ਬ੍ਰਹਮਾ ਦੱਤ ਯੈੱਸ ਬੈਂਕ ਦੇ ਅਸਥਾਈ ਗੈਰ-ਕਾਰਜਕਾਰੀ ਚੇਅਰਮੈਨ ਨਿਯੁਕਤ

Saturday, Jan 12, 2019 - 03:42 PM (IST)

ਬ੍ਰਹਮਾ ਦੱਤ ਯੈੱਸ ਬੈਂਕ ਦੇ ਅਸਥਾਈ ਗੈਰ-ਕਾਰਜਕਾਰੀ ਚੇਅਰਮੈਨ ਨਿਯੁਕਤ

ਨਵੀਂ ਦਿੱਲੀ—ਯੈੱਸ ਬੈਂਕ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਸ ਨੇ ਸਾਬਕਾ ਆਈ.ਏ.ਐੱਸ. ਅਧਿਕਾਰੀ ਅਤੇ ਆਪਣੇ ਨਿਰਦੇਸ਼ਕ ਮੰਡਲ ਦੇ ਮੈਂਬਰ ਬ੍ਰਹਮਾ ਦੱਤ ਨੂੰ ਆਪਣਾ ਅੰਸ਼ਕਾਲਿਕ ਗੈਰ-ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਦੇਸ਼ 'ਚ ਨਿੱਜੀ ਖੇਤਰ ਦਾ ਚੌਥਾ ਸਭ ਤੋਂ ਵੱਡਾ ਬੈਂਕ ਹੈ। ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ 'ਚ ਬੈਂਕ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਿੰਗ ਨਿਯਮਨ ਕਾਨੂੰਨ-1949 ਦੇ ਪ੍ਰਬੰਧ ਦੇ ਮੁਤਾਬਕ ਅਤੇ ਬ੍ਰਹਮਾ ਦੱਤ ਦੇ ਅਸਾਧਾਰਣ ਅਨੁਭਵ ਨੂੰ ਦੇਖਦੇ ਹੋਏ ਉਨ੍ਹਾਂ ਦੀ ਨਿਯੁਕਤੀ ਦੀ ਆਗਿਆ ਦੇ ਦਿੱਤੀ ਹੈ। ਉਹ ਚਾਰ ਜੁਲਾਈ 2020 ਤੱਕ ਇਸ ਅਹੁਦੇ 'ਤੇ ਰਹਿਣਗੇ। ਦੱਤ ਇਸ ਬੈਂਕ ਤੋਂ ਜੁਲਾਈ 2013 ਬੈਂਕ 'ਚ ਸੁਤੰਤਰ ਨਿਰਦੇਸ਼ਕ ਦੇ ਤੌਰ 'ਤੇ ਸ਼ਾਮਲ ਹੈ। ਨਾਲ ਹੀ ਪਿਛਲੇ ਕਰੀਬ ਸਾਢੇ ਪੰਜ ਸਾਲ 'ਚ ਉਹ ਨਿਰਦੇਸ਼ਕ ਮੰਡਲ ਦੀ ਕਰੀਬ-ਕਰੀਬ ਸਾਰੀਆਂ ਉਪ-ਕਮੇਟੀਆਂ 'ਚ ਰਹੇ। ਵਰਤਮਾਨ 'ਚ ਉਹ ਨਿਯੁਕਤ ਅਤੇ ਵੇਤਨਭੱਤਾ ਕਮੇਟੀ ਦੇ ਪ੍ਰਧਾਨ ਹਨ। ਦੱਤ ਨੇ 37 ਸਾਲ ਦੀ ਸਰਕਾਰੀ ਸੇਵਾ 'ਚ ਕੇਂਦਰ ਸਰਕਾਰ ਅਤੇ ਕਰਨਾਟਕ ਸਰਕਾਰ ਦੇ ਮੁੱਖ ਵਿਭਾਗਾਂ 'ਚ ਕੰਮ ਕੀਤਾ ਹੈ। ਰਿਟਾਇਰਮੈਂਟ ਦੇ ਸਮੇਂ ਉਹ ਕੇਂਦਰ ਸਕੱਤਰੇਤ ਅਤੇ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ 'ਚ ਸਕੱਤਰ ਸਨ। 


author

Aarti dhillon

Content Editor

Related News