ਰਾਣਾ ਕਪੂਰ ਦੇ ਬੇਟੀ ਨੂੰ ਲੰਡਨ ਜਾਣ ਤੋਂ ਰੋਕਿਆ, ਈ.ਡੀ. ਨੇ ਜਾਰੀ ਕੀਤਾ ਲੁਕ ਆਊਟ ਨੋਟਿਸ
Sunday, Mar 08, 2020 - 08:27 PM (IST)
ਨਵੀਂ ਦਿੱਲੀ—ਯੈੱਸ ਬੈਂਕ ਦੇ ਸਾਬਕਾ ਸੀ.ਈ.ਓ. ਰਾਣਾ ਕਪੂਰ ਦੇ ਪੂਰੇ ਪਰਿਵਾਰ ਵਿਰੁੱਧ ਲੁਕ ਆਊਟ ਸਰਕੁਲਰ ਜਾਰੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਰਾਣਾ ਕਪੂਰ ਦੀ ਬੇਟੀ ਰੋਸ਼ਨੀ ਕਪੂਰ ਨੂੰ ਲੰਡਨ ਜਾਣ ਤੋਂ ਰੋਕਿਆ ਗਿਆ ਹੈ।
ਯੈੱਸ ਬੈਂਕ ਦੇ ਸੰਕਟ ਨੂੰ ਲੈ ਕੇ ਰਾਣਾ ਕਪੂਰ ਨਾਲ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਸ਼ੱਕ ਦੇ ਦਾਇਰੇ 'ਚ ਆ ਚੁੱਕਿਆ ਹੈ। ਇਸ ਵਿਚਾਲੇ ਉਨ੍ਹਾਂ ਦੀ ਬੇਟੀ ਰੋਸ਼ਨੀ ਭਾਰਤ ਛੱਡਣ ਦੀ ਫਿਰਾਕ 'ਚ ਸੀ। ਰੋਸ਼ਨੀ ਕਪੂਰ ਮੁੰਬਈ ਏਅਰਪੋਰਟ ਤੋਂ ਲੰਡਨ ਜਾ ਰਹੀ ਸੀ ਪਰ ਰੋਸ਼ਨੀ ਨੂੰ ਏਅਰਪੋਰਟ 'ਤੇ ਰੋਕ ਦਿੱਤਾ ਗਿਆ। ਉੱਥੇ ਰਾਣਾ ਕਪੂਰ ਦੇ ਦਾਮਦ ਆਦਿਤਿਆ ਵਿਰੁੱਧ ਵੀ ਲੁਕ ਆਊਟ ਸਰਕੁਲਰ ਜਾਰੀ ਕੀਤਾ ਗਿਆ ਹੈ।
ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ 'ਤੇ ਸ਼ਿੰਕਜਾ ਕੱਸਿਆ ਜਾ ਰਿਹਾ ਹੈ। 11 ਮਾਰਚ ਤਕ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਹਿਰਾਸਤ 'ਚ ਭੇਜੇ ਗਏ ਰਾਣਾ ਕਪੂਰ ਨੂੰ ਲੈ ਕੇ ਹੁਣ ਤਕ ਨਵਾਂ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਰਾਣਾ ਕਪੂਰ ਦੇ ਕੁਝ ਨਿਵੇਸ਼ ਸ਼ੱਕ ਦੇ ਦਾਇਰੇ 'ਚ ਹੈ।
ਜਾਂਚ 'ਚ ਪਤਾ ਚੱਲਿਆ ਹੈ ਕਿ ਰਾਣਾ ਕਪੂਰ ਨੇ 2000 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ 'ਚ ਨਿਵੇਸ਼ ਕੀਤਾ ਸੀ। ਇਹ ਜਾਇਦਾਦ ਭਾਰਤ 'ਚ ਹੈ। ਈ.ਡੀ. ਨੂੰ ਸ਼ੱਕ ਹੈ ਕਿ ਜਾਇਦਾਦਾਂ 'ਚ ਰਿਸ਼ਵਤ ਦਾ ਪੈਸਾ ਲਗਾਇਆ ਗਿਆ ਸੀ। ਯੂਨਾਈਟੇਡ ਕਿੰਗਡਮ 'ਚ ਵੀ ਜਾਇਦਾਦਾਂ ਦਾ ਖੁਲਾਸਾ ਹੋਇਆ ਹੈ।