿਰਾਏ ਦੀਆਂ ਦਰਾਂ ਤੈਅ ਕਰਨ ਲਈ ਗੱਲਬਾਤ ਕਰ ਰਿਹਾ ਹੈ।
ਵੱਡੇ ਡਿਫਾਲਟਰ ਅਦਾਲਤ ਜਾ ਰਹੇ ਹਨ
ਕੁਮਾਰ ਨੇ ਕਿਹਾ ਕਿ ਡਿਫਾਲਟਰ ਅਦਾਲਤ ਵਿਚ ਜਾ ਰਹੇ ਹਨ, ਜਿਸ ਕਾਰਨ ਮੁੰਬਈ ਬੈਂਕ ਨੂੰ ਕਰਜ਼ਾ ਵਸੂਲੀ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੈੱਸ ਬੈਂਕ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਰਾਣਾ ਕਪੂਰ ਦੇ ਕਾਰਜਕਾਲ ਦੌਰਾਨ ਕਾਰਜਾਂ ਨੂੰ ਚਲਾਉਣ ਦੀਆਂ ਬਹੁਤ ਸਾਰੀਆਂ ਕਮੀਆਂ ਸਾਹਮਣੇ ਆਉਣ ਦੇ ਬਾਅਦ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਗੱਠਜੋੜ ਦੁਆਰਾ ਬੈਂਕ ਵਿਚ ਪੂੰਜੀ ਲਗਾ ਇਸ ਨੂੰ ਬਚਾਇਆ ਗਿਆ ਸੀ। ਮਾਰਚ ਵਿਚ ਕੁਮਾਰ ਨੂੰ ਬੈਂਕ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸਰਕਾਰੀ ਕੰਪਨੀਆਂ ਨੂੰ ਵੇਚਣ ਦੀ ਤਿਆਰੀ 'ਚ ਕੇਂਦਰ ਸਰਕਾਰ, ਨੀਤੀ ਆਯੋਗ ਬਣਾ ਰਿਹੈ ਸੂਚੀ
ਸਤੰਬਰ ਤਿਮਾਹੀ ਵਿਚ ਬੈਂਕ ਦਾ ਕਾਰਜਕਾਰੀ ਲਾਭ 21% ਘਟਿਆ
ਬੈਂਕ ਦਾ ਕਾਰਜਕਾਰੀ ਲਾਭ ਸਤੰਬਰ ਤਿਮਾਹੀ ਵਿਚ 21 ਪ੍ਰਤੀਸ਼ਤ ਘਟਿਆ। ਕੁਮਾਰ ਨੇ ਕਿਹਾ, 'ਮੰਦਭਾਗੀ ਗੱਲ ਇਹ ਹੈ ਕਿ ਲਾਗਤ 'ਤੇ ਬੈਂਕ ਦਾ ਕੋਈ ਨਿਯੰਤਰਣ ਨਹੀਂ ਹੈ। ਇੱਕ ਗਲੋਬਲ ਸਲਾਹਕਾਰ ਨੇ ਚਾਲੂ ਵਿੱਤੀ ਵਰ੍ਹੇ ਵਿਚ 2019-20 ਦੇ ਮੁਕਾਬਲੇ ਆਪਰੇਟਿੰਗ ਖਰਚਿਆਂ ਨੂੰ 20 ਪ੍ਰਤੀਸ਼ਤ ਤੱਕ ਘਟਾਉਣ ਲਈ ਇੱਕ ਕਦਮ-ਦਰ-ਕਦਮ ਏਜੰਡਾ ਸੁਝਾਅ ਦਿੱਤਾ ਹੈ।
ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ 5 ਦੇਸ਼ਾਂ 'ਚ ਮਿਲ ਰਿਹਾ ਹੈ ਭਾਰਤ ਨਾਲੋਂ ਸਸਤਾ ਸੋਨਾ
ATM ਦੀ ਗਿਣਤੀ ਘਟਾਉਣ 'ਤੇ ਹੋ ਸਕਦਾ ਹੈ ਵਿਚਾਰ
ਕੁਮਾਰ ਨੇ ਕਿਹਾ ਕਿ ਬੈਂਕ ਪਹਿਲਾਂ ਹੀ ਕੇਂਦਰੀ ਮੁੰਬਈ ਦੇ ਇੰਡੀਆਬੁੱਲ ਵਿੱਤ ਕੇਂਦਰ ਵਿਖੇ ਦੋ ਮੰਜ਼ਿਲਾਂ ਛੱਡ ਚੁੱਕਾ ਹੈ। ਇਸ ਤੋਂ ਇਲਾਵਾ ਬੈਂਕ ਸਾਰੀਆਂ 1,100 ਸ਼ਾਖਾਵਾਂ ਦੇ ਕਿਰਾਏ ਲਈ ਨਵੇਂ ਸਿਰੇ ਤੋਂ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਕਾਰਨ ਬੈਂਕ ਨੂੰ ਕਿਰਾਏ ਵਿਚ ਲਗਭਗ 20 ਪ੍ਰਤੀਸ਼ਤ ਦੀ ਕਮੀ ਆਉਣ ਦੀ ਉਮੀਦ ਹੈ। ਕੰਮ ਨੂੰ ਤਰਕਸੰਗਤ ਬਣਾਉਣ ਦੇ ਕਦਮ ਵਜੋਂ ਬੈਂਕ 50 ਸ਼ਾਖਾਵਾਂ ਨੂੰ ਵੀ ਬੰਦ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੀਆਂ ਸ਼ਾਖਾਵਾਂ ਨੇੜੇ-ਨੇੜੇ ਸਥਿਤ ਹਨ। ਅਜਿਹੀ ਸਥਿਤੀ ਆਰਥਿਕ ਤੌਰ 'ਤੇ ਵਿਵਹਾਰਕ ਨਹੀਂ ਹੁੰਦੀ । ਉਨ੍ਹਾਂ ਕਿਹਾ ਕਿ ਏ.ਟੀ.ਐਮ. ਦੀ ਗਿਣਤੀ ਵੀ ਇਕਸਾਰ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੋਟਕ ਮਹਿੰਦਰਾ ਬੈਂਕ ਨਾਲ ਰਲੇਵੇਂ ਸਬੰਧੀ ਇੰਡਸਇੰਡ ਬੈਂਕ ਦਾ ਬਿਆਨ ਆਇਆ ਸਾਹਮਣੇ